ਤੰਦਰੁਸਤ ਹੋਣ ਦੇ ਬਾਵਜੂਦ ਕੋਰੋਨਾ ਦੀ ਲਪੇਟ ਵਿਚ ਆਏ ਨੌਜਵਾਨ, ਸੁਣਾਈ ਹੱਡ ਬੀਤੀ

08/25/2020 1:44:48 PM

ਟੋਰਾਂਟੋ- ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ ਤੇ ਇਸ ਲਈ ਹਰ ਦੇਸ਼ ਇਸ ਤੋਂ ਬਚਣ ਲਈ ਉਪਾਅ ਕਰ ਰਿਹਾ ਹੈ। ਕਿਹਾ ਜਾਂਦਾ ਸੀ ਕਿ ਬਜ਼ੁਰਗ ਤੇ ਕਮਜ਼ੋਰ ਲੋਕ ਵਧੇਰੇ ਕੋਰੋਨਾ ਵਾਇਰਸ ਦੇ ਸ਼ਿਕਾਰ ਹੁੰਦੇ ਹਨ ਪਰ ਅਜਿਹਾ ਨਹੀਂ ਹੈ ਕੈਨੇਡਾ ਵਿਚ ਕਈ ਤੰਦਰੁਸਤ ਨੌਜਵਾਨ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਹਨ।

ਕੈਨੇਡਾ ਵਿਚ 20 ਤੋਂ 29 ਸਾਲਾ ਨੌਜਵਾਨ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ। ਕੋਰੋਨਾ ਪੀੜਤ ਹੋਏ ਇਨ੍ਹਾਂ ਨੌਜਵਾਨਾਂ ਨੇ ਕੋਰੋਨਾ ਨਾਲ ਜੰਗ ਦੇ ਉਨ੍ਹਾਂ ਦੇ ਤਜ਼ਰਬੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਨੌਜਵਾਨ ਵੀਡੀਓ ਬਣਾ ਕੇ ਆਪਣੇ ਤਜ਼ਰਬੇ ਸਾਂਝੇ ਕਰ ਰਹੇ ਹਨ। ਇਕ 21 ਸਾਲਾ ਨੌਜਵਾਨ ਨੇ ਦੱਸਿਆ ਕਿ ਪਹਿਲਾਂ ਉਹ ਤੰਦਰੁਸਤ ਸੀ ਪਰ ਕੋਰੋਨਾ ਹੋਣ 'ਤੇ ਉਸ ਨੂੰ ਕਮਜ਼ੋਰੀ ਮਹਿਸੂਸ ਹੋਈ ਤੇ ਉਸ ਦਾ ਖਾਣ-ਪੀਣ ਨੂੰ ਦਿਲ ਨਹੀਂ ਕਰਦਾ ਸੀ। ਉਹ ਚਾਹੁੰਦਾ ਸੀ ਕਿ ਉਹ ਹਿੱਲੇ ਵੀ ਨਾ ਤੇ ਲੇਟਿਆ ਰਹੇ। ਉਸ ਦੇ ਕਾਰਨ ਉਸ ਦੀ ਮਾਂ ਵੀ ਬੀਮਾਰ ਹੋ ਗਈ ਤੇ ਹਸਪਤਾਲ ਵਿਚ ਭਰਤੀ ਕਰਨੀ ਪਈ। 

24 ਸਾਲਾ ਕੁੜੀ ਨੇ ਦੱਸਿਆ ਕਿ ਜਦ ਉਹ ਕੋਰੋਨਾ ਦੇ ਇਲਾਜ ਲਈ ਹਸਪਤਾਲ ਵਿਚ ਭਰਤੀ ਹੋਈ ਸੀ ਤਾਂ ਉਸ ਨੂੰ ਸਿਰਫ ਜੁਕਾਮ ਸੀ, ਹਾਲਾਂਕਿ ਬਹੁਤੇ ਲੋਕਾਂ ਨੂੰ ਸਾਹ ਲੈਣ ਵਿਚ ਸਮੱਸਿਆ ਪੇਸ਼ ਹੋ ਰਹੀ ਸੀ। ਉਸ ਦੇ ਕਮਰੇ ਵਿਚ ਮੌਜੂਦ ਦੋ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਸੀ ਤੇ ਉਹ ਕਾਫੀ ਡਰ ਗਈ ਸੀ। ਇਕ 20 ਸਾਲਾ ਨੌਜਵਾਨ ਨੇ ਦੱਸਿਆ ਕਿ ਉਹ ਸਰੀਰਕ ਰੂਪ ਤੋਂ ਬਿਲਕੁਲ ਫਿੱਟ ਹੈ ਤੇ ਉਹ ਜਿੰਮ ਜਾਂਦਾ ਹੈ ਪਰ ਇਸ ਦੇ ਬਾਵਜੂਦ ਉਹ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ। ਉਸ ਨੇ ਕਿਹਾ ਕਿ ਉਸ ਨੂੰ ਪਹਿਲਾਂ ਵੀ ਜੁਕਾਮ ਹੁੰਦਾ ਰਹਿੰਦਾ ਸੀ ਪਰ ਇਸ ਵਾਰ ਉਹ ਕੋਰੋਨਾ ਦੀ ਲਪੇਟ ਵਿਚ ਆ ਗਿਆ। ਹਾਲਾਂਕਿ ਇਨ੍ਹਾਂ ਸਾਰਿਆਂ ਨੇ ਕੋਰੋਨਾ 'ਤੇ ਜਿੱਤ ਹਾਸਲ ਕਰ ਲਈ ਤੇ ਹੁਣ ਸਿਹਤਯਾਬ ਹਨ। 
 


Lalita Mam

Content Editor

Related News