ਸੋਨੇ ਦੀ ਸਮੱਗਲਿੰਗ ਦਾ ਮੁਲਜ਼ਮ ਸਾਊਦੀ ਅਰਬ ਤੋਂ ਲਿਆਂਦਾ ਗਿਆ ਭਾਰਤ, ਇੰਟਰਪੋਲ ਨੇ ਜਾਰੀ ਕੀਤਾ ਸੀ ਨੋਟਿਸ

04/04/2024 7:13:34 PM

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਜਾਂਚ ਕੀਤੇ ਜਾ ਰਹੇ ਸੋਨਾ ਸਮੱਗਲਿੰਗ ਦੇ ਇਕ ਮਾਮਲੇ ਵਿਚ ਲੋੜੀਂਦੇ ਅਤੇ ਇੰਟਰਪੋਲ ਦੇ ਰੈੱਡ ਨੋਟਿਸ ਦਾ ਸਾਹਮਣਾ ਕਰ ਰਹੇ ਇਕ ਮੁਲਜ਼ਮ ਨੂੰ ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ.) ਵਲੋਂ ਇਕ ਮੁਹਿੰਮ ਤਹਿਤ ਸਾਊਦੀ ਅਰਬ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਸੀ. ਬੀ. ਆਈ. ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਏਜੰਸੀ ਦੇ ਗਲੋਬਲ ਮੁਹਿੰਮ ਕੇਂਦਰ ਨੇ ਸ਼ੌਕਤ ਅਲੀ ਦੀ ਸਾਊਦੀ ਅਰਬ ਤੋਂ ਮੁੰਬਈ ਵਾਪਸੀ ਲਈ ਇੰਟਰਪੋਲ ਰਾਹੀਂ ਨੈਸ਼ਨਲ ਸੈਂਟਰਲ ਬਿਊਰੋ-ਰਿਆਦ ਨਾਲ ਤਾਲਮੇਲ ਕੀਤਾ ਹੈ। ਅਲੀ ਨੂੰ ਬੁੱਧਵਾਰ ਰਾਤ ਨੂੰ ਵਾਪਸ ਲਿਆਂਦਾ ਗਿਆ।

ਇਹ ਵੀ ਪੜ੍ਹੋ: ਇਟਲੀ ’ਚ ਪਿਛਲੇ ਸਾਲ ਵਾਪਰੇ 71 ਹਜ਼ਾਰ ਸੜਕ ਹਾਦਸੇ, 1326 ਲੋਕਾਂ ਦੀ ਗਈ ਜਾਨ

ਅਲੀ ਰਾਜਸਥਾਨ ਦੇ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਮੱਗਲਿੰਗ ਕਰ ਕੇ ਲਿਆਂਦੀਆਂ ਗਈਆਂ ਦੀਆਂ ਸੋਨੇ ਦੀਆਂ ਬਾਰਾਂ ਦੀ ਜ਼ਬਤੀ ਨਾਲ ਸਬੰਧਤ 2020 ਵਿੱਚ ਦਰਜ ਇੱਕ ਕੇਸ ਵਿੱਚ ਲੋੜੀਂਦਾ ਸੀ। NIA ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀ ਨੇ ਕਿਹਾ, "ਜਾਂਚ ਦੌਰਾਨ, ਇਹ ਖੁਲਾਸਾ ਹੋਇਆ ਕਿ ਦੋਸ਼ੀ ਸ਼ੌਕਤ ਅਲੀ ਨੇ ਸਹਿ-ਮੁਲਜ਼ਮਾਂ ਨਾਲ ਮਿਲ ਕੇ ਸਾਊਦੀ ਅਰਬ ਤੋਂ ਭਾਰਤ ਵਿੱਚ ਸੋਨੇ ਦੀਆਂ ਬਾਰਾਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚੀ ਸੀ।"

ਇਹ ਵੀ ਪੜ੍ਹੋ: ਕੈਨੇਡਾ 'ਚ ਗੁੰਡਾਗਰਦੀ ਦੇ ਮਾਮਲੇ 'ਚ ਸ਼ਾਮਲ 3 ਭਾਰਤੀ ਚੜ੍ਹੇ ਪੁਲਸ ਅੜਿੱਕੇ, ਚੌਥਾ ਹਾਲੇ ਵੀ ਫਰਾਰ

ਉਨ੍ਹਾਂ ਕਿਹਾ ਕਿ ਅਲੀ ਖ਼ਿਲਾਫ਼ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਦੇ ਸਾਊਦੀ ਅਰਬ 'ਚ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਇੰਟਰਪੋਲ ਰਾਹੀਂ ਸੰਪਰਕ ਕੀਤਾ ਗਿਆ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੀ.ਬੀ.ਆਈ. 13 ਸਤੰਬਰ 2021 ਨੂੰ ਇੰਟਰਪੋਲ ਜਨਰਲ ਸਕੱਤਰੇਤ ਤੋਂ ਉਸ ਖਿਲਾਫ ਇਕ ਰੈੱਡ ਨੋਟਿਸ ਜਾਰੀ ਕਰਾਉਣ ਵਿਚ ਸਫ਼ਲਤਾ ਹਾਸਲ ਕੀਤੀ। ਮੁਲਜ਼ਮ ਦਾ ਪਤਾ ਲਗਾਉਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਇੰਟਰਪੋਲ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਰੈੱਡ ਨੋਟਿਸ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ; ਜਹਾਜ਼ ਨੂੰ ਲੱਗੀ ਭਿਆਨਕ ਅੱਗ ਤੋਂ ਬਚਣ ਲਈ ਲੋਕਾਂ ਨੇ ਸਮੁੰਦਰ 'ਚ ਮਾਰੀਆਂ ਛਾਲਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News