ਇਵਾਂਕਾ ਟਰੰਪ ਦੀ ਜੁੱਤੀ ਦੀ ਸਪਲਾਈ ਕਰਨ ਦੀ ਜਾਂਚ ਕਰਨ ਵਾਲੇ ਕਾਰਜਕਰਤਾ ਚੀਨ 'ਚ ਰਿਹਾਅ

06/29/2017 10:55:53 AM

ਗਾਂਝੋਉ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਦੀ ਜੁੱਤੀ ਤਿਆਰ ਕਰਨ ਵਾਲੇ ਇਕ ਕਾਰਖਾਨੇ 'ਤੇ ਨਜ਼ਰ ਰੱਖਣ ਵਾਲੇ ਤਿੰਨ ਚੀਨੀ ਜਾਂਚ ਕਰਤਾਵਾਂ ਨੂੰ ਇਕ ਮਹੀਨੇ ਬਾਅਦ ਜੇਲ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਹਾਲੇ ਸਥਿਤੀ ਸਪੱਸ਼ਟ ਨਹੀਂ ਹੈ ਅਤੇ ਉਨ੍ਹਾਂ ਵਿਰੁੱਧ ਕੇਸ ਚਲਾਇਆ ਜਾ ਸਕਦਾ ਹੈ।
ਚੀਨੀ ਅਧਿਕਾਰੀਆਂ ਨੇ ਉਨ੍ਹਾਂ ਤਿੰਨੇ ਜਾਂਚ ਕਰਤਾਵਾਂ ਨੂੰ ਰਿਹਾ ਕਰ ਦਿੱਤਾ ਹੈ ਜਿਨ੍ਹਾਂ 'ਤੇ ਖੁਫੀਆ ਕੈਮਰੇ ਰੱਖਣ ਅਤੇ ਸੁਨਣ ਵਾਲੇ ਉਪਕਰਨਾਂ ਦੀ ਵਰਤੋਂ ਕਰ ਕਾਨੂੰਨ ਤੋੜਨ ਦਾ ਦੋਸ਼ ਲਗਾਇਆ ਗਿਆ ਹੈ। ਇਨ੍ਹਾਂ ਨੂੰ ਜਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ, ਜੋ ਕਥਿਤ ਅਪਰਾਧਾਂ 'ਚ ਹਿਰਾਸਤ 'ਚ ਲਏ ਗਏ ਕਿਸੇ ਵੀ ਇਨਸਾਨ ਦੇ ਮਾਮਲੇ 'ਚ ਬਹੁਤ ਘੱਟ ਦੇਖਣ ਨੁੰ ਮਿਲਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਉਨ੍ਹਾਂ ਵਿਰੁੱਧ ਦੋਸ਼ ਤੈਅ ਨਹੀਂ ਕੀਤਾ ਜਾਵੇਗਾ ਅਤੇ ਸੁਣਵਾਈ ਕੀਤੀ ਜਾਵੇਗੀ। ਫਿਲਹਾਲ, ਹਾਲੇ ਇਸ ਬਾਰੇ ਕੋਈ ਸੰਕੇਤ ਨਹੀਂ ਮਿਲਿਆ ਹੈ।


Related News