ਸਿਡਨੀ ਹਾਰਬਰ ''ਤੇ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਬੰਬ

02/22/2018 10:07:08 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਿਡਨੀ ਹਾਰਬਰ ਵਿਚ ਦੋ ਗੋਤਾਖੋਰਾਂ ਨੂੰ ਦੂਜੇ ਵਿਸ਼ਵ ਯੁੱਧ ਦਾ ਬਿਨਾਂ ਫੱਟਿਆ ਇਕ ਬੰਬ ਮਿਲਿਆ ਹੈ। ਗੋਤਾ ਸਿਖਲਾਈ ਕਰਤਾ ਟੋਨੀ ਸਟਰੈਜ਼ਰੀ ਜਦੋਂ ਬੁੱਧਵਾਰ ਸਵੇਰੇ ਆਪਣੇ ਦੋਸਤ ਪੌਲ ਸਜ਼ੇਗੈਂਗਾ ਦੇ ਨਾਲ ਪਾਈਰਮੋਂਟ ਵਿਚ ਜੋਨਸ ਬੇ ਦੇ ਆਲੇ-ਦੁਆਲੇ ਘੁੰਮ ਰਹੇ ਸਨ, ਉਦੋਂ ਉਨ੍ਹਾਂ ਨੇ ਪਾਣੀ ਅੰਦਰ ਮੋਟੀ ਗਾਰ ਵਿਚ 40-50 ਸੈਂਟੀਮੀਟਰ ਥੱਲੇ ਠੋਕਰ ਖਾਧੀ। ਸਟਰਾਜ਼ਾਰੀ ਨੇ ਕਿਹਾ ਕਿ ਉਹ ਚਿੱਕੜ ਵਿਚ ਕਿਸੇ ਭਾਰੀ ਚੀਜ਼ ਨੂੰ ਮਹਿਸੂਸ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਇਸ ਭਾਰੀ ਚੀਜ਼ ਨੂੰ ਬਾਹਰ ਕੱਢਿਆ ਤਾਂ ਦੇਖਿਆ ਕਿ ਇਹ ਇਕ ਬੰਬ ਸੀ। ਉਨ੍ਹਾਂ ਨੇ ਜਲਦੀ ਹੀ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ।

PunjabKesari

ਜਾਣਕਾਰੀ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਨਜ਼ਦੀਕੀ ਪਾਰਕ ਵਿਚ ਐਮਰਜੈਂਸੀ ਖੇਤਰ ਸਥਾਪਿਤ ਕਰ ਦਿੱਤਾ। ਇਸ ਮਗਰੋਂ ਜਲਦੀ ਹੀ ਫੌਜੀ ਮਾਹਰਾਂ ਨੂੰ ਮੌਕੇ 'ਤੇ ਬੁਲਾਇਆ ਗਿਆ। ਨਿਊ ਸਾਊਥ ਵੇਲਜ਼ ਦੇ ਪੁਲਸ ਬੁਲਾਰੇ ਨੇ ਦੱਸਿਆ ਕਿ ਇਸ ਬੰਬ ਨਾਲ ਆਮ ਜਨਤਾ ਨੂੰ ਕੋਈ ਖਤਰਾ ਨਹੀਂ ਸੀ ਪਰ ਸਾਵਧਾਨੀ ਦੇ ਤੌਰ ਤੇ ਆਸਟ੍ਰੇਲੀਅਨ ਪੁਲਸ ਨੇ ਇਸ ਨੂੰ ਜ਼ਬਤ ਕਰ ਲਿਆ ਹੈ।


Related News