ਹਿੰਦੂ ਭਾਈਚਾਰੇ ਕੋਲ ਵੀ ਓਨੇ ਹੀ ਅਧਿਕਾਰ ਹਨ, ਜਿੰਨੇ ਮੇਰੇ ਕੋਲ : ਹਸੀਨਾ

Saturday, Aug 20, 2022 - 11:13 AM (IST)

ਹਿੰਦੂ ਭਾਈਚਾਰੇ ਕੋਲ ਵੀ ਓਨੇ ਹੀ ਅਧਿਕਾਰ ਹਨ, ਜਿੰਨੇ ਮੇਰੇ ਕੋਲ : ਹਸੀਨਾ

ਢਾਕਾ (ਭਾਸ਼ਾ)- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਹੈ ਕਿ ਦੇਸ਼ ਵਿਚ ਹਿੰਦੂ ਭਾਈਚਾਰੇ ਕੋਲ ਵੀ ਓਨੇ ਹੀ ਅਧਿਕਾਰ ਹਨ, ਜਿੰਨੇ ਅਧਿਕਾਰ ਖੁਦ ਉਨ੍ਹਾਂ ਕੋਲ ਹਨ। ਉਨ੍ਹਾਂ ਨੇ ਕਿਹਾ ਕਿ ਦੁਰਗਾ ਪੂਜਾ ਉਤਸਵ ਦੌਰਾਨ ਢਾਕਾ ਵਿਚ ਲੱਗਣ ਵਾਲੇ ਮੰਡਪਾਂ ਦੀ ਗਿਣਤੀ ਪੱਛਮੀ ਬੰਗਾਲ ਵਿਚ ਲੱਗਣ ਵਾਲੇ ਮੰਡਪਾਂ ਦੇ ਮੁਕਾਬਲੇ ਵਿਚ ਕਿਤੇ ਜ਼ਿਆਦਾ ਹੁੰਦੀ ਹੈ। ਹਸੀਨਾ ਜਨਮ ਅਸ਼ਟਮੀ ਮੌਕੇ ’ਤੇ ਵੀਰਵਾਰ ਨੂੰ ਹਿੰਦੂ ਭਾਈਚਾਰੇ ਦੇ ਨੇਤਾਵਾਂ ਨਾਲ ਮੁਖਾਤਿਬ ਹੋਈ ਅਤੇ ਹੋਰ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪ ਨੂੰ ਘੱਟਗਿਣਤੀ ਨਾਲ ਸਮਝਣ।

ਇਹ ਵੀ ਪੜ੍ਹੋ: ਹੈਰਾਨੀਜਨਕ! ਪ੍ਰੇਮਿਕਾ ਦੀ ਇਕ ‘ਕਿੱਸ’ ਨੇ ਜੇਲ੍ਹ 'ਚ ਬੰਦ ਪ੍ਰੇਮੀ ਦੀ ਲਈ ਜਾਨ

ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਧਰਮਾਂ ਤੋਂ ਪਰੇ, ਸਾਰਿਆਂ ਕੋਲ ਬਰਾਬਰ ਅਧਿਕਾਰ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਧਰਮਾਂ ਦੇ ਲੋਕ ਬਰਾਬਰ ਅਧਿਕਾਰਾਂ ਦੇ ਨਾਲ ਰਹਿਣ। ਤੁਸੀਂ ਇਸ ਦੇਸ਼ ਦੇ ਲੋਕ ਹੋ। ਤੁਹਾਨੂੰ ਇੱਥੇ ਬਰਾਬਰ ਅਧਿਕਾਰ ਪ੍ਰਾਪਤ ਹਨ, ਤੁਹਾਡੇ ਕੋਲ ਵੀ ਉਹੀ ਅਧਿਕਾਰ ਹਨ ਜੋ ਮੇਰੇ ਕੋਲ ਹਨ। ਹਸੀਨਾ ਨੇ ਢਾਕਾ ਦੇ ਢਾਕੇਸ਼ਵਰੀ ਮੰਦਰ ਅਤੇ ਚਟੋਗ੍ਰਾਮ ਦੇ ਜੇਐਮ ਸੇਨ ਆਡੀਟੋਰੀਅਮ ਵਿੱਚ ਆਯੋਜਿਤ ਸਮਾਗਮਾਂ ਵਿੱਚ ਡਿਜੀਟਲ ਮਾਧਿਅਮ ਰਾਹੀਂ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: ਨਿਊਯਾਰਕ ’ਚ ਮਹਾਤਮਾ ਗਾਂਧੀ ਦੀ ਤੋੜੀ ਗਈ ਮੂਰਤੀ, ਭਾਰਤ ਨੇ ਪ੍ਰਗਟਾਇਆ ਸਖ਼ਤ ਇਤਰਾਜ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News