4 ਬੱਚੇ ਹੋਏ ਤਾਂ ਨਹੀਂ ਲੱਗੇਗਾ ਇਨਕਮ ਟੈਕਸ, ਇਸ ਦੇਸ਼ ਨੇ ਕੀਤਾ ਐਲਾਨ

02/11/2019 4:51:58 PM

ਬੁਡਾਪੇਸਟ— ਯੂਰਪੀ ਦੇਸ਼ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟੋਰ ਓਰਬੇਨ ਨੇ ਦੇਸ਼ ਦੀਆਂ ਔਰਤਾਂ ਨੂੰ ਵਾਅਦਾ ਕੀਤਾ ਹੈ ਕਿ ਜਿਨ੍ਹਾਂ ਔਰਤਾਂ ਦੇ ਚਾਰ ਜਾਂ ਉਸ ਤੋਂ ਜ਼ਿਆਦਾ ਬੱਚੇ ਹਨ, ਉਨ੍ਹਾਂ ਨੂੰ ਦੁਬਾਰਾ ਇਨਕਮ ਟੈਕਸ ਨਹੀਂ ਦੇਣਾ ਪਵੇਗਾ। ਇਹ ਕਦਮ ਉਨ੍ਹਾਂ ਨੇ ਦੇਸ਼ ਦੀ ਆਬਾਦੀ ਨੂੰ ਵਧਾਉਣ ਦੇ ਇਰਾਦੇ ਨਾਲ ਚੁੱਕਿਆ ਹੈ। ਓਰਬੇਨ ਦੇ ਖੱਬੇ-ਪੱਖੀ ਰਾਜਨੇਤਾ ਮੰਨਿਆ ਜਾਂਦਾ ਹੈ, ਉਹ ਬੀਤੇ ਕਈ ਸਾਲਾਂ ਤੋਂ ਪ੍ਰਵਾਸੀਆਂ ਦੇ ਵਿਰੋਧ 'ਚ ਵੀ ਬੋਲਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਹੰਗਰੀ ਦੇ ਪਰਿਵਾਰਾਂ ਦਾ ਜ਼ਿਆਦਾ ਬੱਚੇ ਪੈਦਾ ਕਰਨਾ ਮੁਸਲਿਮ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਦੇਣ ਤੋਂ ਬਿਹਤਰ ਹੈ। ਓਰਬੇਨ ਦਾ ਕਹਿਣਾ ਹੈ ਕਿ ਪੂਰੇ ਯੂਰਪ 'ਚ ਘੱਟ ਬੱਚੇ ਹਨ ਤੇ ਇਸ ਦਾ ਉੱਤਰ ਹੈ ਪ੍ਰਵਾਸ। ਓਰਬੇਨ ਨੇ ਇਹ ਗੱਲ ਐਤਵਾਰ ਨੂੰ ਐਨੁਅਲ ਸਟੇਟ ਆਫ ਦ ਨੇਸ਼ਨ ਨੂੰ ਸੰਬੋਧਿਤ ਕਰਦਿਆਂ ਕਹੀ। 

ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਥੇ ਜ਼ਿਆਦਾ ਪ੍ਰਵਾਸੀ ਪ੍ਰਵੇਸ਼ ਕਰਨ, ਜਿਵੇਂ ਇਥੇ ਬੱਚੇ ਨਹੀਂ ਹਨ ਤਾਂ ਕਿ ਆਬਾਦੀ ਵਧ ਸਕੇ। ਪਰੰਤੂ ਸਾਡੀ ਹੰਗਰੀ ਦੇ ਲੋਕਾਂ ਦੀ ਸੋਚ ਵੱਖਰੀ ਹੈ। ਸਾਨੂੰ ਨੰਬਰ ਨਹੀਂ ਬਲਕਿ ਹੰਗਰੀ ਦੇ ਬੱਚੇ ਚਾਹੀਦੇ ਹਨ। ਸਾਡੇ ਲਈ ਮਾਈਗ੍ਰੇਸ਼ਨ ਸਿਰੰਡਰ ਜਿਹਾ ਹੈ। ਪ੍ਰਵਾਸੀਆਂ ਦੇ ਵਿਰੋਧੀ ਅਕਸ ਵਾਲੇ ਵਿਕਟੋਰ ਓਰਬੇਨ ਫਿਡੇਜ ਦੀ ਪਾਰਟੀ ਨੇ ਬੀਤੇ ਸਾਲ ਲਗਾਤਾਰ ਤੀਜੀ ਵਾਰ ਚੋਣਾਂ 'ਚ ਜਿੱਤ ਹਾਸਲ ਕੀਤੀ ਹੈ। ਓਰਬੇਨ ਉਮੀਦ ਕਰਦੇ ਹਨ ਕਿ ਮਈ 'ਚ ਚੋਣਾਂ ਤੋਂ ਬਾਅਦ ਸਾਰੇ ਯੂਰਪੀ ਸੰਸਥਾਨ ਪ੍ਰਵਾਸੀ ਵਿਰੋਧੀ ਤਾਕਤਾਂ ਵਲੋਂ ਕੰਟਰੋਲ ਕੀਤੇ ਜਾਣਗੇ। ਉਨ੍ਹਾਂ ਨੇ ਕਈ ਵਾਰ ਇਹ ਦਾਅਵਾ ਕੀਤਾ ਹੈ ਕਿ ਹੰਗਰੀ 'ਚ ਜਨਮੇ ਅਮਰੀਕਨ ਫਾਈਨਾਂਸਰ ਹੀ ਵੱਡੀ ਗਿਣਤੀ 'ਚ ਪ੍ਰਵਾਸ ਨੂੰ ਉਤਸ਼ਾਹਿਤ ਕਰਕੇ ਯੂਰਪ ਨੂੰ ਨਸ਼ਟ ਕਰਨ ਦੀ ਸਾਜ਼ਿਸ਼ ਦੇ ਮਾਸਟਰਮਾਈਂਡ ਹਨ।

ਇਸ ਦੇਸ਼ 'ਚ ਘੱਟ ਆਬਾਦੀ ਕਾਰਨ ਲੇਬਰ ਦੀ ਸਮੱਸਿਆ ਵੀ ਰਹਿੰਦੀ ਹੈ, ਜਿਸ ਨੂੰ ਖਤਮ ਕਰਨ ਦਾ ਸਿਰਫ ਪ੍ਰਵਾਸੀ ਹੀ ਇਕ ਉਪਾਅ ਹਨ ਪਰ ਇਥੋਂ ਦੀ ਸਰਕਾਰ ਹਮੇਸ਼ਾ ਤੋਂ ਹੀ ਇਸ ਵਿਕਲਪ ਨੂੰ ਅਸਵਿਕਾਰ ਕਰਦੀ ਰਹੀ ਹੈ। ਸਾਲ 2015 'ਚ ਪ੍ਰਵਾਸੀ ਸਮੱਸਿਆ ਤੋਂ ਬਾਅਦ ਓਰਬੇਨ ਨੇ ਦੱਖਣੀ ਸਰਹੱਦ 'ਤੇ ਕੰਧ ਦਾ ਨਿਰਮਾਣ ਵੀ ਕਰਵਾਇਆ ਸੀ ਤਾਂਕਿ ਕੋਈ ਵੀ ਪ੍ਰਵਾਸੀ ਦੇਸ਼ 'ਚ ਦਾਖਲ ਨਾ ਹੋ ਸਕੇ। ਸਰਕਾਰ ਵਲੋਂ ਕੰਟਰੋਲ ਮੀਡੀਆ ਅਕਸਰ ਪੱਛਮੀ ਯੂਰਪ 'ਚ ਨੈਤਿਕ ਪਤਨ ਤੇ ਅੱਤਵਾਦ ਨੂੰ ਮਾਈਗ੍ਰੇਸ਼ਨ ਨਾਲ ਹੀ ਜੋੜਦੀ ਰਹੀ ਹੈ।


Baljit Singh

Content Editor

Related News