ਹੌਤੀ ਵਿਦਰੋਹੀਆਂ ਨੇ ਸਾਊਦੀ ਅਰਬ ''ਤੇ ਸਾਰੇ ਹਮਲੇ ਰੋਕਣ ਦਾ ਲਿਆ ਫੈਸਲਾ

09/21/2019 3:09:44 PM

ਸਨਾ— ਯਮਨ ਦੇ ਹੌਤੀ ਵਿਦਰੋਹੀਆਂ ਨੇ ਸਾਊਦੀ ਅਰਬ 'ਤੇ ਆਪਣੇ ਸਾਰੇ ਹਮਲੇ ਰੋਕਣ ਦੀ ਘੋਸ਼ਣਾ ਕੀਤੀ ਹੈ। ਦੋਹਾਂ ਦੇਸ਼ਾਂ 'ਚ ਜਾਰੀ ਸੰਘਰਸ਼ ਨੂੰ ਖਤਮ ਕਰਨ ਲਈ ਇਹ ਪਹਿਲਾ ਕਦਮ ਚੁੱਕਿਆ ਗਿਆ ਹੈ। ਹੌਤੀ ਦੀ ਉੱਚ ਰਾਜਨੀਤਕ ਕੌਂਸਲ ਦੇ ਮੁਖੀ ਮੇਹਦੀ-ਅਲ-ਮਸ਼ਤ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਬਿਆਨ 'ਚ ਸਾਊਦੀ ਅਰਬ 'ਤੇ ਸਾਰੇ ਹਮਲੇ ਰੋਕਣ ਦੀ ਘੋਸ਼ਣਾ ਕੀਤੀ।

ਵਿਦਰੋਹੀਆਂ ਨੇ ਉਮੀਦ ਪ੍ਰਗਟਾਈ ਕਿ ਇਸ ਕਦਮ ਦਾ ਜਵਾਬ ਸਾਊਦੀ ਅਰਬ ਵੀ ਸਕਰਾਤਾਮਕ ਰੂਪ ਨਾਲ ਦੇਵੇਗਾ। ਮਸ਼ਤ ਨੇ ਕਿਹਾ ਕਿ ਹੌਤੀ ਦੀ ਸ਼ਾਂਤੀ ਪਹਿਲ ਦਾ ਉਦੇਸ਼ ਵਿਆਪਕ ਪੱਧਰ 'ਤੇ ਰਾਸ਼ਟਰੀ ਸੁਲਹ ਕਰਨ ਲਈ ਗੱਲਬਾਤ ਰਾਹੀਂ ਸ਼ਾਂਤੀ ਕਰਨੀ ਹੈ। ਸਾਊਦੀ ਦੇ ਤੇਲ ਪਲਾਂਟਾਂ 'ਤੇ ਪਿਛਲੇ ਹਫਤੇ ਹੋਏ ਹਵਾਈ ਹਮਲਿਆਂ ਮਗਰੋਂ ਇਹ ਘੋਸ਼ਣਾ ਕੀਤੀ ਗਈ ਹੈ। ਹੌਤੀ ਨੇ ਹੀ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ ਪਰ ਵਾਸ਼ਿੰਗਟਨ ਦੇ ਸਹਿਯੋਗੀ ਰਿਆਦ ਨੇ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।


Related News