ਵਿਸ਼ਵ ''ਚ 43 ਲੱਖ ਤੋਂ ਵਧੇਰੇ ਪੀੜਤ, 2 ਲੱਖ 92 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ

05/13/2020 6:22:50 PM

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਫਿਲਹਾਲ ਜਾਰੀ ਹੈ। ਦੁਨੀਆ ਭਰ ਵਿਚ ਹੁਣ ਤੱਕ 43 ਲੱਖ 42 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ। ਜਦਕਿ 2,92,893 ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਅਮਰੀਕਾ ਵਿਚ ਜਿੱਥੇ ਮੌਤ ਦਾ ਅੰਕੜਾ 83 ਹਜ਼ਾਰ ਦੇ ਪਾਰ ਜਾ ਚੁੱਕਾ ਹੈ ਉੱਥੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੁਨੀਆ ਵਿਚ ਹੁਣ ਤੱਕ 4,342,547 ਲੋਕ ਇਨਫੈਕਟਿਡ ਹਨ।ਚੰਗੀ ਗੱਲ ਇਹ ਵੀ ਹੈ ਕਿ ਹੁਣ ਤੱਕ 1,602,493 ਲੋਕ ਠੀਕ ਵੀ ਹੋਏ ਹਨ।

ਉੱਧਰ ਇਟਲੀ ਵਿਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 30,911 ਤੱਕ ਪਹੁੰਚ ਚੁੱਕੀ ਹੈ। ਯੂਰਪੀ ਦੇਸ਼ਾਂ ਵਿਚ ਜਰਮਨੀ, ਸਪੇਨ, ਫਰਾਂਸ, ਬ੍ਰਿਟੇਨ ਅਤੇ ਇਟਲੀ ਇਸ ਮਹਾਮਾਰੀ ਨਾਲ ਲੋਕ ਸਭ ਤੋਂ ਵੱਧ ਇਨਫੈਕਟਿਡ ਹਨ। 

ਅਮਰੀਕਾ 'ਚ ਇਸ ਹਫਤੇ ਹੋਣਗੇ 1 ਕਰੋੜ ਪਰੀਖਣ
ਅਮਰੀਕਾ ਵਿਚ ਕੋਰੋਨਾਵਾਇਰਸ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ। ਦੇਸ਼ ਵਿਚ ਕੁੱਲ ਮਾਮਲਿਆਂ ਦੀ ਗਿਣਤੀ 1,408,636 ਹੋ ਚੁੱਕੀ ਹੈ। ਜਦਕਿ ਮ੍ਰਿਤਕਾਂ ਦੀ ਗਿਣਤੀ 83,425 ਹੋ ਚੁੱਕੀ ਹੈ। 15 ਲੱਖ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਉੱਧਰ ਟਰੰਪ ਨੇ ਕਿਹਾ,''ਅਮਰੀਕਾ ਨੇ ਕੋਵਿਡ-19 ਪਰੀਖਣ ਸਮਰੱਥਾ ਵਿਚ ਵਾਧਾ ਕੀਤਾ ਹੈ। ਇਸ ਹਫਤੇ ਅਸੀਂ 1 ਕਰੋੜ ਪਰੀਖਣ ਪੂਰੇ ਕਰ ਲਵਾਂਗੇ ਜੋ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿਚ ਲੱਗਭਗ ਦੁੱਗਣੇ ਹਨ। ਅਜਿਹਾ ਇਸ ਲਈ ਕਿਉਂਕਿ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਮੌਤਾਂ ਇੱਥੇ ਹੋਈਆਂ ਹਨ। ਅਸੀਂ ਦੱਖਣੀ ਕੋਰੀਆ, ਬ੍ਰਿਟੇਨ, ਫਰਾਂਸ, ਜਾਪਾਨ, ਸਵੀਡਨ, ਫਿਨਲੈਂਡ ਅਤੇਕਈ ਦੇਸ਼ਾਂ ਦੀ ਤੁਲਨਾ ਵਿਚ ਪ੍ਰਤੀ ਵਿਅਕਤੀ ਜ਼ਿਆਦਾ ਲੋਕਾਂ ਦੀ ਜਾਂਚ ਕਰ ਰਹੇ ਹਾਂ।''

ਨੇਪਾਲ 'ਚ 26 ਨਵੇਂ ਮਾਮਲੇ
ਨੇਪਾਨ ਵਿਚ ਅੱਜ ਕੋਰੋਨਾਵਾਇਰਸ ਦੇ 26 ਨਵੇਂ ਮਾਮਲੇ ਸਾਹਮਣੇ ਆਏ। ਦੇਸ਼ ਵਿਚ ਪੀੜਤਾਂ ਦੀ ਕੁੱਲ ਗਿਣਤੀ 217 ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਲਾਕਡਾਊਨ 'ਚ ਦਿੱਤੀ ਢਿੱਲ, ਖੁੱਲ੍ਹਣਗੇ ਮਾਲ ਤੇ ਕੈਫੇ

ਪਾਕਿ 'ਚ ਸ਼ਰਨਾਰਥੀ ਪਰਿਵਾਰਾਂ ਨੂੰ ਆਰਥਿਕ ਮਦਦ
ਪਾਕਿਸਤਾਨ ਨੇ ਲੱਗਭਗ 36,000 ਅਫਗਾਨੀ ਸ਼ਰਨਾਰਥੀ ਪਰਿਵਾਰਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਉਹਨਾਂ ਦੀ ਲੋੜਾਂ ਨੂੰ ਤੁਰੰਤ ਪੂਰਾ ਕਰਨ ਲਈ 12-12 ਹਜ਼ਾਰ ਰੁਪਏ ਦੀ ਐਮਰਜੈਂਸੀ ਨਕਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। 


Vandana

Content Editor

Related News