WHO ਦੀ ਨਵੀਂ ਚਿਤਾਵਾਨੀ, ਸਰਦੀਆਂ ''ਚ ਖ਼ਤਰਨਾਕ ਰੂਪ ਧਾਰ ਸਕਦੈ ''ਕੋਰੋਨਾ''

Saturday, Aug 29, 2020 - 05:37 PM (IST)

WHO ਦੀ ਨਵੀਂ ਚਿਤਾਵਾਨੀ, ਸਰਦੀਆਂ ''ਚ ਖ਼ਤਰਨਾਕ ਰੂਪ ਧਾਰ ਸਕਦੈ ''ਕੋਰੋਨਾ''

ਜਿਨੇਵਾ : ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ (WHO) ਨੇ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਸਰਦੀਆਂ ਵਿਚ ਯੂਰਪ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿਚ ਕੋਰੋਨਾ ਖ਼ਤਰਨਾਕ ਰੂਪ ਧਾਰ ਸਕਦਾ ਹੈ। ਸੰਗਠਨ ਨੇ ਕਿਹਾ ਕਿ ਇਸ ਦੌਰਾਨ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਅਤੇ ਮੌਤ ਦਰ ਵਿਚ ਵੀ ਵਾਧਾ ਹੋਵੇਗਾ। ਯੂਰਪ ਵਿਚ WHO ਦੇ ਰੀਜਨਲ ਡਾਇਰੈਕਟਰ ਹੈਨਰੀ ਕਲਗ ਨੇ ਕਿਹਾ, 'ਸਰਦੀਆਂ ਵਿਚ ਨੌਜਵਾਨ ਬਜ਼ੁਰਗ ਆਬਾਦੀ ਦੇ ਜ਼ਿਆਦਾ ਕਰੀਬ ਹੋਣਗੇ, ਅਸੀਂ ਗੈਰ-ਜ਼ਰੂਰੀ ਭਵਿੱਖਵਾਣੀ ਨਹੀਂ ਕਰਣਾ ਚਾਹੁੰਦੇ ਪਰ ਇਸ ਦਾ ਨਿਸ਼ਚਿਤ ਰੂਪ ਨਾਲ ਖ਼ਦਸ਼ਾ ਹੈ। ਇਸ ਦੌਰਾਨ ਜ਼ਿਆਦਾ ਲੋਕ ਹਸਪਤਾਲਾਂ ਵਿਚ ਭਰਤੀ ਹੋਣਗੇ ਅਤੇ ਮੌਤ ਦਰ ਵੱਧ ਜਾਵੇਗੀ।'

 

ਇਹ ਵੀ ਪੜ੍ਹੋ: IPL 2020 : ਧੋਨੀ ਦੀ ਟੀਮ ਦੇ 13 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, 1 ਤੇਜ਼ ਗੇਂਦਬਾਜ ਵੀ ਸ਼ਾਮਲ

ਹੈਨਰੀ ਕਲਗ ਨੇ ਆਉਣ ਵਾਲੇ ਮਹੀਨਿਆਂ ਵਿਚ 3 ਮੁੱਖ ਕਾਰਣਾਂ 'ਤੇ ਧਿਆਨ ਕਰਣ ਲਈ ਕਿਹਾ ਹੈ। ਇਨ੍ਹਾਂ ਵਿਚ ਸਕੂਲਾਂ ਦਾ ਫਿਰ ਤੋਂ ਖੁੱਲ੍ਹਣਾ, ਸਰਦੀ-ਜ਼ੁਕਾਮ ਦਾ ਮੌਸਮ ਅਤੇ ਸਰਦੀਆਂ ਦੌਰਾਨ ਬਜ਼ੁਰਗਾਂ ਦੀ ਜ਼ਿਆਦਾ ਮੌਤ ਸ਼ਾਮਲ ਹੈ। ਇਨ੍ਹਾਂ ਕਾਰਨਾਂ ਨਾਲ ਇਨਫੈਕਸ਼ਨ ਦੇ ਹੋਰ ਖ਼ਤਰਨਾਕ ਹੋਣ ਦਾ ਖ਼ਤਰਾ ਹੈ। ਉਨ੍ਹਾ ਕਿਹਾ ਕਿ ਦੁਨੀਆ ਦੇ ਦੇਸ਼ਾਂ ਨੂੰ ਉਨ੍ਹਾਂ ਦੀ ਇਸ ਚਿਤਾਵਨੀ ਮੁਤਾਬਕ ਹੁਣ ਤੋਂ ਹੀ ਤਿਆਰੀਆਂ ਕਰਣੀਆਂ ਚਾਹੀਦੀਆਂ ਹਨ। ਅਮਰੀਕਾ ਵਿਚ ਸਕੂਲ ਅਤੇ ਕਾਲਜ ਖੋਲ੍ਹਣ ਦੇ ਚਲਦੇ ਕਈ ਜਗ੍ਹਾ ਕੋਰੋਨਾ ਦਾ ਇਨਫੈਕਸ਼ਨ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮਿਸੀਸੀਪੀ ਦੇ ਇਕ ਸਕੂਲ ਵਿਚ 4000 ਬੱਚਿਆਂ ਅਤੇ 600 ਅਧਿਆਪਕਾਂ ਨੂੰ ਇਕਾਂਤਵਾਸ ਕਰਣਾ ਪਿਆ ਹੈ।

ਇਹ ਵੀ ਪੜ੍ਹੋ: ਪੇਜੇ ਸਪਿਰਾਨਾਕ ਨੇ ਸ਼ੁਰੂ ਕੀਤੀ ਕੋਚਿੰਗ ਕਲਾਸ, ਤੰਗ ਕੱਪੜਿਆਂ ਕਾਰਨ ਰਹਿੰਦੀ ਹੈ ਚਰਚਾ 'ਚ, ਵੇਖੋ ਵੀਡੀਓ

WHO ਨੇ ਕਿਹਾ ਹੈ ਕਿ ਉਸ ਨੇ ਇਕ ਕਮੇਟੀ ਬਣਾਈ ਹੈ ਜੋ ਹੈਲਥ ਐਮਰਜੈਂਸੀ ਦੀ ਘੋਸ਼ਣਾ ਕਰਣ ਦੇ ਨਿਯਮ ਬਦਲੇਗੀ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਬਾਅਦ ਡਬਲਯੂ.ਐਚ.ਓ. 'ਤੇ ਦੁਨੀਆ ਨੂੰ ਦੇਰੀ ਨਾਲ ਜਾਣਕਾਰੀ ਦੇਣ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਡਬਲਯੂ.ਐਚ.ਐਚ.ਓ. ਨੇ ਆਪਣੇ ਨਿਯਮਾਂ ਦੀ ਸਮੀਖਿਆ ਦੀ ਇਕ ਕਮੇਟੀ ਬਣਾਈ ਹੈ, ਜਿਸ ਨਾਲ ਵੇਖਿਆ ਜਾਵੇਗਾ ਕਿ ਕੀ ਨਿਯਮਾਂ ਵਿਚ ਕੋਈ ਬਦਲਾਅ ਕੀਤਾ ਜਾਣਾ ਚਾਹੀਦਾ ਹੈ?

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਆਖ਼ਰੀ ਮੌਕਾ


author

cherry

Content Editor

Related News