ਖਦਾਨ 'ਚੋਂ ਸੋਨਾ ਕੱਢਦੇ ਮਜ਼ਦੂਰਾਂ ਨੂੰ ਆਈ ਦਰਦਨਾਕ ਮੌਤ, ਮਿਲਿਆਂ 15 ਲਾਸ਼ਾਂ

Friday, Sep 27, 2024 - 03:11 PM (IST)

ਪਡਾਂਗ (ਇੰਡੋਨੇਸ਼ੀਆ)- ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਇਕ ਗੈਰ-ਕਾਨੂੰਨੀ ਸੋਨੇ ਦੀ ਖਾਨ 'ਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਦੱਸਿਆ ਗਿਆ ਹੈ ਕਿ ਦਰਜਨਾਂ ਹੋਰ ਲਾਪਤਾ ਦੱਸੇ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ, ਪੱਛਮੀ ਸੁਮਾਤਰਾ ਪ੍ਰਾਂਤ ਦੇ ਦੂਰ-ਦੁਰਾਡੇ ਦੇ ਸੋਲੋਕ ਜ਼ਿਲ੍ਹੇ ’ਚ ਪਿੰਡ ਵਾਸੀ ਸੋਨੇ ਦੇ ਕਣ ਕੱਢਣ ਲਈ ਖੁਦਾਈ ਕਰ ਰਹੇ ਸਨ ਜਦੋਂ ਆਲੇ ਦੁਆਲੇ ਦੀਆਂ ਪਹਾੜੀਆਂ ਤੋਂ ਮਿੱਟੀ ਹੇਠਾਂ ਡਿੱਗ ਗਈ ਅਤੇ ਉਨ੍ਹਾਂ ਨੂੰ ਦਫ਼ਨ ਕਰ ਦਿੱਤਾ। ਸਥਾਨਕ ਆਫ਼ਤ ਨਿਵਾਰਨ ਏਜੰਸੀ ਦੇ ਦਫ਼ਤਰ ਦੇ ਮੁਖੀ ਇਰਵਾਨ ਏਫੇਂਡੋਈ ਨੇ ਕਿਹਾ। ਉਨ੍ਹਾਂ ਕਿਹਾ ਕਿ ਘੱਟੋ-ਘੱਟ 25 ਲੋਕ ਅਜੇ ਵੀ ਦੱਬੇ ਹੋਏ ਹਨ ਅਤੇ ਬਚਾਅ ਕਰਮਚਾਰੀਆਂ ਨੇ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਜ਼ਿੰਦਾ ਬਚਾਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਡੁੱਬਣ ਕੰਢੇ ਆਇਆ ਦੁਨੀਆ ਦਾ ਸਭ ਤੋਂ ਛੋਟਾ ਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News