ਪੁਲਸ ਸਟੇਸ਼ਨ ਦੇ ਬਾਹਰ ਹੋਏ ਧਮਾਕੇ ਮਗਰੋਂ ਪੁਲਸ ਨੇ ਜ਼ਿਲ੍ਹਾ ਗੁਰਦਾਸਪੁਰ ਨੂੰ ਕੀਤਾ ਸੀਲ, ਚਲਾਇਆ ਚੈਕਿੰਗ ਅਭਿਆਨ

Friday, Nov 28, 2025 - 12:56 PM (IST)

ਪੁਲਸ ਸਟੇਸ਼ਨ ਦੇ ਬਾਹਰ ਹੋਏ ਧਮਾਕੇ ਮਗਰੋਂ ਪੁਲਸ ਨੇ ਜ਼ਿਲ੍ਹਾ ਗੁਰਦਾਸਪੁਰ ਨੂੰ ਕੀਤਾ ਸੀਲ, ਚਲਾਇਆ ਚੈਕਿੰਗ ਅਭਿਆਨ

ਗੁਰਦਾਸਪੁਰ(ਵਿਨੋਦ)- ਗੁਰਦਾਸਪੁਰ ਸਿਟੀ ਪੁਲਸ ਸਟੇਸ਼ਨ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ ਜ਼ਿਲ੍ਹਾ ਪੁਲਸ ਗੁਰਦਾਸਪੁਰ ਵੱਲੋਂ ਅੱਜ ਰਾਤ ਸਾਰੇ ਸ਼ਹਿਰ ਨੂੰ ਸੀਲ ਕਰਕੇ ਚੈਕਿੰਗ ਅਭਿਆਨ ਚਲਾਇਆ ਗਿਆ। ਸਾਰੀ ਰਾਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਵੱਖ-ਵੱਖ ਚੌਂਕਾਂ ਦੇ ਇਲਾਵਾ ਅੰਮ੍ਰਿਤਸਰ -ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦੇ ਹਾਈਟੈਕ ਨਾਕਿਆਂ ’ਤੇ ਪੁਲਸ ਵੱਲੋਂ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਪਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੱਛਮੀ ਗੜਬੜੀ ਸਰਗਰਮ, ਵਿਭਾਗ ਨੇ ਮੀਂਹ ਦੇ ਦਿੱਤੇ ਸੰਕੇਤ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐੱਸ.ਐੱਸ.ਪੀ ਆਦਿੱਤਿਆ ਨੇ ਦੱਸਿਆ ਕਿ ਸਾਡੇ ਵੱਲੋਂ ਇਹ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਜ਼ਿਲ੍ਹਾ ਵਾਸੀ ਸੁਰੱਖਿਅਤ ਰਹਿਣ, ਇਸ ਲਈ ਸਾਡੇ ਵੱਲੋਂ ਦਿਨ ਸਮੇਂ ਚੈਕਿੰਗ ਅਭਿਆਨ ਦੇ ਇਲਾਵਾ ਰਾਤ ਸਮੇਂ ਵੀ ਸਮੇਂ-ਸਮੇਂ ’ਤੇ ਚੈਕਿੰਗ ਅਭਿਆਨ ਚਲਾਇਆ ਜਾਦਾ ਹੈ ਤਾਂ ਕਿ ਸ਼ਹਿਰ ਵਾਸੀ ਚੈਨ ਦੀ ਨੀਂਦ ਸੋ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ ’ਤੇ ਰੱਖਦੇ ਹੋਏ ਅੱਜ ਰਾਤ ਸ਼ਹਿਰ ਦੇ ਜਹਾਜ਼ ਚੌਂਕ, ਹਨੂੰਮਾਨ ਚੌਂਕ, ਭਾਈ ਲਾਲੋਚੱਕ, ਤਿੱਬੜੀ ਰੋਡ ਬਾਈਪਾਸ, ਬੱਬਰੀ ਹਾਈਟੈਕ ਪੁਲਸ ਨਾਕੇ, ਕਾਹਨੂੰਵਾਨ ਚੌਂਕ, ਭਗਵਾਨ ਰਵੀਦਾਸ ਚੌਂਕ, ਬਰਿਆਰ ਪੁਲਸ ਚੌਂਕੀ ਸਮੇਤ ਜ਼ਿਲ੍ਹੇ ਦੇ ਜਿੰਨੇ ਵੀ ਪੁਲਸ ਸਟੇਸ਼ਨ ਹਨ, ਦੇ ਅਧੀਨ ਆਉਂਦੇ ਵਾਲੇ ਪੁਲਸ ਨਾਕਿਆਂ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ- ਪੰਜਾਬ : ਨੌਜਵਾਨ ਨੂੰ ਜ਼ਬਰੀ ਲਾਇਆ ਨਸ਼ੇ ਦਾ ਟੀਕਾ, ਮਾਪਿਆਂ ਦੇ ਪੁੱਤ ਦੀ ਹੋਈ ਮੌਤ

ਐੱਸ.ਐੱਸ.ਪੀ ਆਦਿੱਤਿਆ ਨੇ ਦੱਸਿਆ ਕਿ ਸਾਰੇ ਪੁਲਸ ਸਟੇਸ਼ਨ ਇੰਚਾਰਜ਼ਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਆਉਣ ਜਾਣ ਵਾਲੇ ਹਰ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਾਹਨ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇ। ਹਰ ਸ਼ੱਕੀ ਵਾਹਨ ਦੀ ਚੰਗੀ ਤਰਾਂ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਰਾਤ ਸਮੇਂ ਵੀ ਵੱਡੀ ਗਿਣਤੀ ਵਿਚ ਵਾਹਨਾਂ ਦੀ ਚੈਕਿੰਗ ਕੀਤੀ ਗਈ। ਜਿਸ ਵਿਚ ਚਾਰ ਪਹੀਆਂ ਤੇ ਦੋ ਪਹੀਆਂ ਸਮੇਤ ਬਾਹਰੀ ਰਾਜ਼ਾਂ ਤੋਂ ਆਉਣ ਵਾਲੇ ਵਾਹਨਾਂ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ- ਪੰਜਾਬ ਰੋਡਵੇਜ਼ ਵਰਕਰਾਂ ਤੇ ਪ੍ਰਸ਼ਾਸਨ 'ਚ ਟਕਰਾਅ, ਕਈ ਯੂਨੀਅਨ ਲੀਡਰ ਹਿਰਾਸਤ 'ਚ ਲਏ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਗੁਰਦਾਸਪੁਰ ਜ਼ਿਲ੍ਹਾ ਦੀ ਸੁਰੱਖਿਆਂ ਦੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਦੇ ਲਈ ਪੁਲਸ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਸ਼ਰਾਰਤੀ ਅਨਸਰ ਜ਼ਿਲ੍ਹੇ ਦੀ ਸੁਰੱਖਿਆ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਪੁਲਸ ਉਸ ਦੇ ਨਾਲ ਸਖ਼ਤੀ ਨਾਲ ਪੇਸ਼ ਆਵੇਗੀ। ਇਸ ਦੇ ਇਲਾਵਾ ਸ਼ਹਿਰ ’ਚ ਹੁਲੜਬਾਜ਼ੀ ਕਰਨ ਵਾਲੇ ਸ਼ਰਾਰਤੀ ਅਨਸਰਾਂ ’ਤੇ ਸ਼ਿਕੰਜ਼ਾ ਕੱਸਿਆ ਜਾਵੇਗਾ।

ਉਨ੍ਹਾਂ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਜ਼ਰੂਰੀ ਕਾਗਜ਼ ਆਪਣੇ ਕੋਲ ਰੱਖਣ ਤਾਂ ਕਿ ਪੁਲਸ ਚੈਕਿੰਗ ਦੌਰਾਨ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਤਾਂ ਤੁਰੰਤ ਪੁਲਸ ਦੇ ਕੰਟਰੋਲ ਰੂਮ ’ਤੇ ਇਸ ਸਬੰਧੀ ਸੂਚਿਤ ਕੀਤਾ ਜਾਵੇ, ਕਿਉਂਕਿ ਸ਼ਰਾਰਤੀ ਅਨਸਰਾਂ, ਨਸ਼ਾ ਤਸ਼ੱਕਰਾਂ ਤੇ ਹੁਲੜਬਾਜ਼ੀ ਕਰਨ ਵਾਲੇ ਸ਼ਰਾਰਤੀ ਅਨਸਰਾਂ ’ਤੇ ਲੋਕਾਂ ਦੇ ਸਹਿਯੋਗ ਨਾਲ ਹੀ ਕਾਬੂ ਪਾਇਆ ਜਾ ਸਕਦਾ।

ਇਹ ਵੀ ਪੜ੍ਹੋ- ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਨੂੰ ਜਾਰੀ ਹੋਏ ਨਵੇਂ ਹੁਕਮ


author

Shivani Bassan

Content Editor

Related News