ਵਰਲਡ ਜੂਨੀਅਰ ਹਾਕੀ: ਫਿਨਲੈਂਡ ਨੂੰ ਹਰਾ ਕੇ ਕੈਨੇਡਾ ਨੇ ਗਰੁੱਪ ਬੀ ''ਚ ਪਹਿਲਾ ਸਥਾਨ ਕੀਤਾ ਪੱਕਾ
Thursday, Jan 01, 2026 - 10:43 PM (IST)
ਵੈਨਕੂਵਰ (ਮਲਕੀਤ ਸਿੰਘ) - ਵਰਲਡ ਜੂਨੀਅਰ ਆਈਸ ਹਾਕੀ ਚੈਂਪੀਅਨਸ਼ਿਪ ਵਿੱਚ ਕੈਨੇਡਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਿਨਲੈਂਡ ਨੂੰ 7–4 ਨਾਲ ਹਰਾ ਕੇ ਗਰੁੱਪ ਬੀ ਵਿੱਚ ਆਪਣਾ ਪਹਿਲਾ ਸਥਾਨ ਪੱਕਾ ਕਰ ਲਿਆ ਹੈ। ਇਸ ਮੈਚ ਵਿੱਚ ਕੋਲ ਬੋਡੈਂ ਅਤੇ ਬ੍ਰੇਡੀ ਮਾਰਟਿਨ ਨੇ ਦੋ-ਦੋ ਗੋਲ ਕਰਕੇ ਟੀਮ ਦੀ ਜਿੱਤ ਵਿੱਚ ਸਲਾਘਾਯੋਗ ਭੂਮਿਕਾ ਨਿਭਾਈ।
ਪਿਛਲੇ ਸਾਲ ਆਪਣੇ ਘਰੇਲੂ ਮੈਦਾਨ ਤੋਂ ਨਿਰਾਸ਼ਾ ਨਾਲ ਵਾਪਸ ਜਾਣ ਵਾਲੇ ਬੋਡੈਂ ਲਈ ਇਹ ਮੈਚ ਖਾਸ ਰਿਹਾ, ਜਿੱਥੇ ਉਸ ਨੇ ਨਵੇਂ ਸਾਲ ਸ਼ੁਭ ਮੌਕੇ ’ਤੇ ਆਪਣੀ ਕਾਰਗੁਜ਼ਾਰੀ ਦਿਖਾਈ।
ਮੈਚ ਦੌਰਾਨ ਕੈਨੇਡਾ ਦੀ ਅੱਗੇਲੀ ਲਾਈਨ ਨੇ ਲਗਾਤਾਰ ਦਬਾਅ ਬਣਾਇਆ ਰੱਖਿਆ, ਜਦਕਿ ਰੱਖਿਆ ਖੇਡ ਨੇ ਫਿਨਲੈਂਡ ਦੇ ਹਮਲਿਆਂ ਨੂੰ ਕਈ ਵਾਰ ਨਾਕਾਮ ਕੀਤਾ। ਦਰਸ਼ਕਾਂ ਨਾਲ ਭਰੇ ਸਟੇਡੀਅਮ ਵਿੱਚ ਕੈਨੇਡਾ ਦੇ ਖਿਡਾਰੀਆਂ ਨੇ ਤੇਜ਼ ਰਫ਼ਤਾਰ ਅਤੇ ਸਾਂਝੀ ਖੇਡ ਨਾਲ ਮੈਚ ’ਤੇ ਲਗਾਤਾਰ ਕਾਬੂ ਬਣਾਈ ਰੱਖਿਆ।
ਇਸ ਜਿੱਤ ਨਾਲ ਕੈਨੇਡਾ ਨੇ ਗਰੁੱਪ ਬੀ ਵਿੱਚ ਸਭ ਤੋਂ ਵੱਧ ਅੰਕ ਹਾਸਲ ਕਰਦੇ ਹੋਏ ਅਗਲੇ ਦੌਰ ਲਈ ਮਜ਼ਬੂਤ ਦਾਅਵਾ ਪੇਸ਼ ਕੀਤਾ ਹੈ।
