World Canada Day : ਕੈਨੇਡਾ ਬਾਰੇ ਇਹ ਖਾਸ ਗੱਲਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ

Friday, Jul 01, 2022 - 12:33 AM (IST)

World Canada Day : ਕੈਨੇਡਾ ਬਾਰੇ ਇਹ ਖਾਸ ਗੱਲਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ

ਓਟਾਵਾ-1 ਜੁਲਾਈ ਨੂੰ ਵਿਸ਼ਵ ਕੈਨੇਡਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕਈ ਸੰਵਿਧਾਨਕ ਸੰਮੇਲਨਾਂ ਤੋਂ ਬਾਅਦ 1867 ਸੰਵਿਧਾਨ ਐਕਟ ਤਹਿਤ 1 ਜੁਲਾਈ ਨੂੰ 1867 ਨੂੰ ਚਾਰ ਸੂਬਿਆਂ ਓਨਟਾਰੀਓ, ਕਿਊਬਿਕ, ਨੋਵਾ ਸਕੋਟੀਆ ਅਤੇ ਨਵੀਂ ਬ੍ਰੰਸਕਿਵ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਸੀ। ਇਸ ਇਤਿਹਾਸਕ ਦਿਨ ਨੂੰ ਵਿਸ਼ਵ ਕੈਨੇਡਾ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ। ਕੈਨੇਡਾ ਦੀ ਗਿਣਤੀ ਦੁਨੀਆ ਦੇ ਵਿਕਸਿਤ ਦੇਸ਼ਾਂ 'ਚ ਕੀਤੀ ਜਾਂਦੀ ਹੈ। ਕੈਨੇਡਾ ਨੂੰ ਜੇਕਰ 'ਮਿੰਨੀ ਭਾਰਤ' ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿਉਂਕਿ ਇਕ ਰਿਪੋਰਟ ਮੁਤਾਬਕ ਇਥੇ ਹਰ ਸਾਲ 30 ਹਜ਼ਾਰ ਤੋਂ ਵੱਧ ਭਾਰਤੀ ਜਾ ਕੇ ਵੱਸ ਜਾਂਦੇ ਹਨ ਅਤੇ ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਲੋਕ ਪੰਜਾਬ ਤੋਂ ਆਉਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੈਨੇਡਾ ਦਾ ਕਰੀਬ 40 ਫੀਸਦੀ ਹਿੱਸਾ ਜੰਗਲ ਹੈ।

ਇਹ ਵੀ ਪੜ੍ਹੋ :ਯੂਕ੍ਰੇਨ ਨੂੰ 80 ਕਰੋੜ ਡਾਲਰ ਦੀ ਫੌਜੀ ਸਹਾਇਤਾ ਭੇਜੇਗਾ ਅਮਰੀਕਾ

PunjabKesari

ਕੈਨੈਡਾ ਨੂੰ ਝੀਲਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਕਿਉਂਕਿ ਇਥੇ ਬਹੁਤ ਸਾਰੀਆਂ ਝੀਲਾਂ ਹਨ। ਅਜਿਹੇ ਮੰਨਿਆ ਜਾਂਦਾਹੈ ਕਿ ਦੁਨੀਆ ਦਾ ਕਰੀਬ 20 ਫੀਸਦੀ ਪਾਣੀ ਕੈਨੇਡਾ ਦੀਆਂ ਝੀਲਾਂ 'ਚ ਹੀ ਪਾਇਆ ਜਾਂਦਾ ਹੈ। ਸਿਰਫ ਇਹ ਨਹੀਂ, ਇਨ੍ਹਾਂ ਝੀਲਾਂ ਕਾਰਨ ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਕੈਨੇਡਾ ਦਾ ਪਾਣੀ ਮਿਨਰਲ ਵਾਟਰ ਤੋਂ ਵੀ ਜ਼ਿਆਦਾ ਸਾਫ਼ ਹੈ। ਵਿਸ਼ਵ ਕੈਨੇਡਾ ਦਿਵਸ 'ਤੇ ਜਨਤਕ ਛੁੱਟੀ ਹੈ। ਥਾਂ-ਥਾਂ ਜਸ਼ਨ ਮਨਾਏ ਜਾਂਦੇ ਹਨ ਅਤੇ ਰੈਲੀਆਂ ਕੱਢੀਆਂ ਜਾਂਦੀਆਂ ਹਨ। ਕੈਨੇਡਾ ਉੱਤਰੀ ਅਮਰੀਕਾ ਦਾ ਇਕ ਦੇਸ਼ ਹੈ।

PunjabKesari

ਕੈਨੇਡਾ 'ਚ 7821 ਕਿਲੋਮੀਟਰ ਲੰਬਾ ਟ੍ਰਾਂਸ-ਕੈਨੇਡਾ ਹਾਈਵੇਅ ਹੈ ਜਿਸ ਨੂੰ ਦੁਨੀਆ ਦੇ ਸਭ ਤੋਂ ਲੰਬੇ ਰਾਜਮਾਰਗਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ 'ਚ 10 ਸੂਬੇ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ ਹਨ। ਇਹ ਮਹਾਂਦੀਪ ਦੇ ਉੱਤਰੀ ਹਿੱਸੇ 'ਚ ਸਥਿਤ ਹੈ ਜੋ ਅਟਲਾਂਟਿਕ ਤੋਂ ਪ੍ਰਸ਼ਾਂਤ ਮਹਾਸਾਗਰ ਤੱਕ ਅਤੇ ਉੱਤਰ 'ਚ ਆਰਕਟਿਕ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ।

ਇਹ ਵੀ ਪੜ੍ਹੋ : ਸਾਈਬਰ ਹਮਲੇ ਦਾ ਪਤਾ ਲੱਗਣ ਤੋਂ 6 ਘੰਟਿਆਂ ਦੇ ਅੰਦਰ ਇਸ ਦੀ ਜਾਣਕਾਰੀ ਦਿਓ : ਸੇਬੀ

PunjabKesari

ਕੈਨੇਡਾ ਦਾ ਕੁੱਲ ਖੇਤਰਫਲ 99.8 ਮਿਲੀਅਨ ਵਰਗ ਕਿਲੋਮੀਟਰ ਹੈ। ਕੈਨੇਡਾ ਕੁੱਲ ਖੇਤਰ ਫਲ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਜ਼ਮੀਨੀ ਖੇਤਰਫਲ ਦੇ ਲਿਹਾਜ਼ ਨਾਲ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਅਮਰੀਕਾ ਦੇ ਨਾਲ ਇਸ ਦੀ ਅੰਤਰਰਾਸ਼ਟਰੀ ਸਰਹੱਦ ਦੁਨੀਆ ਦੀ ਸਭ ਤੋਂ ਵੱਡੀ ਜ਼ਮੀਨੀ ਸਰਹੱਦ ਹੈ। ਕੈਨੇਡਾ 'ਚ ਜੇਕਰ ਕਿਸੇ ਚੀਜ਼ ਦੀ ਕੀਮਤ 10 ਡਾਲਰ ਤੋਂ ਵੱਧ ਹੈ ਤਾਂ ਤੁਸੀਂ ਸਿੱਕਿਆਂ 'ਚ ਇਸ ਦਾ ਭੁਗਤਾਨ ਨਹੀਂ ਕਰ ਸਕਦੇ ਅਤੇ ਤੁਹਾਨੂੰ ਨੋਟ ਦੇਣਾ ਪਵੇਗਾ।

ਇਹ ਵੀ ਪੜ੍ਹੋ : ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ 'ਜੰਗ ਦਾ ਕਾਰਨ' ਹੋ ਸਕਦੀਆਂ ਹਨ : ਮੇਦਵੇਦੇਵ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News