ਚੀਨ ’ਚ ਔਰਤਾਂ ਦੀ ਹਾਲਤ ਬਹੁਤ ਖ਼ਰਾਬ, ਰੈਸਟੋਰੈਂਟ ਦੇ ਬਾਹਰ ਹੋਏ ਹਮਲੇ ਨੇ ਖੋਲ੍ਹੀ ਸੁਰੱਖਿਆ ਵਿਵਸਥਾ ਦੀ ਪੋਲ

Thursday, Jun 30, 2022 - 05:11 PM (IST)

ਚੀਨ ’ਚ ਔਰਤਾਂ ਦੀ ਹਾਲਤ ਬਹੁਤ ਖ਼ਰਾਬ, ਰੈਸਟੋਰੈਂਟ ਦੇ ਬਾਹਰ ਹੋਏ ਹਮਲੇ ਨੇ ਖੋਲ੍ਹੀ ਸੁਰੱਖਿਆ ਵਿਵਸਥਾ ਦੀ ਪੋਲ

ਬੀਜਿੰਗ : ਇਸ ਮਹੀਨੇ ਚੀਨ ਦੇ ਤਾਂਗਸ਼ਾਨ ਸ਼ਹਿਰ ’ਚ ਇਕ ਰੈਸਟੋਰੈਂਟ ਦੇ ਬਾਹਰ ਔਰਤਾਂ ਦੇ ਇਕ ਸਮੂਹ ਉੱਤੇ ਹੋਏ ਹਮਲੇ ਨੇ ਦੇਸ਼ ’ਚ ਔਰਤਾਂ ਦੀ ਦੁਰਦਸ਼ਾ ਨੂੰ ਇਕ ਵਾਰ ਫਿਰ ਉਜਾਗਰ ਕਰ ਦਿੱਤਾ ਹੈ। ਮੀਡੀਆ ਰਿਪੋਰਟ  ਅਨੁਸਾਰ 10 ਜੂਨ ਨੂੰ ਬਾਰਬੇਕਿੳੂ ਰੈਸਟੋਰੈਂਟ ਦੇ ਕੈਮਰਿਆਂ ਦੀ ਫੁਟੇਜ ’ਚ ਇਕ ਆਦਮੀ ਹਾਲ ਦੇ ਇਕ ਮੇਜ਼ ’ਤੇ ਬੈਠੀਆਂ ਕੁਝ ਔਰਤਾਂ ਕੋਲ ਆਉਂਦਾ ਹੈ ਅਤੇ ਉਸ ਦੀ ਪਿੱਠ ’ਤੇ ਆਪਣਾ ਹੱਥ ਰੱਖਦਾ ਹੈ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਉਸ ਨੂੰ ਥੱਪੜ ਮਾਰਨ ਲੱਗਾ ਅਤੇ ਉਸ ਦੇ ਵਾਲਾਂ ਤੋਂ ਫੜ ਕੇ ਸੜਕ ’ਤੇ ਘੜੀਸਣ ਲੱਗਾ। ਇਸ ਤੋਂ ਬਾਅਦ ਹੋਰ ਆਦਮੀ ਵੀ ਸ਼ਾਮਲ ਹੋ ਗਏ, ਉਸ ਦੀਆਂ ਮਹਿਲਾ ਸਾਥੀਆਂ ਨਾਲ ਕੁੱਟਮਾਰ ਕੀਤੀ ਅਤੇ ਦੋ ਔਰਤਾਂ ਨੂੰ ਸੜਕ ਕਿਨਾਰੇ ਛੱਡ ਦਿੱਤਾ। ਦਿ ਜੇਨੇਵਾ ਡੇਲੀ ਦੀ ਰਿਪੋਰਟ ਅਨੁਸਾਰ ਅੱਖੀਂ ਦੇਖਣ ਵਾਲਿਆਂ ਨੇ ਤੁਰੰਤ ਇਸ ਘਟਨਾ ਦੀ ਪੁਲਸ ਨੂੰ ਸੂਚਨਾ ਦਿੱਤੀ ਸੀ ਪਰ ਉਨ੍ਹਾਂ ਨੂੰ ਇਹ ਐਲਾਨ ਕਰਨ ’ਚ 15 ਘੰਟੇ ਲੱਗ ਗਏ ਕਿ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਜਾ ਰਹੇ ਹਨ। ਇਸ ਦੌਰਾਨ ਦੋ ਔਰਤਾਂ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ’ਚ ਹਸਪਤਾਲ ਵਿਚ ਦਾਖ਼ਲ ਹਨ। ਇਸ ਘਟਨਾ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਆਲੋਚਨਾ ਹੋਈ ਸੀ।

ਜਿਥੇ ਯੂਜ਼ਰਜ਼ ਨੇ ਪੁਲਸ ’ਤੇ ਦੇਸ਼ ਦੀਆਂ ਔਰਤਾਂ ਦੀ ਸੁਰੱਖਿਆ ਲਈ ਲੋੜੀਂਦੇ ਸਾਧਨਾਂ ਦੀ ਵਰਤੋਂ ਨਾ ਕਰਨ ਦਾ ਦੋਸ਼ ਲਗਾਇਆ, ਉੱਥੇ ਹੀ ਉਨ੍ਹਾਂ ਨੇ ਚੀਨੀ ਸਮਾਜ ’ਚ ਆਮ, ਡੂੰਘੀਆਂ ਜੜ੍ਹਾਂ ਵਾਲੇ ਲਿੰਗਵਾਦੀ ਰਵੱਈਏ ਦੀ ਵੀ ਨਿੰਦਾ ਕੀਤੀ। ਜ਼ਿਕਰਯੋਗ ਹੈ ਕਿ ਇਸ ਘਟਨਾ ’ਚ ਸ਼ਾਮਲ ਔਰਤਾਂ ਇਕ ਵਧੀਆ ਰੌਸ਼ਨੀ ਵਾਲੇ ਜਨਤਕ ਸਥਾਨ ’ਤੇ ਇਕ ਸਮੂਹ ’ਚ ਸਨ ਅਤੇ ਫਿਰ ਵੀ ਇਸ ਭਿਆਨਕ ਹਮਲੇ ਦਾ ਸ਼ਿਕਾਰ ਹੋ ਗਈਆਂ। ਇਸ ਘਟਨਾ ਤੋਂ ਬਾਅਦ ਸਰਕਾਰੀ ਮੀਡੀਆ ਸੰਗਠਨ ‘ਦਿ ਪੇਪਰ’ ਨੇ ਕਿਹਾ ਕਿ ਵੱਖ-ਵੱਖ ਮਾਮਲਿਆਂ ’ਚ ਮਰਦ ਹਮਲਾਵਰਾਂ ਨੇ ਹਸਪਤਾਲ ’ਚ ਔਰਤਾਂ ਦੇ ਮੁਕਾਬਲੇ ਜੇਲ੍ਹ ’ਚ ਘੱਟ ਸਮਾਂ ਬਿਤਾਉਂਦੇ ਸਨ, ਜਦਕਿ ਬੀਜਿੰਗ ਯੂਥ ਡੇਲੀ ਨੇ ਪਿਛਾਖੜੀ ਸਮਾਜ ਦੇ ਝੰਡਾਬਰਦਾਰ ਹੋਣ ਦੇ ਨਾਤੇ ਸਵਾਲ ਕੀਤਾ ਕਿ ‘‘ਔਰਤਾਂ ਇੰਨੀ ਦੇਰ ਤਕ ਬਾਹਰ ਕਿਉਂ ਸਨ?’’ ਪ੍ਰਕਾਸ਼ਨ ਦੇ ਇਕ ਸ਼ੁਰੂਆਤੀ ਲੇਖ ’ਚ ਕਿਹਾ ਗਿਆ ਹੈ ਕਿ ਪੁਰਸ਼ ਨੇ ਔਰਤਾਂ ਨਾਲ ‘ਚੈਟ’ ਕੀਤੀ ਅਤੇ ਫਿਰ ‘ਦੋਵੇਂ ਧਿਰਾਂ ਝਗੜਾ ਕਰਨ ਲੱਗ ਪਈਆਂ।’’

ਕਈ ਹੋਰ ਮੀਡੀਆ ਆਊਟਲੈੱਟਸ ਨੇ ਸੁਧਾਰ ਦੀ ਮੰਗ ਕੀਤੀ ਪਰ ਚੀਨੀ ਔਰਤਾਂ ਨੂੰ ਰੋਜ਼ਾਨਾ ਦੇ ਅਾਧਾਰ ’ਤੇ ਜਿਨ੍ਹਾਂ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਦਾ ਜ਼ਿਕਰ ਕਰਨ ’ਚ ਅਸਫ਼ਲ ਰਹੇ। ਕਈ ਲੋਕਾਂ ਨੇ ਜੈਂਡਰ ਐਂਗਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਾਅਵਾ ਕੀਤਾ ਹੈ ਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ, ਇਥੋਂ ਤੱਕ ਕਿ ਮਰਦਾਂ ਨਾਲ ਵੀ। ਪ੍ਰਕਾਸ਼ਨ ਦੇ ਅਨੁਸਾਰ ਵੁਹਾਨ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਲੂ ਦੇਵੇਨ ਨੇ ਲਿਖਿਆ, ‘‘ਅਜਿਹੇ ਮਾਮਲਿਆਂ ’ਚ ਅਪਰਾਧੀਆਂ ਨੇ ਖਾਸ ਤੌਰ ’ਤੇ ਔਰਤਾਂ ਨੂੰ ਨਿਸ਼ਾਨਾ ਨਹੀਂ ਬਣਾਇਆ, ਬਲਕਿ ਸਾਰੇ ਕਮਜ਼ੋਰ ਲੋਕਾਂ (ਪੁਰਸ਼ਾਂ ਸਮੇਤ) ਨੂੰ ਨਿਸ਼ਾਨਾ ਬਣਾਇਆ ਹੈ।’’


author

Manoj

Content Editor

Related News