ਬ੍ਰਿਟੇਨ : ਜਣੇਪੇ ਦੀਆਂ ਦਰਦਾਂ ਘਟਾਉਣ ਲਈ ਹਸਪਤਾਲ ਨੇ ਕੀਤੀ ਨਵੀਂ ਕੋਸ਼ਿਸ਼

08/17/2019 2:14:27 PM

ਲੰਡਨ— ਬ੍ਰਿਟੇਨ 'ਚ ਵੇਲਜ਼ ਦੇ ਇਕ ਹਸਪਤਾਲ ਨੇ ਗਰਭਵਤੀ ਔਰਤਾਂ ਦੇ ਦਰਦ ਨੂੰ ਘੱਟ ਕਰਨ ਲਈ ਖਾਸ ਪਹਿਲ ਕੀਤੀ ਹੈ। ਉੱਥੋਂ ਦੀ ਰਾਸ਼ਟਰੀ ਹੈਲਥ ਸਰਵਿਸ ਦੇ ਇਸ ਹਸਪਤਾਲ ਨੇ ਗਰਭਵਤੀ ਔਰਤਾਂ ਨੂੰ ਵਰਚੁਅਲ ਰੀਐਲਟੀ (ਵੀ. ਆਰ.) ਹੈੱਡਸੈੱਟ ਪਾਉਣ ਦੀ ਸੁਵਿਧਾ ਦਿੱਤੀ ਹੈ। ਇਸ ਪਹਿਲ ਦਾ ਉਦੇਸ਼ ਹੈ-ਲੇਬਰ ਰੂਮ 'ਚ ਜਾਣ ਤੋਂ ਪਹਿਲਾਂ ਗਰਭਵਤੀ ਔਰਤ ਦਾ ਦਰਦ ਤੋਂ ਧਿਆਨ ਹਟਾਉਣਾ ਹੈ।

ਵੇਲਜ਼ 'ਚ ਕਾਰਡਿਫ ਦੇ ਯੂਨੀਵਰਸਿਟੀ ਹਸਪਤਾਲ 'ਚ ਇਸ ਹੈੱਡਸੈੱਟ 'ਤੇ ਜਾਂਚ ਵੀ ਹੋ ਚੁੱਕੀ ਹੈ। ਇਸ 'ਚ ਪਾਇਆ ਗਿਆ ਕਿ ਵੀ. ਆਰ. ਹੈੱਡਸੈੱਟ ਪਾਉਣ ਮਗਰੋਂ ਗਰਭਵਤੀ ਔਰਤ ਜਣੇਪੇ ਦੇ ਸਮੇਂ ਕਾਫੀ ਸ਼ਾਂਤ ਰਹੀ। ਹੈੱਡਸੈੱਟ ਪਾਉਣ ਦੌਰਾਨ 7 ਮਿੰਟ ਦਾ ਸੈਸ਼ਨ ਹੁੰਦਾ ਹੈ। ਇਸ 'ਚ ਉਨ੍ਹਾਂ ਨੂੰ ਉੱਤਰੀ ਧਰੁਵ ਦੀ ਲਾਈਟਿੰਗ, ਸਮੁੰਦਰ 'ਚ ਤੈਰਨਾ, ਮੰਗਲ ਗ੍ਰਹਿ 'ਤੇ ਘੁੰਮਣ ਅਤੇ ਪੈਂਗੁਇਨਾਂ ਵਿਚਕਾਰ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਇਸ ਦੇ ਇਲਾਵਾ ਮਨ ਨੂੰ ਸ਼ਾਂਤ ਕਰਨ ਵਾਲਾ ਮਿਊਜ਼ਿਕ ਸੁਣਾਇਆ ਜਾਂਦਾ ਹੈ। ਹੁਣ ਇਸ ਨੂੰ ਪੂਰੇ ਵੇਲਜ਼ ਦੇ ਹਸਪਤਾਲਾਂ 'ਚ ਲਾਗੂ ਕਰਨ ਲਈ ਕੰਮ ਕੀਤਾ ਜਾ ਸਕਦਾ ਹੈ। 


Related News