ਭਿਆਨਕ ਹਾਦਸੇ 'ਚ ਨੌਜਵਾਨ ਨੇ ਗੁਆਇਆ ਅੱਧਾ ਸਰੀਰ, 2 ਸਾਲ ਤੋਂ ਇੰਝ ਜੀਅ ਰਿਹੈ ਜ਼ਿੰਦਗੀ (ਤਸਵੀਰਾਂ)
Sunday, May 22, 2022 - 01:10 PM (IST)
ਵਾਸ਼ਿੰਗਟਨ (ਬਿਊਰੋ) ਇਕ ਭਿਆਨਕ ਹਾਦਸੇ ਵਿਚ 20 ਸਾਲਾ ਨੌਜਵਾਨ ਨੂੰ ਆਪਣਾ ਅੱਧਾ ਸਰੀਰ ਗੁਆਉਣਾ ਪਿਆ। ਹਾਦਸੇ ਮਗਰੋਂ ਨੌਜਵਾਨ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਉਸ ਦੇ ਲੱਕ ਤੋਂ ਹੇਠਲਾ ਹਿੱਸਾ ਕੱਟਣਾ ਪਿਆ ਸੀ। ਡਾਕਟਰ ਮੰਨ ਰਹੇ ਸਨ ਕਿ ਉਹ ਜ਼ਿਆਦਾ ਸਮੇਂ ਤੱਕ ਜ਼ਿੰਦਾ ਨਹੀਂ ਰਹਿ ਸਕੇਗਾ ਪਰ ਉਹ 2 ਸਾਲ ਤੋਂ ਆਪਣੀ ਪਤਨੀ ਨਾਲ ਰਹਿ ਰਿਹਾ ਹੈ। ਨੌਜਵਾਨ ਦਾ ਨਾਮ ਲੋਰੋਨ ਸਕੌਅਰਸ ਹੈ।ਲੋਰੇਨ ਅਮਰੀਕਾ ਦੇ ਮੋਂਟਾਨਾ ਸ਼ਹਿਰ ਦੇ ਰਹਿਣ ਵਾਲੇ ਹਨ ਪਰ ਪਿਛਲੇ 2 ਸਾਲ ਤੋਂ ਬਿਨਾਂ ਪੈਰਾਂ ਅਤੇ ਸੱਜੇ ਹੱਥੇ ਦੇ ਜ਼ਿੰਦਗੀ ਜੀਅ ਰਹੇ ਹਨ।
ਸਾਲ 2019 ਦੇ ਸਤੰਬਰ ਮਹੀਨੇ ਵਿਚ ਲੋਰੇਨ ਨਾਲ ਇਕ ਹਾਦਸਾ ਵਾਪਰਿਆ। ਉਦੋਂ ਇਹ ਫੋਰਕਲਿਫਟ ਜ਼ਰੀਏ ਇਕ ਪੁਲ 'ਤੇ ਕੰਮ ਰਿਹਾ ਸੀ। ਟ੍ਰੈਫਿਕ ਕਾਰਨ ਉਹ ਬਹੁਤ ਜ਼ਿਆਦਾ ਕਿਨਾਰੇ 'ਤੇ ਚਲਾ ਗਿਆ, ਇੱਥੋਂ ਉਹ 50 ਫੁੱਟ ਹੇਠਾਂ ਡਿੱਗ ਪਿਆ ਅਤੇ ਫਿਰ ਫੋਰਕਲਿਫਟ ਨੇ ਉਸ ਨੂੰ ਕੁਚਲ ਦਿੱਤਾ। ਜਿਸ ਮਗਰੋਂ ਲੋਰੇਨ ਨੇ ਇਕ ਬਹਾਦਰੀ ਭਰਿਆ ਕਦਮ ਚੁੱਕਿਆ। ਉਸ ਨੇ ਡਾਕਟਰਾਂ ਨੂੰ ਸਰਜਰੀ ਦੀ ਇਜਾਜ਼ਤ ਦਿੱਤੀ। ਇਸ ਵਿਚ ਉਸ ਦੀ ਜਾਨ ਬਚਾਉਣ ਲਈ ਲੱਕ ਤੋਂ ਹੇਠਲਾ ਹਿੱਸਾ ਕੱਟਿਆ ਜਾਣਾ ਸੀ। ਸਰਜਰੀ ਦੇ ਬਾਵਜੂਦ ਆਪਰੇਸ਼ਨ ਦੇ ਇਕ ਮਹੀਨੇ ਬਾਅਦ ਡਾਕਟਰ ਮੰਨ ਰਹੇ ਸਨ ਕਿ ਲੋਰੇਨ ਦੀ ਮੌਤ ਹੋ ਜਾਵੇਗੀ ਪਰ ਹਰ ਮੁਸ਼ਕਲ ਨੂੰ ਪਾਰ ਕਰਦੇ ਹੋਏ ਲੋਰੇਨ ਜ਼ਿੰਦਗੀ ਜੀਅ ਰਿਹਾ ਹੈ।
ਹਾਦਸੇ ਦੇ ਬਾਅਦ ਲੋਰੇਨ ਆਪਣੀ ਨਵੀਂ ਜ਼ਿੰਦਗੀ ਬਾਰੇ ਲੋਕਾਂ ਨੂੰ ਯੂ-ਟਿਊਬ ਚੈਨਲ ਜ਼ਰੀਏ ਦੱਸਦੇ ਰਹਿੰਦੇ ਹਨ।ਲੋਰੇਨ ਦੀ 23 ਸਾਲ ਦੀ ਪਤਨੀ ਸਾਬੀਆ ਰੀਚ ਵੀ ਉਸ ਨਾਲ ਰਹਿੰਦੀ ਹੈ। ਉਸ ਨੇ ਲੋਰੇਨ ਨੂੰ ਸਾਰੀ ਸਮੱਸਿਆਵਾਂ ਨਾਲ ਲੜਨ ਵਿਚ ਮਦਦ ਕੀਤੀ। ਰੋਜ਼ਾਨਾ ਦੇ ਕੰਮਾਂ ਵਿਚ ਵੀ ਸਾਬੀਆ ਲੋਰੇਨ ਦੀ ਮਦਦ ਕਰਦੀ ਹੈ। ਇਸ ਸਭ ਦੇ ਬਾਵਜੂਦ ਕੁਝ ਲੋਕਾਂ ਦੇ ਸਵਾਲ ਉਸ ਨੂੰ ਤਕਲੀਫ ਪਹੁੰਚਾਉਂਦੇ ਹਨ। ਜਿਵੇਂ ਕਿ ਜੋੜਾ ਰੋਮਾਂਸ ਕਿਵੇਂ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਛੋਟੀ ਉਮਰ 'ਚ ਪਹਿਲਾ ਅੰਦੋਲਨ, ਇਕੱਲੇ ਮਾਂ ਨੇ ਪਾਲਿਆ, ਜਾਣੋ ਆਸਟ੍ਰੇਲੀਆ ਦੇ ਨਵੇਂ PM ਦੀ ਦਿਲਚਸਪ ਕਹਾਣੀ
ਦੋਵੇਂ ਇਸ ਦਾ ਜਵਾਬ ਦੇਣਾ ਪਸੰਦ ਨਹੀਂ ਕਰਦੇ ਹਾਲਾਂਕਿ ਹਾਲੇ ਵੀ ਲੋਰੇਨ ਕਦੋਂ ਤੱਕ ਜ਼ਿੰਦਾ ਰਹੇਗਾ, ਇਸ ਬਾਰੇ ਪੱਕੇ ਤੌਰ 'ਤੇ ਨਹੀਂ ਦੱਸਿਆ ਜਾ ਸਕਦਾ। ਸਾਬੀਆ ਨੇ ਇਕ ਯੂ-ਟਿਊਬ ਵੀਡੀਓ ਵਿਚ ਕਿਹਾ ਸੀ ਕਿ ਲੋਰੇਨ ਦੇ ਜੀਵਨ ਦੀ ਕੋਈ ਨਿਸ਼ਚਿਤਤਾ ਨਹੀਂ ਹੈ। ਅਜਿਹੇ ਹਾਲਾਤ ਵਿਚ ਇਨਸਾਨ ਦੀ ਔਸਤ ਉਮਰ 11 ਸਾਲ ਅਤੇ ਸਭ ਤੋਂ ਵੱਧ ਉਮਰ 24 ਸਾਲ ਹੈ ਪਰ ਇਹਨਾਂ ਵਿਚੋਂ ਕੋਈ ਵੀ ਅਜਿਹਾ ਨਹੀਂ ਹੈ ਜਿਸ ਦੀ ਹਾਲਤ ਲੋਰੇਨ ਵਰਗੀ ਹੋਵੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।