ਕਿਸਮਤ ਹੋਵੇ ਤਾਂ ਅਜਿਹੀ! ਔਰਤ ਦੀ 10 ਹਫ਼ਤਿਆਂ ’ਚ ਦੂਜੀ ਵਾਰ ਨਿਕਲੀ 8 ਕਰੋੜ ਤੋਂ ਵੱਧ ਦੀ ਲਾਟਰੀ
Tuesday, May 07, 2024 - 12:59 AM (IST)

ਜਲੰਧਰ (ਇੰਟ)– ਅਮਰੀਕਾ ਦੇ ਮੈਸਾਚੂਸੇਟਸ ਸੂਬੇ ’ਚ ਕ੍ਰਿਸਟੀਨ ਵਿਲਸਨ ਨਾਂ ਦੀ ਔਰਤ ਦੀ 10 ਹਫ਼ਤਿਆਂ ’ਚ ਦੂਜੀ ਵਾਰ 10 ਲੱਖ ਡਾਲਰਸ (ਲਗਭਗ 8 ਕਰੋੜ 34 ਲੱਖ ਰੁਪਏ) ਦੀ ਲਾਟਰੀ ਨਿਕਲੀ ਹੈ। ਉਸ ਨੇ ਦੋਵੇਂ ਵਾਰ ਇਕਮੁਸ਼ਤ ਭੁਗਤਾਨ ਦਾ ਬਦਲ ਚੁਣਿਆ। ਕ੍ਰਿਸਟੀਨ ਵਿਲਸਨ ਨੂੰ ‘100X ਕੈਸ਼’ 10 ਡਾਲਰ ਦੀ ਤਤਕਾਲ ਟਿਕਟ ਗੇਮ ਤੋਂ ਅਚਾਨਕ ਇਹ ਲਾਭ ਪ੍ਰਾਪਤ ਹੋਇਆ।
ਬੱਚਤ ਨਿਵੇਸ਼ ਯੋਜਨਾ
ਮੀਡੀਆ ਰਿਪੋਰਟਾਂ ਅਨੁਸਾਰ ਵਿਲਸਨ ਨੇ ਆਪਣੀ ਪਿਛਲੀ ਜਿੱਤ ਦਾ ਕੁਝ ਹਿੱਸਾ ਇਕ ਐੱਸ. ਯੂ. ਵੀ. ਕਾਰ ਖ਼ਰੀਦਣ ਲਈ ਵਰਤਿਆ ਸੀ। ਇਸ ਵਾਰ ਉਹ ਆਪਣੇ ਇਨਾਮ ਨੂੰ ਬੱਚਤ ’ਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਵਿਲਸਨ ਨੇ ਮੈਨਸਫੀਲਡ ’ਚ ਫੈਮਿਲੀ ਫੂਡ ਮਾਰਟ ਤੋਂ ਆਪਣੀ ਨਵੀਨਤਮ ਜੇਤੂ ਟਿਕਟ ਖ਼ਰੀਦੀ। ਮਾਰਟ ਨੂੰ ਵਿਕਰੀ ਕਰਨ ਲਈ ਮੈਸਾਚੂਸੇਟਸ ਸਟੇਟ ਲਾਟਰੀ ਤੋਂ 10 ਹਜ਼ਾਰ ਡਾਲਰਸ (ਲਗਭਗ 8 ਲੱਖ 34 ਹਜ਼ਾਰ ਰੁਪਏ) ਬੋਨਸ ਵੀ ਮਿਲੇਗਾ। ਵਿਲਸਨ ਦਾ ਪਹਿਲਾ 1 ਮਿਲੀਅਨ ਡਾਲਰਸ ਦਾ ਇਨਾਮ ਡਬਸ ਡਿਸਕਾਊਂਟ ਲਿਕਰਸ ਤੋਂ ਸੀ, ਜੋ ਮੈਨਸਫੀਲਡ ’ਚ ਵੀ ਸੀ।
ਇਹ ਖ਼ਬਰ ਵੀ ਪੜ੍ਹੋ : ਦੁਬਈ ਤੋਂ ਆਈ ਮੰਦਭਾਗੀ ਖ਼ਬਰ ਨੇ ਘਰ ’ਚ ਵਿਛਾਏ ਸੱਥਰ, 34 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਪਹਿਲਾਂ ਵੀ 2 ਵਾਰ ਲੋਕਾਂ ਦੀ ਨਿਕਲ ਚੁੱਕੀ ਹੈ ਲਾਟਰੀ
ਰਿਪੋਰਟ ’ਚ ਕਿਹਾ ਗਿਆ ਹੈ ਕਿ ਲਾਟਰੀ ਦੇ ਇਤਿਹਾਸ ’ਚ ਵਿਲਸਨ ਦੀ ਲਗਾਤਾਰ ਜਿੱਤ ਪਹਿਲੀ ਵਾਰ ਨਹੀਂ ਹੈ। ਮੈਸਾਚੂਸੇਟਸ ਨਿਵਾਸੀ ਕੇਵਿਨ ਮਿਲਰ ਤੇ ਕੇਨੇਥ ਜੇ. ਸਟੋਕਸ ਨੇ ਵੀ 2 ਵਾਰ ਅਜਿਹਾ ਜੈਕਪਾਟ ਜਿੱਤਿਆ ਸੀ। ਯੂ. ਕੇ. ਡੇਵਿਡ ਤੇ ਕੈਥਲੀਨ ਲੌਂਗ, ਇਕ ਜੋੜੇ ਨੇ ਜੁਲਾਈ 2013 ’ਚ 1.25 ਮਿਲੀਅਨ ਡਾਲਰਸ ਜਿੱਤੇ ਸਨ। ਉਸ ਨੇ ਮਾਰਚ 2015 ’ਚ 1.25 ਮਿਲੀਅਨ ਡਾਲਰ ਹੋਰ ਜਿੱਤੇ ਤੇ ਇਕ ਜੈਗੁਆਰ ਕਾਰ ਖ਼ਰੀਦੀ ਸੀ।
5.4 ਮਿਲੀਅਨ ਡਾਲਰ ਜਿੱਤਣ ਤੋਂ ਬਾਅਦ ਗੁਆਇਆ ਸਭ
ਹਾਲਾਂਕਿ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਕੁਝ ਜੇਤੂ ਕਰਜ਼ੇ ’ਚ ਚਲੇ ਗਏ ਹਨ ਜਾਂ ਜੇਲ ਵੀ ਭੇਜੇ ਗਏ ਹਨ। ਨਿਊਜਰਸੀ ਦੀ ਮੂਲ ਨਿਵਾਸੀ ਐਵਲਿਨ ਐਡਮਜ਼ ਨੇ ਵੀ 1985 ਤੇ 1986 ’ਚ 2 ਵਾਰ ਲਾਟਰੀ ਜਿੱਤੀ, ਜਿਸ ਨਾਲ ਉਸ ਨੂੰ ਕੁਲ 5.4 ਮਿਲੀਅਨ ਡਾਲਰਸ ਦੀ ਕਮਾਈ ਹੋਈ। ਹਾਲਾਂਕਿ ਦੋਹਰੀ ਜਿੱਤ ਨੇ ਐਡਮਜ਼ ਦੀ ਜੂਏਬਾਜ਼ੀ ਦੀ ਅਾਦਤ ਨੂੰ ਸੰਤੁਸ਼ਟ ਨਹੀਂ ਕੀਤਾ ਤੇ ਉਹ ਜੂਏ ’ਚ ਆਪਣੀ ਜਿੱਤੀ ਰਕਮ ਗੁਆ ਬੈਠੀ। 2016 ਤੱਕ ਉਹ ਪੈਸੇਹੀਣ ਸੀ ਤੇ ਇਕ ਟ੍ਰੇਲਰ ਪਾਰਕ ’ਚ ਰਹਿ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।