ਮਹਾਰਾਜਾ ਚਾਰਲਸ III ''ਤੇ ਆਂਡਾ ਸੁੱਟਣ ਦੇ ਮਾਮਲੇ ''ਚ ਨੌਜਵਾਨ ਗ੍ਰਿਫ਼ਤਾਰ

12/07/2022 1:15:20 PM

ਲੰਡਨ (ਭਾਸ਼ਾ)- ਮਹਾਰਾਜਾ ਚਾਰਲਸ ਤੀਜੇ 'ਤੇ ਕਥਿਤ ਤੌਰ 'ਤੇ ਆਂਡਾ ਸੁੱਟੇ ਜਾਣ ਤੋਂ ਬਾਅਦ ਇਕ ਵਿਅਕਤੀ ਨੂੰ ਮੰਗਲਵਾਰ ਨੂੰ ਹਮਲੇ ਦੇ ਸ਼ੱਕ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬੈੱਡਫੋਰਡਸ਼ਾਇਰ ਪੁਲਸ ਨੇ ਕਿਹਾ ਕਿ 20 ਤੋਂ 25 ਸਾਲ ਦੇ ਇਕ ਨੌਜਵਾਨ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਮਹਾਰਾਜਾ ਚਾਰਲਸ ਲੰਡਨ ਦੇ ਉੱਤਰ ਵਿਚ ਕਰੀਬ 45 ਕਿਲੋਮੀਟਰ ਦੂਰ ਲੂਟਨ ਵਿਚ ਟਾਊਨ ਹਾਲ ਦੇ ਬਾਹਰ ਲੋਕਾਂ ਨਾਲ ਮੁਲਾਕਾਤ ਕਰ ਰਹੇ ਸਨ, ਉਦੋਂ ਆਂਡਾ ਕਥਿਤ ਤੌਰ 'ਤੇ ਆ ਕੇ ਡਿੱਗਿਆ।

ਮਹਾਰਾਜਾ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਦੂਜੀ ਜਗ੍ਹਾ ਲੈ ਗਏ ਅਤੇ ਉਨ੍ਹਾਂ ਨੇ ਫਿਰ ਲੋਕਾਂ ਨਾਲ ਹੱਥ ਮਿਲਾਉਣਾ ਸ਼ੁਰੂ ਕਰ ਦਿੱਤਾ। ਪਿਛਲੇ ਮਹੀਨੇ ਵੀ ਮਹਾਰਾਜਾ ਚਾਰਲਸ ਤੀਜੇ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਦੇ ਉੱਤਰ ਇੰਗਲੈਂਡ ਸਥਿਤ ਯਾਰਕ ਦੇ ਦੌਰੇ ਦੌਰਾਨ ਉਨ੍ਹਾਂ ਵੱਲ ਆਂਡੇ ਸੁੱਟੇ ਜਾਣ ਦੇ ਬਾਅਦ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਉਸ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ।
 


cherry

Content Editor

Related News