Power Cut! ਇਨ੍ਹਾਂ ਇਲਾਕਿਆਂ ''ਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਰਹੇਗੀ ਬੰਦ
Monday, Oct 06, 2025 - 03:42 AM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਦਫ਼ਤਰ ਕੀਰਤਪੁਰ ਸਾਹਿਬ ਦੇ ਜੇ. ਈ. ਇੰਜੀਨੀਅਰ ਸੁੱਚਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਅਕਤੂਬਰ ਨੂੰ 132 ਕੇ.ਵੀ. ਸਬ ਸਟੇਸ਼ਨ ਨੱਕੀਆਂ ਦੀ ਜ਼ਰੂਰੀ ਮੁਰੰਮਤ ਕਰਨ ਲਈ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਜਿਸ ਕਾਰਨ ਪਿੰਡ ਕੋਟਲਾ ਪਾਵਰ ਹਾਊਸ ,ਮਿੰਢਵਾ, ਹਰੀਵਾਲ ,ਚੰਦਪੁਰ ਬੇਲਾ ,ਗੱਜਪੁਰ ਬੇਲਾ, ਸ਼ਾਹਪੁਰ ਬੇਲਾ ,ਕੀਰਤਪੁਰ ਸਾਹਿਬ, ਜੀਓਵਾਲ ,ਭਟੋਲੀ, ਕਲਿਆਣਪੁਰ, ਡਾਢੀ, ਨੋਲੱਖਾ,ਬਰੂਵਾਲ, ਮੱਸੇਵਾਲ ,ਦੇਹਣੀ ,ਮੋੜਾ, ਚੀਕਣਾ, ਦੌਲੋਵਾਲ, ਮਝੇੜ, ਪਹਾੜਪੁਰ, ਸਮਲਾਹ, ਬਲੋਲੀ ਅਤੇ ਲਖੇੜ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਲਈ ਖਪਤਕਾਰ ਉਕਤ ਸਮੇਂ ਅਨੁਸਾਰ ਆਪਣਾ ਬਦਲਵਾਂ ਪ੍ਰਬੰਧ ਕਰ ਲੈਣ। ਸ਼ਾਮ ਨੂੰ ਸਮਾਂ ਘੱਟ ਵੱਧ ਲੱਗ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8