ਹੁਣ ਬਿਊਟੀ ਸੈਲੂਨ ''ਤੇ ਲੱਗਿਆ ਤਾਲਾ, ਤਾਲਿਬਾਨ ਨੇ ਕਿਹਾ-''ਇਸਲਾਮ ''ਚ ਮਨ੍ਹਾ ਹੈ''
Friday, Jul 07, 2023 - 12:44 PM (IST)
ਇਸਲਾਮਾਬਾਦ- ਤਾਲਿਬਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ 'ਚ ਔਰਤਾਂ ਦੇ 'ਬਿਊਟੀ ਸੈਲੂਨ' 'ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਉਹ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ ਜੋ ਇਸਲਾਮ 'ਚ ਮਨ੍ਹਾ ਹਨ ਅਤੇ ਵਿਆਹਾਂ ਦੌਰਾਨ ਲਾੜੇ ਦੇ ਪਰਿਵਾਰ ਨੂੰ ਆਰਥਿਕ ਤੰਗੀ ਦਾ ਕਾਰਨ ਬਣਦੇ ਹਨ। ਤਾਲਿਬਾਨ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਨੇ ਦੇਸ਼ ਦੇ ਅਜਿਹੇ ਸਾਰੇ ਸੈਲੂਨਾਂ ਨੂੰ ਆਪਣਾ ਕਾਰੋਬਾਰ ਬੰਦ ਕਰਨ ਅਤੇ ਦੁਕਾਨਾਂ ਬੰਦ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਅੰਤਰਰਾਸ਼ਟਰੀ ਅਧਿਕਾਰੀਆਂ ਨੇ ਮਹਿਲਾ ਉੱਦਮੀਆਂ 'ਤੇ ਤਾਲਿਬਾਨ ਦੇ ਫ਼ਰਮਾਨ ਦੇ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾਈ ਹੈ। ਇਹ ਅਫਗਾਨ ਔਰਤਾਂ ਅਤੇ ਕੁੜੀਆਂ ਦੀ ਆਜ਼ਾਦੀ ਅਤੇ ਅਧਿਕਾਰਾਂ ਨੂੰ ਸੀਮਤ ਕਰਨ ਦਾ ਤਾਜ਼ਾ ਫ਼ੈਸਲਾ ਹੈ।
ਇਸ ਤੋਂ ਪਹਿਲਾਂ ਤਾਲਿਬਾਨ ਨੇ ਔਰਤਾਂ ਅਤੇ ਕੁੜੀਆਂ ਨੂੰ ਸਿੱਖਿਆ, ਜਨਤਕ ਸਥਾਨਾਂ 'ਤੇ ਜਾਣ ਅਤੇ ਰੁਜ਼ਗਾਰ ਦੇ ਜ਼ਿਆਦਾਤਰ ਰੂਪਾਂ 'ਤੇ ਪਾਬੰਦੀ ਲਗਾ ਚੁੱਕਾ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਵੀਡੀਓ ਕਲਿੱਪ 'ਚ ਤਾਲਿਬਾਨ ਸ਼ਾਸਿਤ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੇ ਵਰਚੁ ਐਂਡ ਵਾਇਸ ਦੇ ਬੁਲਾਰੇ ਸਾਦਿਕ ਆਕਿਫ਼ ਮਹਜ਼ਰ ਨੇ ਅਜਿਹੇ ਕਈ ਸੈਲੂਨਾਂ ਦੀ ਸੂਚੀ ਦਿੱਤੀ ਅਤੇ ਕਿਹਾ ਕਿ ਉਹ ਆਈਬ੍ਰੋ ਨੂੰ ਆਕਾਰ ਦੇਣ, ਮੇਕਅੱਪ ਦੀ ਵਰਤੋਂ ਕਰਨ, ਔਰਤ ਦੇ ਕੁਦਰਤੀ ਵਾਲਾਂ ਨੂੰ ਵਧਾਉਣ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਆਦਿ ਲਈ ਦੂਜੇ ਦੇ ਵਾਲ ਵਰਤਣਾ ਇਸਲਾਮ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਬਿਊਟੀ ਸੈਲੂਨ ਵਿਆਹਾਂ ਦੌਰਾਨ ਲਾੜੇ ਦੇ ਪਰਿਵਾਰ ਲਈ ਆਰਥਿਕ ਸਮੱਸਿਆਵਾਂ ਦਾ ਕਾਰਨ ਬਣਦੇ ਹਨ ਕਿਉਂਕਿ ਇੱਥੇ ਲਾੜੇ ਦੇ ਮੇਕਅੱਪ ਦਾ ਖਰਚਾ ਲਾੜੇ ਦੇ ਪਰਿਵਾਰ ਨੂੰ ਹੀ ਚੁੱਕਣਾ ਪੈਂਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8