ਸਾਊਦੀ ਅਰਬ ''ਚ ਬਦਲ ਰਹੀ ਹੈ ਔਰਤਾਂ ਦੀ ਜ਼ਿੰਦਗੀ, ਖੁਸ਼ੀ ''ਚ ਸਾਂਝੇ ਕੀਤੇ ਵਿਚਾਰ

11/18/2017 10:48:32 AM

ਰਿਆਦ (ਬਿਊਰੋ)— ਸਾਊਦੀ ਅਰਬ 'ਚ ਔਰਤਾਂ ਦੀ ਜ਼ਿੰਦਗੀ 'ਤੇ ਅਕਸਰ ਸਵਾਲ ਉਠਦੇ ਰਹਿੰਦੇ ਹਨ। ਹਾਲ ਹੀ 'ਚ ਸਾਊਦੀ ਅਰਬ 'ਚ ਔਰਤਾਂ ਨੂੰ ਡਰਾਈਵਿੰਗ ਕਰਨ ਦੀ ਇਜਾਜ਼ਤ ਤੋਂ ਬਾਅਦ ਪੂਰੀ ਦੁਨੀਆ ਵਿਚ ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਔਰਤਾਂ ਦੀ ਇਸ ਆਜ਼ਾਦੀ ਨੂੰ ਇਕ ਅਜਿਹਾ ਕਦਮ ਦੱਸਿਆ ਸੀ, ਜਿਸ ਨੂੰ ਕਈ ਸਾਲ ਪਹਿਲਾਂ ਹੀ ਚੁੱਕਿਆ ਜਾਣਾ ਚਾਹੀਦਾ ਸੀ। 
ਸਾਊਦੀ ਅਰਬ ਵਿਚ ਆਏ ਇਸ ਬਦਲਾਅ ਨੂੰ ਲੈ ਕੇ ਔਰਤਾਂ ਨੇ ਆਪਣੀ ਰਾਏ ਰੱਖੀ। 24 ਸਾਲਾ ਸਾਰਾ ਦੱਸਦੀ ਹੈ ਕਿ ਸਾਊਦੀ ਅਰਬ 'ਚ ਔਰਤਾਂ ਦੀ ਸਥਿਤੀ ਵਿਚ ਆ ਰਿਹਾ ਵੱਡਾ ਬਦਲਾਅ ਉਨ੍ਹਾਂ ਲਈ ਬਹੁਤ ਅਹਿਮ ਰੱਖਦਾ ਹੈ। ਸਾਰਾ ਕਹਿੰਦੀ ਹੈ ਕਿ ਅਸੀਂ ਜਿਸ ਤਰ੍ਹਾਂ ਕਈ ਸਾਲਾਂ ਅਤੇ ਕਈ ਪੀੜ੍ਹੀਆਂ ਵਿਚ ਵਿਕਾਸ ਵੱਲ ਵਧੇ ਹਾਂ, ਉਹ ਪੂਰੀ ਦੁਨੀਆ ਵਿਚ ਹੋਏ ਵਿਕਾਸ ਦੀ ਰਫਤਾਰ ਤੋਂ ਕਾਫੀ ਅਲਗ ਹੈ। ਸਾਡੇ ਲਈ ਸਾਡਾ ਧਰਮ ਅਤੇ ਸਾਡਾ ਸੱਭਿਆਚਾਰ ਬਹੁਤ ਅਹਿਮ ਹੈ। ਅਸੀਂ ਹੁਣ ਆਪਣੀ ਆਵਾਜ਼, ਆਪਣੀਆਂ ਉਮੀਦਾਂ ਤਲਾਸ਼ ਰਹੇ ਹਾਂ ਕਿ ਅਸੀਂ ਕਿਸ ਤਰ੍ਹਾਂ ਵਿਕਾਸ ਕਰੀਏ। ਸਾਰਾ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਸਾਡਾ ਦੇਸ਼ ਬਦਲ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਚੁਣੌਤੀ ਇਹ ਹੈ ਕਿ ਤੁਸੀਂ ਉਸ ਢੰਗ ਨੂੰ ਤਲਾਸ਼ੋ, ਜਿਸ 'ਚ ਤੁਸੀਂ ਜੋ ਕਰਨਾ ਚਾਹੋ ਉਹ ਕਰੋ ਅਤੇ ਦੂਜਿਆਂ ਦੇ ਸਾਰੇ ਤਰੀਕਿਆਂ ਦਾ ਸਨਮਾਨ ਕਰੋ।
ਉੱਥੇ ਹੀ ਇਕ 25 ਸਾਲਾ ਸੋਸ਼ਲ ਮੀਡੀਆ ਦੇ ਖੇਤਰ ਵਿਚ ਵਰਕਰ ਨੇ ਦੱਸਿਆ ਕਿ ਸਾਊਦੀ ਅਰਬ ਅਤੇ ਸਾਊਦੀ ਔਰਤਾਂ ਬਾਰੇ ਇਕ ਬਹੁਤ ਵੱਡੀ ਗਲਤਫਹਿਮੀ ਹੈ ਕਿ ਅਸੀਂ ਪੁਰਸ਼ਾਂ ਦੇ ਹਿਸਾਬ ਨਾਲ ਚੱਲਦੇ ਹਾਂ ਪਰ ਇਹ ਸੱਚ ਨਹੀਂ ਹੈ। ਇਕ ਔਰਤ ਦੇ ਰੂਪ ਵਿਚ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਾਂ। ਆਪਣੇ ਵਿਚਾਰ ਸਾਂਝੇ ਕਰ ਰਹੇ ਹਾਂ, ਅਸੀਂ ਆਪਣੀ ਗੱਲ ਰੱਖ ਰਹੇ ਹਾਂ। ਅਸੀਂ ਕਾਫੀ ਪੜ੍ਹੇ-ਲਿਖੇ ਹਾਂ ਅਤੇ ਕਿਸੇ ਵੀ ਮੁੱਦੇ ਨੂੰ ਲੈ ਕੇ ਖੁੱਲ੍ਹੇ ਵਿਚਾਰ ਰੱਖਦੇ ਹਾਂ। ਅਸੀਂ ਆਪਣੀਆਂ ਹੱਦਾਂ ਵਿਚ ਇਹ ਕੰਮ ਕਰਦੇ ਹਾਂ।


Related News