ਤੰਗ ਕੱਪੜੇ ਪਹਿਨਣ ’ਤੇ ਤਾਲਿਬਾਨ ਨੇ ਕੀਤਾ ਕੁੜੀ ਦਾ ਕਤਲ

Wednesday, Aug 11, 2021 - 04:35 PM (IST)

ਤੰਗ ਕੱਪੜੇ ਪਹਿਨਣ ’ਤੇ ਤਾਲਿਬਾਨ ਨੇ ਕੀਤਾ ਕੁੜੀ ਦਾ ਕਤਲ

ਇੰਟਰਨੈਸ਼ਨਲ ਡੈਸਕ– ਅਫਗਾਨਿਸਤਾਨ ਦੇ ਉੱਤਰੀ ਸੂਬੇ ਬਲਖ ਤੋਂ ਆਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਤੰਗ ਕੱਪੜੇ ਪਹਿਨਣ ਅਤੇ ਇਕ ਮਰਦ ਰਿਸ਼ਤੇਦਾਰ ਦੇ ਉਸ ਦੇ ਨਾਲ ਨਾ ਹੋਣ ਕਾਰਨ ਇਕ ਕੁੜੀ ਦਾ ਕਤਲ ਕਰ ਦਿੱਤਾ। ਕਿਹਾ ਗਿਆ ਹੈ ਕਿ ਸਮਰ ਕੰਦੀਆਂ ਪਿੰਡ ਜੋ ਅੱਤਵਾਦੀ ਸਮੂਹ ਦੇ ਕੰਟਰੋਲ ’ਚ ਹੈ, ਵਿਚ ਤਾਲਿਬਾਨੀ ਕੱਟੜਪੰਥੀਆਂ ਨੇ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬਲਖ ’ਚ ਇਕ ਪੁਲਸ ਬੁਲਾਰੇ ਆਦਿਲ ਸ਼ਾਹ ਆਦਿਲ ਦੇ ਹਵਾਲੇ ਤੋਂ ਕਿਹਾ ਗਿਆ ਕਿ ਪੀੜਤਾ ਦਾ ਨਾਂ ਨਾਜ਼ਨੀਨ ਸੀ ਅਤੇ ਉਹ 21 ਸਾਲ ਦੀ ਸੀ। 

ਦੱਸ ਦੇਈਏ ਕਿ ਘਰੋਂ ਨਿਕਲਣ ਤੋਂ ਬਾਅਦ ਕੁੜੀ ’ਤੇ ਹਮਲਾ ਕੀਤਾ ਗਿਆ ਅਤੇ ਉਹ ਬਲਖ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ ਜਾਣ ਲਈ ਟੈਕਸੀ ਦਾ ਇੰਤਜ਼ਾਰ ਕਰ ਰਹੀ ਸੀ। ਪੁਲਸ ਨੇ ਕਿਹਾ ਕਿ ਹਮਲੇ ਦੇ ਸਮੇਂ ਕੁੜੀ ਨੇ ਬੁਰਕਾ ਪਹਿਨਿਆ ਹੋਇਆ ਸੀ, ਜੋ ਚਿਹਰੇ ਅਤੇ ਸਰੀਰ ਨੂੰ ਢਕਦਾ ਹੈ। ਉਥੇ ਹੀ ਤਾਲਿਬਾਨ ਦੇ ਬੁਲਾਰੇ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਕਿ ਅਸੀਂ ਹਮਲੇ ਦੀ ਜਾਂਚ ਕਰ ਰਹੇ ਹਾਂ। 


author

Rakesh

Content Editor

Related News