ਅਗਲੇ 5 ਸਾਲਾਂ ''ਚ ਗਲੋਬਲ ਤਾਪਮਾਨ ''ਚ ਹੋਵੇਗਾ ਵਾਧਾ, WMO ਨੇ ਜ਼ਾਹਰ ਕੀਤੀ ਚਿੰਤਾ

07/09/2020 6:32:14 PM

ਵਾਸ਼ਿੰਗਟਨ (ਬਿਊਰੋ): ਗਲੋਬਲ ਤਾਪਮਾਨ ਵਿਚ ਲਗਾਤਾਰ ਵਾਧੇ ਬਾਰੇ ਇਕ ਵਾਰ ਫਿਰ ਚੇਤਾਵਨੀ ਜਾਰੀ ਕੀਤੀ ਗਈ ਹੈ। ਚੇਤਾਵਨੀ ਮੁਤਾਬਕ ਅਗਲੇ 5 ਸਾਲਾਂ ਵਿਚ ਗਲੋਬਲ ਤਾਪਮਾਨ ਵਿਚ ਵਾਧਾ ਹੁੰਦਾ ਰਹੇਗਾ। ਵਿਸ਼ਵ ਮੌਸਮ ਵਿਗਿਆਨ ਸੰਗਠਨ (World Meteorological Organization,WMO) ਨੇ ਇਸ 'ਤੇ ਚਿੰਤਾ ਜ਼ਾਹਰ ਕੀਤੀ ਹੈ। ਅਸਲ ਵਿਚ ਗਲੋਬਲ ਸਮਝੌਤੇ ਦੇ ਤਹਿਤ ਦੁਨੀਆ ਭਰ ਦੇ ਦੇਸ਼ਾਂ ਨੇ ਲੰਬੇ ਮਿਆਦ ਵਾਲੇ ਔਸਤ ਤਾਪਮਾਨ ਵਾਧੇ ਨੂੰ ਪੂਰਵ-ਉਦਯੋਗਿਕ ਪੱਧਰਾਂ ਤੇ 1.5-2 ਡਿਗਰੀ ਸੈਲਸੀਅਸ ਦੇ ਅੰਦਰ ਸੀਮਤ ਕਰਨ ਦਾ ਟੀਚਾ ਨਿਰਧਾਰਤ ਕੀਤਾ ਸੀ। ਇਸ ਦਾ ਮਤਲਬ ਇਹ ਨਹੀਂ ਹੈ ਕਿ ਦੁਨੀਆ ਲੰਬੀ ਮਿਆਦ ਦਾ ਤਾਪਮਾਨ ਵਾਧਾ ਸੀਮਾ 1.5 ਡਿਗਰੀ ਪਾਰ ਕਰ ਜਾਵੇਗੀ। ਤਾਪਮਾਨ ਦੇ ਇਸ ਪੱਧਰ ਨੂੰ ਵਿਗਿਆਨੀਆਂ ਨੇ ਘਾਤਕ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਬਚਣ ਲਈ ਨਿਰਧਾਰਿਤ ਕੀਤਾ ਹੈ।

ਡਬਲਊ.ਐਮ.ਓ. ਦੇ ਸਕੱਤਰ ਪੇਟੇਰੀ ਵਾਲਸ ਕਹਿੰਦੇ ਹਨ ਕਿ ਇਹ ਤਾਪਮਾਨ ਦੇ ਵਧਣ ਦੀ ਪ੍ਰਵਿਰਤੀ ਨੂੰ ਦਰਸਾਉਂਦਾ ਹੈ। ਇਹ ਉਸ ਵਿਸ਼ਾਲ ਚੁਣੌਤੀ ਨੂੰ ਰੇਖਾਂਕਿਤ ਕਰਦਾ ਹੈ ਜਿਸ ਦੇ ਕਾਰਨ ਦੇਸ਼ਾਂ ਨੇ ਪੈਰਿਸ ਸਮਝੌਤੇ ਦੇ ਤਹਿਤ ਗਲੋਬਲ ਤਾਪਮਾਨ ਨੂੰ 2 ਡਿਗਰੀ ਦੇ ਅੰਦਰ ਸੀਮਤ ਰੱਖਣ ਦਾ ਟੀਚਾ ਰੱਖਿਆ ਹੈ। ਇਸੇ ਸਮਝੌਤੇ ਦੇ ਤਹਿਤ ਦੇਸ਼ਾਂ ਨੂੰ ਗ੍ਰੀਨ ਹਾਊਸ ਗੈਸਾਂ ਵਿਚ ਕਟੌਤੀ ਕਰਨ ਲਈ ਕਿਹਾ ਗਿਆ ਸੀ। ਗਲੋਬਲ ਤਾਪਮਾਨ ਸਮਝੌਤਾ ਮੂਲ ਰੂਪ ਨਾਲ ਗਲੋਬਲ ਤਾਪਮਾਨ ਵਿਚ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਨਾਲ ਸਬੰਧਤ ਹੈ। ਨਾਲ ਹੀ ਇਹ ਸਮਝੌਤਾ ਸਾਰੇ ਦੇਸ਼ਾਂ ਨੂੰ ਗਲੋਬਲ ਤਾਪਮਾਨ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਰੱਖਣ ਦੀ ਕੋਸ਼ਿਸ਼ ਕਰਨ ਲਈ ਵੀ ਕਹਿੰਦਾ ਹੈ। ਇਸ ਢੰਗ ਨਾਲ ਹੀ ਜਲਵਾਯੂ ਤਬਦੀਲੀ ਦੇ ਖਤਰਨਾਕ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।

ਡਬਲਊ.ਐਮ.ਓ. ਦਾ ਕਹਿਣਾ ਹੈ ਕਿ 20 ਫੀਸਦੀ ਸੰਭਾਵਨਾ ਹੈ ਕਿ ਔਸਤ ਸਲਾਨਾ ਤਾਪਮਾਨ 1.5 ਡਿਗਰੀ ਦੇ ਪੱਧਰ ਨੂੰ ਸਾਲ 2020-2024 ਦੇ ਵਿਚ ਕਦੇ ਵੀ ਛੂਹ ਲਵੇਗਾ। ਇਸ ਵਿਚ ਉਹਨਾਂ ਸਾਲਾਂ ਵਿਚੋ ਹਰੇਕ ਵਿਚ ਪੂਰਵ-ਉਦਯੋਗਿਕ ਪੱਧਰਾਂ ਤੋਂ ਘੱਟੋ-ਘੱਟ 1 ਡਿਗਰੀ ਉੱਪਰ ਹੋਣ ਦੀ ਸੰਭਾਵਨਾ ਹੈ। ਲੱਗਭਗ ਹਰ ਖੇਤਰ ਇਸ ਦਾ ਪ੍ਰਭਾਵ ਮਹਿਸੂਸ ਕਰੇਗਾ। ਡਬਲਊ.ਐਮ.ਓ.  ਦੇ ਮੁਤਾਬਕ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਜਿੱਥੇ ਪਿਛਲੇ ਸਾਲ ਜੰਗਲਾਂ ਵਿਚ ਅੱਗ ਲੱਗੀ ਸੀ ਅਤੇ ਸੈਂਕੜੇ ਏਕੜ ਜ਼ਮੀਨ ਬਰਬਾਦ ਹੋ ਗਈ ਸੀ ਸ਼ਾਇਦ ਉੱਥੇ ਸਧਾਰਨ ਤੋਂ ਵਧੇਰੇ ਸੋਕਾ ਹੋਵੇਗਾ। ਜਦਕਿ ਅਫਰੀਕਾ ਦੇ ਸਾਹੇਲ ਖੇਤਰ ਵਿਚ ਬਹੁਤ ਜ਼ਿਆਦਾ ਮੀਂਹ ਪੈ ਸਕਦਾ ਹੈ।ਉੱਥੇ ਯੂਰਪ ਵਿਚ ਹੋਰ ਜ਼ਿਆਦਾ ਤੂਫਾਨ ਆਉਣਗੇ ਤਾਂ ਉੱਤਰੀ ਅਟਲਾਂਟਿਕ ਵਿਚ ਤੇਜ਼ ਗਤੀ ਨਾਲ ਹਵਾਵਾਂ ਚੱਲਣਗੀਆਂ।

ਅਸਲ ਵਿਚ ਤਾਪਮਾਨ, ਮੀਂਹ ਅਤੇ ਹਵਾ ਦੇ ਪੈਟਰਨ ਦੀ ਥੋੜ੍ਹੇ ਸਮੇਂ ਦੀ ਮਿਆਦ ਦੀ ਭਵਿੱਖਬਾਣੀ ਮੁਹੱਈਆ ਕਰਾਉਣ ਲਈ ਡਬਲਊ.ਐਮ.ਓ. ਦੀ ਨਵੀਂ ਕੋਸ਼ਿਸ਼ ਦਾ ਹਿੱਸਾ ਹੈ। ਇਸ ਦੇ ਜ਼ਰੀਏ ਦੇਸ਼ਾਂ ਨੂੰ ਇਹ ਜਾਨਣ ਵਿਚ ਮਦਦ ਮਿਲੇਗੀ ਕਿ ਕਿਵੇਂ ਜਲਵਾਯੂ ਤਬਦੀਲੀ ਦੇ ਕਾਰਨ ਮੌਸਮ ਵਿਚ ਤਬਦੀਲੀ ਹੋ ਰਹੀ ਹੈ। ਭਾਵੇਂਕਿ ਦੁਨੀਆ ਸ਼ਾਇਦ ਲੰਬੀ ਮਿਆਦ 1.5 ਡਿਗਰੀ ਤਾਪਮਾਨ ਦੇ ਵਾਧੇ ਦੇ ਪੱਧਰ ਨੂੰ ਅਗਲੇ ਇਕ ਦਹਾਕੇ ਤੱਕ ਘੱਟੋ-ਘੱਟੋ ਨਹੀਂ ਛੂਹ ਪਾਵੇਗੀ ਪਰ ਡਬਲਊ.ਐਮ.ਓ. ਦੀ ਕੋਸ਼ਿਸ਼ ਹੈ ਕਿ ਇਹ ਛੋਟੀ ਮਿਆਦ ਦੀ ਭਵਿੱਖਬਾਣੀ ਦੇਕੇ ਦੇਸ਼ਾ ਨੂੰ ਵੱਡੀ ਤਬਾਹੀ ਤੋਂ ਬਚਾ ਸਕੇ। ਸ਼ੋਧ ਕਰਤਾਵਾਂ ਨੇ ਦੱਸਿਆ ਹੈ ਕਿ ਗਲੋਬਲ ਤਾਪਮਾਨ ਵਿਚ ਇਕ ਫੀਸਦੀ ਦਾ ਵਾਧਾ ਹੋਣ ਨਾਲ ਨਦੀਆਂ ਵਿਚ ਹਰੇਕ ਸਾਲ ਜੰਮਣ ਵਾਲੀ ਬਰਫ 6 ਦਿਨ ਪਹਿਲਾਂ ਹੀ ਪਿਘਲ ਜਾਵੇਗੀ। ਇਸ ਦੇ ਵਾਤਾਵਰਣੀ ਪ੍ਰਭਾਵ ਦੇ ਨਾਲ ਹੀ ਆਰਥਿਕ ਪ੍ਰਭਾਵ ਵੀ ਦੇਖਣ ਨੂੰ ਮਿਲਣਗੇ। ਨੇਚਰ ਜਨਰਲ ਨੇ ਇਸ ਅਧਿਐਨ ਨੂੰ ਪ੍ਰਕਾਸ਼ਿਤ ਕੀਤਾ ਹੈ।


Vandana

Content Editor

Related News