ਦੁਨੀਆ ਦੇ ਕਈ ਦੇਸ਼ਾਂ ''ਚ ਅਰਥਵਿਵਸਥਾ ਖੁੱਲ੍ਹਣ ਨਾਲ ਵਧੀ ਮੰਗ, ਲੱਗੇ ਵੱਡੇ ਜਾਮ

Friday, May 21, 2021 - 12:16 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਵੱਡੇ ਪੱਧਰ 'ਤੇ ਟੀਕਾਕਰਨ ਜਾਰੀ ਹੈ। ਇਸ ਮਗਰੋਂ ਦੁਨੀਆ ਦੇ ਕਈ ਦੇਸ਼ਾਂ ਵਿਚ ਅਰਥਵਿਵਸਥਾ ਖੁੱਲ੍ਹ ਗਈ ਹੈ। ਇਸ ਨਾਲ ਸਾਮਾਨ ਦੀ ਮੰਗ ਕਾਫੀ ਹੱਦ ਤੱਕ ਵੱਧ ਗਈ ਹੈ। ਖਪਤਕਾਰਾਂ ਦੀ ਮੰਗ ਵੱਧਣ ਨਾਲ ਕੰਪਨੀਆਂ ਅਤੇ ਕਾਰੋਬਾਰੀ ਮਾਲ ਦਾ ਸਟਾਕ ਵਧਾਉਣ ਵਿਚ ਲੱਗੇ ਹਨ। ਇਸ ਨਾਲ ਬੰਦਰਗਾਹਾਂ 'ਤੇ ਜਾਮ ਜਿਹੇ ਹਾਲਾਤ ਬਣ ਗਏ ਹਨ। ਇਸ ਜਾਮ ਕਾਰਨ ਜਹਾਜ਼ਾਂ 'ਤੇ ਲੋਡਿੰਗ-ਅਨਲੋਡਿੰਗ ਵਿਚ ਵੱਧ ਸਮਾਂ ਲੱਗ ਰਿਹਾ ਹੈ। ਇਸ ਨਾਲ ਸ਼ਿਪਿੰਗ ਦੀ ਮਿਆਦ ਦੁੱਗਣੀ ਵੱਧ ਗਈ ਹੈ ਅਤੇ ਦੁਨੀਆ ਵਿਚ ਸਪਲਾਈ ਚੇਨ ਵਿਚ ਰੁਕਾਵਟ ਪੈ ਰਹੀ ਹੈ।

ਡੈਨਮਾਰਕ ਦੀ ਸੀ ਇੰਟੈਂਲੀਜੈਂਸ ਏ.ਪੀ.ਐੱਸ. ਦੇ ਵਿਸ਼ਲੇਸ਼ਣ ਮੁਤਾਬਕ ਫਰਵਰੀ ਦੇ ਬਾਅਦ ਤੋਂ ਕਾਰਗੋ ਸ਼ਿਪ ਦੀ ਗਤੀ ਹੌਲੀ ਹੋ ਗਈ ਹੈ। ਪਿਛਲੇ ਦੋ ਸਾਲਾਂ ਵਿਚ ਜਹਾਜ਼ਾਂ ਦੇ ਸਮੇਂ 'ਤੇ ਪਹੁੰਚਣ ਦਾ ਅੰਕੜਾ 70 ਫੀਸਦੀ ਤੱਕ ਸੀ। ਹੁਣ 60 ਫੀਸਦੀ ਤੋਂ ਵੱਧ ਜਹਾਜ਼ ਦੇਰੀ ਨਾਲ ਚੱਲ ਰਹੇ ਹਨ। ਦੁਨੀਆ ਦੀ ਸਭ ਤੋਂ ਵੱਡੀ ਕੰਟੇਨਰ ਆਪਰੇਟਰ ਡੈਨਮਾਰਕ ਦੀ ਏ.ਪੀ. ਮੋਲਰ ਮਏਸਰਕ ਦੇ ਚੀਫ ਕਾਰਜਕਾਰੀ ਵਿਨਸੈਂਟ ਕਲਰਕ ਦਾ ਕਹਿਣਾ ਹੈ ਕਿ ਸ਼ੰਘਾਈ ਤੋਂ ਲਾਸ ਏਂਜਲਸ ਤੱਕ ਕਾਰਗੋ ਪਹੁੰਚਣ ਵਿਚ ਆਮਤੌਰ 'ਤੇ 14 ਦਿਨ ਲੱਗਦੇ ਸਨ ਪਰ ਹੁਣ ਇਸ ਵਿਚ 33 ਦਿਨ ਲੱਗਦੇ ਹਨ। ਸਮੁੰਦਰੀ ਸਫਰ ਦਾ ਸਮਾਂ ਤਾਂ ਪਹਿਲਾਂ ਜਿੰਨਾ ਹੀ ਹੈ ਪਰ ਅਪਲੋਡ ਕਰਨ ਵਿਚ ਦੁੱਗਣੇ ਤੋਂ ਵੱਧ ਸਮਾਂ ਲੱਗ ਰਿਹਾਹੈ। 

ਪੜ੍ਹੋ ਇਹ ਅਹਿਮ ਖਬਰ- ਖ਼ਤਰੇ ਦੀ ਘੰਟੀ! ਅੰਟਾਰਟਿਕਾ 'ਚ ਟੁੱਟਿਆ ਦੁਨੀਆ ਦਾ ਸਭ ਤੋਂ ਵੱਡਾ 'ਆਈਸਬਰਗ', ਵਿਗਿਆਨੀ ਪਰੇਸ਼ਾਨ

ਬੰਦਰਗਾਹਾਂ ਤੋਂ ਲੈਕੇ ਰੇਲ ਯਾਰਡ, ਟਰੱਕ ਟਰਮੀਨਲ ਅਤੇ ਵੰਡ ਸੈਂਟਰ ਤੱਕ ਦੇਰੀ ਹੋ ਰਹੀ ਹੈ, ਜਿਸ ਨਾਲ ਵੱਡੇ ਰਿਟੇਲਰ ਤੋਂ ਲੈ ਕੇ ਆਟੋ ਨਿਰਮਾਤਾ ਅਤੇ ਛੋਟੇ ਦੁਕਾਨਦਾਰ ਸਾਰੇ ਪ੍ਰਭਾਵਿਤ ਹੋ ਰਹੇ ਹਨ। ਕੰਟੇਨਰ ਕੰਪਨੀਆਂ ਦਾ ਮੁਨਾਫਾ ਵੀ ਕਾਫੀ ਵੱਧ ਗਿਆ ਹੈ। ਫ੍ਰੇਟੋਸ ਬਾਲਟਿਕ ਇੰਡੈਕਸ ਦੇ ਮੁਤਾਬਕ ਚੀਨ ਤੋਂ ਅਮਰੀਕਾ ਤੱਕ ਇਕ 40 ਫੁੱਟ ਦੇ ਕੰਟੇਨਰ ਪਹੁੰਚਣ ਦੀ ਲਾਗਤ 5650 ਡਾਲਰ (4.13 ਲੱਖ ਰੁਪਏ) ਤੱਕਹੋ ਗਈ ਹੈ। ਇਹ ਪਿਛਲੇ ਸਾਲ ਦੀ ਸਮਾਨ ਮਿਆਦ ਤੋਂ 228 ਫੀਸਦੀ ਵੱਧ ਹੈ। ਸ਼ਿਪਿੰਗ ਸੈਕਟਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸਭਤੋਂ ਵੱਧ ਦੇਰੀ ਦੱਖਣੀ ਕੈਲੀਫੋਰਨੀਆ ਨਾਲ ਲੱਗੀਆਂ ਹੋਈਆਂ ਬੰਦਰਗਾਹਾਂ 'ਤੇ ਹੋ ਰਹੀ ਹੈ। 

ਅਮਰੀਕਾ ਆਯਾਤਕਾਂ ਦੀ ਭਾਰੀ ਮੰਗ ਕਾਰਨ ਮੁਸ਼ਕਲ ਹੋ ਰਹੀ ਹੈ। ਅਮਰੀਕਾ, ਯੂਰਪ ਅਤੇ ਏਸ਼ੀਆਈ ਦੇਸ਼ਾਂ ਵਿਚ ਅਰਥਵਿਵਸਥਾ ਪਿਛਲੇ ਸਾਲ ਦੀ ਕੋਵਿਡ-19 ਮਹਾਮਾਰੀ ਕਾਰਨ ਹੋਈ ਗਿਰਾਵਟ ਦੇ ਬਾਅਦ ਉਭਰਨ ਲੱਗੀ ਹੈ। ਅਜਿਹੇ ਵਿਚ ਸਾਮਾਨ ਦੀ ਸ਼ਿਪਿੰਗ ਕਰਨ ਵਾਲੀਆਂ ਕੰਪਨੀਆਂ ਲਈ ਇਹ ਦੇਰੀ ਸਿਰ ਦਰਦ ਸਾਬਤ ਹੋ ਰਹੀ ਹੈ। ਇਸ ਕਾਰਨ ਸਪਲਾਈ ਖੇਤਰ ਵਿਚ ਰੁਕਾਵਟ ਪੈਦਾ ਹੋ ਰਹੀ ਹੈ। ਕੱਚੇ ਮਾਲ ਦੀਆਂ ਕੀਮਤਾਂ ਵੱਧ ਰਹੀਆਂ ਹਨ।ਤਿਆਰ ਮਾਲ ਦੀ ਕਮੀ ਹੋ ਰਹੀ ਹੈ ਅਤੇ ਸੈਮੀਕੰਡਕਟਰ ਜਿਵੇਂ ਕੰਪੋਨੇਟ ਦੀ ਕਮੀ ਵੱਧ ਗਈ ਹੈ। ਮੰਗ ਵੱਧਣ ਦੇ ਬਾਵਜੂਦ ਸਪਲਾਈ ਦੀ ਕਮੀ ਨਾਲ ਕੰਪਨੀਆਂ ਦਾ ਸੰਤੁਲਨ ਵਿਗੜਦਾ ਨਜ਼ਰ ਆ ਰਿਹਾ ਹੈ।


Vandana

Content Editor

Related News