ਯੇਰੂਸ਼ਲਮ ਮਾਮਲਾ : ਟਰੰਪ ਦੇ ਫੈਸਲੇ ਤੋਂ ਬਾਅਦ ਭਖਿਆ ਮੁੱਦਾ, 16 ਜ਼ਖਮੀ

12/07/2017 11:12:57 PM

ਵਾਸ਼ਿੰਗਟਨ — ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਤੋਂ ਬਾਅਦ ਸੰਘਰਸ਼ ਦੀ ਅੱਗ ਫਿਰ ਤੋਂ ਭੜਕਣ ਲੱਗੀ ਹੈ। ਇਸ ਨੂੰ ਲੈ ਕੇ ਵੀਰਵਾਰ ਨੂੰ ਵੈਸਟ ਬੈਂਕ ਅਤੇ ਗਾਜਾ ਪੱਟੀ 'ਚ ਫਿਲੀਸਤੀਨੀਆਂ ਨੇ ਜਮ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੀ ਇਜ਼ਰਾਇਲੀ ਸੁਰੱਖਿਆ ਬਲਾਂ ਦੇ ਨਾਲ ਝੱੜਪ ਵੀ ਹੋਈ। ਇਸ 'ਚ ਘੱਟ ਤੋਂ ਘੱਟ 16 ਫਿਲੀਸਤੀਨੀ ਜ਼ਖਮੀ ਹੋ ਗਏ। ਉਥੇ ਇਜ਼ਰਾਇਲ ਨੇ ਇਸ ਵਧਦੇ ਤਣਾਅ ਨੂੰ ਦੇਖਦੇ ਹੋਏ ਇਲਾਕੇ 'ਚ ਭਾਰੀ ਗਿਣਤੀ 'ਚ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਤੈਨਾਤ ਕਰ ਦਿੱਤਾ ਹੈ। 
ਵੀਰਵਾਰ ਨੂੰ ਡੋਨਾਲਡ ਟਰੰਪ ਦੇ ਇਸ ਫੈਸਲੇ ਨੂੰ ਲੈ ਕੇ ਫਿਲੀਸਤੀਨ 'ਚ ਵੀ ਜਮ ਕੇ ਵਿਰੋਧ ਪ੍ਰਦਰਸ਼ਨ ਹੋਇਆ। ਇਸ ਤੋਂ ਪਹਿਲਾਂ ਹਮਾਸ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਘੋਸ਼ਿਤ ਕਰਨ ਦੇ ਟਰੰਪ ਦੇ ਫੈਸਲੇ ਨੂੰ ਯੁੱਧ ਦੀ ਘੋਸ਼ਣਾ ਕਰਾਰ ਦਿੱਤਾ ਸੀ। ਟਰੰਪ ਦੇ ਫੈਸਲੇ ਤੋਂ ਬਾਅਦ ਖੇਤਰ 'ਚ ਇਕ ਵਾਰ ਫਿਰ ਤੋਂ ਸੰਘਰਸ਼ ਸ਼ੁਰੂ ਹੋ ਗਿਆ ਹੈ। 
ਅਮਰੀਕੀ ਰਾਸ਼ਟਰਪਤੀ ਟਰੰਪ ਦੇ ਫੈਸਲੇ ਤੋਂ ਬਾਅਦ ਪੈਦਾ ਹੋਈ ਅਨਿਸ਼ਚਿਤਤਾ ਵਿਚਾਲੇ ਇਜ਼ਰਾਇਲ ਨੇ ਪੱਛਮੀ ਤੱਟ 'ਤੇ ਸੈਕੜਿਆਂ ਦੀ ਗਿਣਤੀ 'ਚ ਹੋਰ ਫੌਜੀ ਤੈਨਾਤ ਕੀਤੇ ਹਨ। ਪੱਛਮੀ ਤੱਟ ਦੇ ਸ਼ਹਿਰ ਰਾਮੱਲਾ 'ਚ ਇਕ ਵਿਸ਼ਾਲ ਪ੍ਰਦਰਸ਼ਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਵਿਚਾਲੇ ਬੁੱਧਵਾਰ ਰਾਤ ਹਜ਼ਾਰਾਂ ਲੋਕਾਂ ਨੇ ਹਮਾਸ ਸ਼ਾਸਿਤ ਗਾਜਾ ਪੱਟੀ 'ਚ ਕੀਤਾ ਅਤੇ ਅਮਰੀਕਾ ਅਤੇ ਇਜ਼ਰਾਇਲੀ ਝੰਡੇ ਸਾੜੇ ਗਏ। ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਅਤੇ ਇਜ਼ਰਾਇਲ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

 


Related News