ਯਮਨ ਦੇ ਵਿਧ੍ਰੋਹੀਆਂ ਨੇ ਸਾਊਦੀ 'ਤੇ ਦਾਗੀਆਂ ਮਿਜ਼ਾਈਲਾਂ, ਭਾਰਤੀ ਔਰਤ ਸਮੇਤ 26 ਜ਼ਖਮੀ

06/12/2019 11:41:07 PM

ਦੁਬਈ - ਯਮਨ ਦੇ ਵਿਧ੍ਰੋਹੀਆਂ ਨੇ ਦੱਖਣ-ਪੱਛਮੀ ਸਾਊਦੀ ਅਰਬ 'ਚ ਇਕ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਇਕ ਮਿਜ਼ਾਈਲ ਦਾਗੀ ਗਈ, ਜਿਸ 'ਚ ਇਕ ਭਾਰਤੀ ਮਹਿਲਾ ਸਮੇਤ 26 ਲੋਕ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਪਹਿਲਾਂ ਹੀ ਰਿਆਦ ਨੇ ਕਿਹਾ ਸੀ ਕਿ ਉਸ ਨੇ ਹੂਤੀ ਵਿਧ੍ਰੋਹੀਆਂ ਦੇ 2 ਡਰੋਨ ਜਹਾਜ਼ਾਂ ਨੂੰ ਫੜਿਆ ਹੈ।
ਇਨ੍ਹਾਂ ਵਿਧ੍ਰੋਹੀਆਂ ਦਾ ਯਮਨ ਦੀ ਰਾਜਧਾਨੀ ਸਨਾ ਸਮੇਤ ਦੇਸ਼ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਹੈ। ਅਰਬ ਨਿਊਜ਼ ਦੀ ਖਬਰ ਮੁਤਾਬਕ ਸਾਊਦੀ ਹਵਾਈ ਅੱਡੇ 'ਤੇ ਬੁੱਧਵਾਰ ਤੜਕੇ ਹਮਲਾ ਹੋਇਆ। ਇਸ ਹਮਲੇ 'ਚ ਵੱਖ-ਵੱਖ ਦੇਸ਼ਾਂ ਦੇ 26 ਨਾਗਰਿਕ ਜ਼ਖਮੀ ਹੋਏ ਹਨ। ਜ਼ਖਮੀਆਂ 'ਚ ਇਕ ਭਾਰਤੀ ਮੂਲ ਦੀ ਮਹਿਲਾ ਵੀ ਸ਼ਾਮਲ ਹੈ। ਕੁਝ ਘੰਟਿਆਂ ਤੱਕ ਹਵਾਈ ਅੱਡਾ ਸੰਚਾਲਨ ਅਤੇ ਏਅਰ ਟ੍ਰੈਫਿਕ ਬੰਦ ਰਹਿਣ ਤੋਂ ਬਾਅਦ ਇਹ ਬਹਾਲ ਹੋ ਗਿਆ। ਹੂਤੀ ਵਿਧ੍ਰੋਹੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।


Khushdeep Jassi

Content Editor

Related News