ਭੁੱਖੀਆਂ ਸ਼ਾਰਕਾਂ ਦੇ ਟੈਂਕ ''ਚ ਡਿੱਗੀ ਮਹਿਲਾ, ਸਕਿਓਰਿਟੀ ਗਾਰਡਸ ਨੇ ਇੰਝ ਬਚਾਇਆ

10/17/2018 12:38:26 AM

ਪੇਈਚਿੰਗ—ਸ਼ਾਰਕ ਦਾ ਨਾਮ ਸੁਣ ਕੇ ਹੀ ਲੋਕਾਂ ਦੇ ਪਸੀਨੇ ਨਿਕਲ ਜਾਂਦੇ ਹਨ। ਇਸ ਖਤਰਨਾਕ ਜੀਵ ਦੇ ਸਾਹਮਣੇ ਆਉਣ ਨਾਲ ਹਰ ਕੋਈ ਬੱਚਣਾ ਚਾਹੁੰਦਾ ਹੈ ਪਰ ਚੀਨ 'ਚ ਇਕ ਮਹਿਲਾ ਭੁੱਖੀ ਸ਼ਾਰਕਾਂ ਦਾ ਖਾਣਾ ਬਣਨ ਤੋਂ ਵਾਲ-ਵਾਲ ਬਚੀ। ਹੋਇਆ ਇੰਝ ਕਿ ਚੀਨ ਦੇ ਝੇਝਿਯਾਂਗ ਸੂਬੇ 'ਚ ਇਕ ਮਾਲ ਦੀ ਇਕ ਮਹਿਲਾ ਕਰਮਚਾਰੀ ਅਚਾਨਕ ਸ਼ਾਰਕਾਂ ਦੇ ਟੈਂਕ 'ਚ ਡਿੱਗ ਗਈ ਜਦੋਂ ਉਨ੍ਹਾਂ ਨੂੰ ਖਾਣਾ ਖਿਲਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। 
ਡੈਲੀ ਮੇਲ ਦੀ ਰਿਪੋਰਟ ਅਨੁਸਾਰ ਇਸ ਸ਼ਾਪਿਗ ਮਾਲ ਦੇ ਤੀਜੇ ਫਲੋਰ 'ਤੇ ਸ਼ੀਸ਼ੇ ਦਾ ਇਕ ਫੁੱਟਬ੍ਰਿਜ ਹੈ ਜਿਸ ਦੇ ਅੰਦਰ ਸ਼ਾਰਕਾਂ ਮੌਜੂਦ ਹਨ। ਇੱਥੇ ਆਉਣ ਵਾਲੇ ਲੋਕ ਇਨ੍ਹਾਂ ਖਤਰਨਾਕ ਸ਼ਾਰਕਾਂ ਨੂੰ ਆਪਣੇ ਥੱਲੇ ਮੌਜੂਦ ਪਾਰਦਰਸ਼ੀ ਗਲਾਸ ਪੈਨਲ ਦੇ ਰਾਹੀ ਦੇਖ ਸਕਦੇ ਹਨ। ਇਸ ਘਟਨਾ ਦੇ ਬਾਰੇ 'ਚ ਮਾਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਦੋਂ ਮਹਿਲਾ ਇਸ ਟੈਂਕ 'ਚ ਡਿੱਗੀ ਤਦ ਮਾਲ ਬੰਦ ਸੀ ਅਤੇ ਕਰਮਚਾਰੀ ਸ਼ਾਰਕਾਂ ਨੂੰ ਖਾਣਾ ਖਿਲਾਉਣ ਜਾ ਰਹੇ ਸੀ ਇਸ ਲਈ ਸਾਰੇ ਟੈਂਕ ਖੁਲ੍ਹੇ ਸੀ।
ਰਿਪੋਰਟਾਂ ਦੀ ਮੰਨੀਏ ਤਾਂ ਘਟਨਾ ਦੇ ਸਮੇਂ ਉਹ ਬ੍ਰਿਜ ਬੰਦ ਸੀ ਅਤੇ ਉਹ ਮਹਿਲਾ ਬਿਨਾ ਇਜ਼ਾਜਤ ਦੇ ਉੱਥੇ ਚਲੀ ਗਈ ਸੀ। ਉਹ ਉਸ ਸਮੇਂ ਇਕ ਮੀਟਿੰਗ ਲਈ ਜਾ ਰਹੀ ਸੀ ਅਤੇ ਇਸ ਲਈ ਉਸ ਨੇ ਜਲਦੀ ਪਹੁੰਚਣ ਦੇ ਚੱਕਰ 'ਚ ਫੁੱਟਓਵਰ ਬ੍ਰਿਜ ਦਾ ਰਾਸਤਾ ਚੁੱਣਿਆ। ਹਾਲਾਂਕਿ ਮਾਲ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਟੈਂਕ 'ਚ ਉਸ ਸਮੇਂ 2 ਸ਼ਾਰਕਾਂ ਮੌਜੂਦ ਸੀ ਅਤੇ ਉਹ ਖਤਰਨਾਕ ਨਹੀਂ ਹਨ। ਦੱਸ ਦਈਏ ਕਿ ਮਹਿਲਾ ਨੂੰ ਉੱਥੇ ਮੌਜੂਦ ਸਕਿਓਰਿਟੀ ਗਾਰਡਸ ਨੇ ਤੁਰੰਤ ਬਚਾ ਲਿਆ। ਇਸ ਘਟਨਾ 'ਚ ਮਹਿਲਾ ਨੂੰ ਕੋਈ ਵੀ ਸੱਟ-ਚੋਟ ਨਹੀਂ ਲੱਗੀ।


Related News