CPC 100 Years: ਜਿਨਪਿੰਗ ਨੇ ਦਿੱਤੀ ਚਿਤਾਵਨੀ, ਅੱਖ ਦਿਖਾਉਣ ਵਾਲੇ ਨੂੰ ਦੇਵਾਂਗੇ ਕਰਾਰਾ ਜਵਾਬ

Thursday, Jul 01, 2021 - 06:23 PM (IST)

CPC 100 Years: ਜਿਨਪਿੰਗ ਨੇ ਦਿੱਤੀ ਚਿਤਾਵਨੀ, ਅੱਖ ਦਿਖਾਉਣ ਵਾਲੇ ਨੂੰ ਦੇਵਾਂਗੇ ਕਰਾਰਾ ਜਵਾਬ

ਬੀਜਿੰਗ (ਬਿਊਰੋ): ਚੀਨ ਦੀ ਕਮਿਊਨਿਸਟ ਪਾਰਟੀ (CPC) ਦੇ 100 ਸਾਲ ਪੂਰੇ ਹੋਣ 'ਤੇ ਰਾਜਧਾਨੀ ਬੀਜਿੰਗ ਵਿਚ ਸ਼ਾਨਦਾਰ ਜਸ਼ਨ ਆਯੋਜਿਤ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਇਵਾਨ 'ਤੇ ਦੁਨੀਆ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ। ਉਹਨਾਂ ਨੇ ਅਮਰੀਕਾ ਅਤੇ ਤਾਇਵਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਕਿਸੇ ਨੂੰ ਵੀ ਚੀਨ ਦੀ ਖੇਤਰੀ ਇਕਜੁੱਟਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਚੀਨੀ ਲੋਕਾਂ ਦੀ ਮਜ਼ਬੂਤ ਇੱਛਾਸ਼ਕਤੀ, ਇਰਾਦੇ ਅਤੇ ਬੇਜੋੜ ਤਾਕਤ ਨੂੰ ਘੱਟ ਕਰ ਕੇ ਨਹੀਂ ਦੇਖਣਾ ਚਾਹੀਦਾ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਅਜਿਹੀ ਵਿਦੇਸ਼ੀ ਤਾਕਤ ਨੂੰ ਇਹ ਇਜਾਜ਼ਤ ਨਹੀਂ ਦੇਵਾਂਗੇ ਕਿ ਉਹ ਸਾਨੂੰ ਅੱਖਾਂ ਦਿਖਾਏ, ਦਬਾਏ ਜਾਂ ਸਾਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰੇ।

ਇਸ ਇਤਿਹਾਸਿਕ ਮੌਕੇ ਮਾਓ ਲੀ ਤੁੰਗ ਦੀ ਤਰ੍ਹਾਂ ਕੱਪੜੇ ਪਾ ਕੇ ਪਹੁੰਚੇ ਜਿਨਪਿੰਗ ਨੇ ਕਿਹਾ ਕਿ ਜੇਕਰ ਕੋਈ ਵਿਦੇਸ਼ੀ ਤਾਕਤ ਅਜਿਹਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਚੀਨ ਦੇ 1.4 ਅਰਬ ਲੋਕਾਂ ਦੀ ਮਜ਼ਬੂਤ ਤਾਕਤ ਨਾਲ ਨਜਿੱਠਣਾ ਹੋਵੇਗਾ। ਲੱਦਾਖ ਵਿਚ ਭਾਰਤ ਦੀ ਧਰਤੀ 'ਤੇ ਨਜ਼ਰਾਂ ਰੱਖੇ ਹੋਏ ਚੀਨੀ ਰਾਸ਼ਟਰਪਤੀ ਨੇ ਦਾਅਵਾ ਕੀਤਾ,''ਅਸੀਂ ਕਿਸੇ ਨੂੰ ਦਬਾਇਆ ਨਹੀਂ ਹੈ, ਨਾ ਹੀ ਅੱਖਾਂ ਦਿਖਾਈਆਂ ਹਨ ਅਤੇ ਨਾ ਹੀ ਕਿਸੇ ਹੋਰ ਦੇਸ਼ ਦੇ ਨਾਗਰਿਕ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਗੇ ਵੀ ਅਜਿਹਾ ਨਹੀਂ ਹੋਵੇਗਾ।''ਜਿਨਪਿੰਗ ਨੇ ਕਿਹਾ ਕਿ ਚੀਨ ਆਪਣੀ ਸੈਨਾ ਦਾ ਨਿਰਮਾਣ ਆਪਣੀ ਪ੍ਰਭੂਸੱਤਾ ਦੀ ਰੱਖਿਆ, ਸੁਰੱਖਿਆ ਅਤੇ ਵਿਕਾਸ ਲਈ ਕਰੇਗਾ ਅਤੇ ਇਸ ਨੂੰ ਗਲੋਬਲ ਪੱਧਰੀ ਬਣਾਏਗਾ। ਉਹਨਾਂ ਨੇ ਕਿਹਾ,''ਸਾਨੂੰ ਨਿਸ਼ਚਿਤ ਤੌਰ 'ਤੇ ਆਪਣੀ ਰਾਸ਼ਟਰੀ ਸੁਰੱਖਿਆ ਅਤੇ ਸੈਨਾ ਨੂੰ ਆਧੁਨਿਕ ਬਣਾਉਣਾ ਹੋਵੇਗਾ।'' 

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਬਣਾਈ ਹਵਾ 'ਚ ਚੱਲਣ ਵਾਲੀ ਦੁਨੀਆ ਦੀ ਪਹਿਲੀ 'ਸਕਾਈ ਟ੍ਰੇਨ', ਤਸਵੀਰਾਂ ਵਾਇਰਲ

ਜਿਨਪਿੰਗ ਸੈਂਟਰਲ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਹਨ ਅਤੇ ਸੈਨਾਵਾਂ ਦਾ ਕੰਟਰੋਲ ਦੇਖਦੇ ਹਨ। ਇਹੀ ਨਹੀਂ ਜਦੋਂ ਤੋਂ ਜਿਨਪਿੰਗ ਰਾਸ਼ਟਰਪਤੀ ਬਣੇ ਹਨ, ਚੀਨ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਹੁਣ ਸੀ.ਪੀ.ਸੀ. ਦੇ 9 ਕਰੋੜ ਤੋਂ ਵੱਧ ਮੈਂਬਰ ਹਨ। ਮਾਓ ਦੇ ਬਾਅਦ ਚੀਨ ਦੇ ਸਭ ਤੋਂ ਤਾਕਤਵਰ ਨੇਤਾ ਬਣ ਕੇ ਉਭਰੇ ਜਿਨਪਿੰਗ ਨੇ ਕਿਹਾ ਕਿ ਚੀਨ ਨੇ ਹਮੇਸ਼ਾ ਤੋਂ ਹੀ ਸ਼ਕਤੀ, ਗਲੋਬਲ ਵਿਕਾਸ ਅਤੇ ਅੰਤਰਰਾਸ਼ਟਰੀ ਵਿਵਸਥਾ ਨੂੰ ਸੁਰੱਖਿਅਤ ਰੱਖਣ ਲਈ ਕੰਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਚੀਨ ਨੇ ਇਕ ਖੁਸ਼ਹਾਲ ਸਮਾਜ ਬਣਾਉਣ ਦੀ ਸਦੀ ਦੇ ਟੀਚੇ ਨੂੰ ਹਾਸਲ ਕੀਤਾ ਹੈ। ਉਹਨਾਂ ਨੇ ਕਿਹਾ ਕਿ ਚੀਨੀ ਲੋਕ ਇਕ ਨਵੀਂ ਤਰ੍ਹਾਂ ਦੀ ਦੁਨੀਆ ਬਣਾ ਰਹੇ ਹਨ। ਜਿਨਪਿੰਗ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਹਾਂਗਕਾਂਗ, ਉਇਗਰ ਮੁਸਲਿਮ, ਲੱਦਾਖ ਅਤੇ ਤਾਇਵਾਨ ਦੇ ਮੁੱਦੇ 'ਤੇ ਚੀਨ ਦੀਆਂ ਨੀਤੀਆਂ ਦੀ ਪੂਰੀ ਦੁਨੀਆ ਵਿਚ ਆਲੋਚਨਾ ਹੋ ਰਹੀ ਹੈ।

ਨੋਟ- ਜਿਨਪਿੰਗ ਨੇ ਦਿੱਤੀ ਚਿਤਾਵਨੀ, ਅੱਖ ਦਿਖਾਉਣ ਵਾਲੇ ਨੂੰ ਦੇਵਾਂਗੇ ਕਰਾਰਾ ਜਵਾਬ, ਖ਼ਬਰ ਬਾਰੇ ਕੁਮੈਟ ਕਰ ਦਿਓ ਰਾਏ।


author

Vandana

Content Editor

Related News