ਵਰਲਡ ਸਿੱਖ ਪਾਰਲੀਮੈਂਟ ਡੈਲੀਗੇਸ਼ਨ ਨੇ ਹਾਲੈਂਡ ਦੀ ਫੋਰਨ ਮਨਿਸਟਰੀ ਨਾਲ ''ਸਿੱਖ ਮਸਲਿਆਂ'' ਸੰਬੰਧੀ ਕੀਤੀ ਗੱਲਬਾਤ

06/14/2023 5:09:26 PM

ਲੰਡਨ (ਸਰਬਜੀਤ ਸਿੰਘ ਬਨੂੜ)- ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਨੇ ਡੈਨਹਾਗ ਹਾਲੈਂਡ ਦੀ ਫੋਰਨ ਮਨਿਸਟਰੀ ਵਿੱਚ ਧਾਰਮਿਕ ਵਿਭਾਗ ਦੀ ਅੰਬੈਸਡਰ ਸ੍ਰੀਮਤੀ ਬੀਆ ਟਰੂਸਰ ਨਾਲ ਮੁਲਾਕਾਤ ਕੀਤੀ। ਪਿਛਲੇ ਦਿਨੀਂ ਹਾਲੈਂਡ ਦੀ ਪਾਰਲੀਮੈਂਟ ਵਿੱਚ ਪੰਜਾਬ ਵਿੱਚ ਹੋਈਆਂ ਗੈਰਕਾਨੂੰਨੀ ਢੰਗ ਨਾਲ ਗ੍ਰਿਫ਼ਤਾਰੀਆਂ ਖ਼ਿਲਾਫ਼ ਇਕ ਪਟੀਸ਼ਨ ਦੇ ਸੁਆਲਾਂ ਦੇ ਜੁਆਬ ਵਿੱਚ ਸਰਕਾਰ ਨੇ ਹਾਲੈਂਡ ਦੇ ਸਿੱਖਾਂ ਨਾਲ ਵੀ ਗੱਲਬਾਤ ਕਰਨ ਲਈ ਕਿਹਾ ਸੀ, ਜਿਸ ਦੇ ਸੰਦਰਭ ਨਵੰਬਰ 1984 ਦੀ ਨਸਲਕੁਸ਼ੀ ਖ਼ਿਲਾਫ਼ ਕੀਤੇ ਵਿਰੋਧ ਪ੍ਰਦਰਸ਼ਨ ਅਤੇ ਦਿੱਤੀ ਗਈ ਪਟੀਸ਼ਨ ਦਾ ਵੀ ਮਨਿਸਟਰ ਨੇ ਜ਼ਿਕਰ ਕੀਤਾ। ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਸਹਿਯੋਗੀ ਸੰਸਥਾਵਾਂ ਨਾਲ ਮਿਲ ਹਾਲੈਂਡ ਸਰਕਾਰ ਨੂੰ ਪੰਜਾਬ ਵਿੱਚ ਸਿੱਖ ਕੌਮ ਨਾਲ ਹੋ ਰਹੀਆਂ ਬੇਇਨਸਾਫੀਆਂ ਦੀ ਜਾਣਕਾਰੀ ਮੁਹੱਈਆ ਕਰਵਾ ਰਹੀ ਹੈ। 

ਡੈਲੀਗੇਸ਼ਨ ਵਿੱਚ ਭਾਈ ਜਸਵਿੰਦਰ ਸਿੰਘ, ਭਾਈ ਹਰਜੀਤ ਸਿੰਘ ਗਿੱਲ, ਭਾਈ ਰਾਜਪਾਲ ਸਿੰਘ ਨੇ ਸ਼ਮੂਲੀਅਤ ਕੀਤੀ ਗਈ ਅਤੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਮੁੱਖ ਬੁਲਾਰੇ ਜਸਵਿੰਦਰ ਸਿੰਘ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਸੇਵਿੰਗ ਪੰਜਾਬ ਦੇ ਗੁਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਨਾਲ ਬੇਇਨਸਾਫੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਸਾਰੇ ਡਾਕੂਮੈਂਟਰੀ ਇਕੱਠੇ ਕਰਕੇ ਇਕ ਪਟੀਸ਼ਨ ਵੀ ਦਿੱਤੀ ਗਈ। ਗੱਲਬਾਤ ਦੌਰਾਨ 1947 ਤੋ ਪਹਿਲਾਂ ਸਿੱਖ ਰਾਜ ਨੂੰ ਭਾਰਤ ਦਾ ਹਿੱਸਾ ਬਣਾ ਕੇ ਗੁਲਾਮ ਬਣਾਉਣ ਅਤੇ ਭਾਰਤੀ ਹਕੂਮਤ ਵੱਲੋਂ ਇਕ ਯੋਜਨਾਬੱਧ ਤਰੀਕੇ ਨਾਲ ਸਿੱਖ ਕੌਮ ਦੀ ਨਸਲਕੁਸ਼ੀ ਕਰਨਾ ਅਤੇ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਵਿੱਚ ਗਲਤਾਨ ਕਰਨਾ ਵਿਚਾਰ ਦਾ ਮੁੱਦਾ ਰਿਹਾ। 

ਪੜ੍ਹੋ ਇਹ ਅਹਿਮ ਖ਼ਬਰ-ਲਗਾਤਾਰ 4 ਦਿਨ ਤੱਕ ਬਣਾਇਆ ਖਾਣਾ, ਹੁਣ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ ਨਾਮ

ਅੰਬੈਸਡਰ ਟਰੂਸਰ ਨਾਲ ਉਹਨਾਂ ਦੀ ਸੈਕਟਰੀ ਅਸਲੀ ਸੀਤੈਨ ਵੀ ਹਾਜ਼ਰ ਸੀ ਤੇ ਪੰਜਾਬ ਦੀ ਅਣਜਾਣੀ ਸਥਿਤੀ ਸੁਣ ਕੇ ਵਿਭਾਗ ਗੰਭੀਰ ਸੀ। ਇਸ ਮੌਕੇ ਉਹਨਾਂ ਕਿਹਾ ਕੇ ਹਾਲੈਂਡ ਦੁਨੀਆ ਦੇ ਕਿਸੇ ਵੀ ਧਰਮ ਨਾਲ ਕੀਤੇ ਜਾ ਰਹੇ ਭੇਦ ਭਾਵ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਖ਼ਿਲਾਫ਼ ਹੈ ਤੇ ਪੰਜਾਬ ਅਤੇ ਭਾਰਤ ਵਿੱਚ ਸਿੱਖ ਕੌਮ ਦੀ ਸਥਿਤੀ ਉਪਰ ਵੀ ਧਿਆਨ ਰੱਖ ਰਹੇ ਹਾਂ। ਉਹਨਾਂ ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਦਾ ਜਾਣਕਾਰੀ ਦੇਣ ਲਈ ਧੰਨਵਾਦ ਵੀ ਕੀਤਾ ਅਤੇ ਭਵਿੱਖ ਵਿੱਚ ਵੀ ਗੱਲਬਾਤ ਦਾ ਭਰੋਸਾ ਦਿੱਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਵੱਲੋਂ ਦੁਨੀਆਂ ਭਰ ਦੇ ਸਿੱਖਾਂ ਦਾ ਧੰਨਵਾਦ ਕੀਤਾ ਗਿਆ ਅਤੇ ਸ਼ਪੈਸ਼ਲ ਤੌਰ 'ਤੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ, ਦਲ ਖਾਲਸਾ ਦੇ ਭਾਈ ਹਰਪਾਲ ਸਿੰਘ ਚੀਮਾ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦਾ ਧੰਨਵਾਦ ਕੀਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News