ਵੈਨਕੂਵਰ ''ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Saturday, Jun 29, 2019 - 03:54 PM (IST)

ਵੈਨਕੂਵਰ ''ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਸਰੀ (ਏਜੰਸੀ)- ਵੈਨਕੂਵਰ ਸ਼ਹਿਰ ਵਿਚ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਤਕਰੀਬਨ 10 ਵਜੇ ਮੇਨ ਸਟ੍ਰੀਟ ਅਤੇ ਈਸਟ 35 ਐਵੇਨਿਊ 'ਤੇ ਇਕ ਅਪਾਰਟਮੈਂਟ ਵਿਚ ਵਾਪਰੀ, ਜਿਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਇਥੇ ਗੋਲੀਆਂ ਦੀ ਆਵਾਜ਼ ਸੁਣੀ ਗਈ, ਜਿਸ ਮਗਰੋਂ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਸ ਨੂੰ ਇਥੋਂ 30-35 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਅਤੇ ਥੋੜ੍ਹੀ ਦੂਰੀ ਤੋਂ ਹੀ ਇਸ ਸਬੰਧ ਵਿਚ ਇਕ 30 ਸਾਲਾਂ ਦੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਮ੍ਰਿਤਕ ਅਤੇ ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਪਛਾਣ ਪੁਲਸ ਵਲੋਂ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਵੈਨਕੁਵਰ ਵਿਚ ਵਾਪਰੀ ਇਹ 2019 ਦੀ ਅਜਿਹੀ ਪੰਜਵੀਂ ਘਟਨਾ ਹੈ। ਪੁਲਸ ਮੁਤਾਬਕ ਇਕ ਹੋਰ 78 ਸਾਲਾ ਬਜ਼ੁਰਗ ਦੀ ਲਾਸ਼ ਓਨਟਾਰੀਓ ਸਟਰੀਟ ਤੋਂ ਭੇਤਭਰੀ ਹਾਲਤ ਵਿਚ ਮਿਲੀ ਹੈ ਜਿਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਬਜ਼ੁਰਗ ਦੀ ਪਛਾਣ ਵੀ ਅਜੇ ਤੱਕ ਨਹੀਂ ਹੋਈ ਹੈ।


author

Sunny Mehra

Content Editor

Related News