Warren Buffett ਨੇ ਸੈਮਸੰਗ ਦਾ ਫੋਨ ਬੰਦ ਕਰ ਚੁਣਿਆ ਐਪਲ ਆਈਫੋਨ 11

02/25/2020 8:49:06 PM

ਗੈਜੇਟ ਡੈਸਕ—ਦੁਨੀਆ ਦੇ ਅਰਬਪਤੀਆਂ 'ਚ ਸ਼ਾਮਲ Warren Buffett ਨੂੰ ਲੈ ਕੇ ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਪਰ ਅਜਿਹਾ ਨਹੀਂ ਹੈ। Warren Buffett ਨੂੰ ਲੈ ਕੇ ਇਕ ਗੱਲ ਤੁਸੀਂ ਸ਼ਾਇਦ ਨਾ ਜਾਣਦੇ ਹੋਵੇਗੋ ਕਿ ਇਨ੍ਹਾਂ ਪੈਸਾ ਹੋਣ ਤੋਂ ਬਾਅਦ ਵੀ ਹੁਣ ਤਕ ਸਿਰਫ 20 ਡਾਲਰ ਭਾਵ 1500 ਰੁਪਏ ਦਾ ਸੈਮਸੰਗ ਦਾ ਇਕ ਫੋਨ ਯੂਜ਼ਰ ਕਰਦੇ ਸਨ। ਪਰ ਹੁਣ ਅਜਿਹਾ ਨਹੀਂ ਹੈ Warren Buffett ਨੇ ਖੁਦ ਨੂੰ ਅਪਡੇਟ ਕਰਦੇ ਹੋਏ Apple iPhone 11 ਦੀ ਵਰਤੋਂ ਕਰਨ ਲੱਗੇ ਹਨ। ਇਸ ਗੱਲ ਦਾ ਖੁਲਾਸਾ ਖੁਦ ਵਾਰੈਨ ਬਫੇਟ ਨੇ ਹੀ ਕੀਤਾ ਹੈ।

ਬਫੇਟ ਸਾਲਾਂ ਤੋਂ ਆਪਣਾ ਉੱਥੇ ਪੁਰਾਣਾ ਸੈਮਸੰਗ ਦਾ ਫਲਿੱਪ ਫੋਨ ਯੂਜ਼ ਕਰਦੇ ਆ ਰਹੇ ਸਨ ਪਰ ਹੁਣ ਉਨ੍ਹਾਂ ਨੇ ਇਸ ਦੀ ਜਗ੍ਹਾ ਐਪਲ ਨੂੰ ਚੁਣਿਆ ਹੈ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਮੇਰਾ ਫਲਿੱਪ ਫੋਨ ਹੁਣ ਹਮੇਸ਼ਾ ਲਈ ਬੰਦ ਹੋ ਗਿਆ ਹੈ ਅਤੇ ਨੰਬਰ ਵੀ ਬਦਲ ਗਿਆ ਹੈ। ਹੁਣ ਉਹ ਆਈਫੋਨ 11 ਯੂਜ਼ ਕਰ ਰਹੇ ਹਨ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਕੋਲ ਕਿਹੜਾ ਮਾਡਲ ਹੈ। ਇਕ ਇੰਟਰਵਿਊ ਦੌਰਾਨ Warren Buffett ਨੇ ਇਹ ਵੀ ਸਾਫ ਕੀਤਾ ਹੈ ਕਿ ਉਹ ਆਪਣੇ iPhone 11 ਨੂੰ ਇਕ ਫੋਨ ਦੀ ਤਰ੍ਹਾਂ ਵਰਤੋਂ ਕਰਦੇ ਹਨ ਨਾ ਕਿ ਫੋਰਟਨਾਈਟ ਵਰਗੀ ਜੇਮ ਖੇਡਣ ਅਤੇ ਸੋਸ਼ਲ ਮੀਡੀਆ ਫੀਡਸ ਪੜ੍ਹਨ ਲਈ।

ਵਾਰੈਨ ਬਫੇਟ ਨੇ ਕਿਹਾ ਕਿ ਤੁਸੀਂ ਉਸ 89 ਸਾਲ ਦੇ ਵਿਅਕਤੀ ਨੂੰ ਦੇਖ ਰਹੇ ਹਨ ਜੋ ਇਸ ਦੇ ਲਈ ਅਜੇ ਸ਼ੁਰੂਆਤ ਕਰ ਰਿਹਾ ਹੈ। ਉਹ ਦੂਜੇ ਕਈ ਲੋਕਾਂ ਦੀ ਤਰ੍ਹਾਂ ਇਸ ਫੋਨ ਦੇ ਸਾਰੇ ਫੀਚਰਸ ਨੂੰ ਯੂਜ਼ ਨਹੀਂ ਕਰਦੇ ਹਨ। ਉਨ੍ਹਾਂ ਨੇ ਪਹਿਲਾ ਕਿਹਾ ਸੀ ਕਿ ਉਹ ਰਿਸਰਚ ਅਤੇ ਸਟਾਕ ਮਾਰਕੀਟ 'ਤੇ ਨਜ਼ਰ ਰੱਖਣ ਲਈ ਆਈਪੈਡ ਜ਼ਰੂਰ ਯੂਜ਼ ਕਰਦੇ ਹਨ।

ਇਸ ਪੂਰੇ ਇੰਟਰਵਿਊ 'ਚ ਉਨ੍ਹਾਂ ਨੇ ਇਕ ਹੋਰ ਅਹਿਮ ਗੱਲ ਦੱਸੀ ਅਤੇ ਉਨ੍ਹਾਂ ਨੇ ਇਹ ਨਵਾਂ ਆਈਫੋਨ 11 ਉਨ੍ਹਾਂ ਨੇ ਖਰੀਦਿਆ ਨਹੀਂ ਹੈ ਬਲਕਿ ਉਨ੍ਹਾਂ ਨੂੰ ਗਿਫਟ 'ਚ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਆਈਫੋਨ ਗਿਫਤ ਕੀਤੇ ਹੈ ਜਿਨ੍ਹਾਂ 'ਚੋਂ Apple CEO Tim Cook ਵੀ ਸ਼ਾਮਲ ਹਨ। ਕੁਕ ਨੇ ਪਹਿਲਾ ਕਿਹਾ ਸੀ ਕਿ ਉਹ ਬਫੇਟ ਨੂੰ ਆਈਫੋਨ ਚਲਾਉਣ ਅਤੇ ਸਿਖਾਉਣ 'ਚ ਮਦਦ ਕਰਨ ਲਈ ਓਮਾਹਾ ਜਾਣ ਲਈ ਤਿਆਰ ਹੈ।


Karan Kumar

Content Editor

Related News