ਡਾਕਟਰਾਂ ਦਾ ਇਕ ਹੋਰ ਕਾਰਨਾਮਾ ! ਸੂਰ ਦੀ ਕਿਡਨੀ ''ਤੇ 4 ਮਹੀਨੇ ਕੱਢ ਗਈ ਇਹ ਔਰਤ
Tuesday, Apr 15, 2025 - 03:47 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ 'ਸੁਪਰਵੁਮੈਨ' ਵਜੋਂ ਮਸ਼ਹੂਰ ਟੋਵਾਨਾ ਲੂਨੀ ਸੂਰ ਦੀ ਕਿਡਨੀ ਦੇ ਨਾਲ 130 ਦਿਨ ਬਿਤਾਉਣ ਤੋਂ ਬਾਅਦ ਉਸ ਨੂੰ ਹੁਣ ਸਿਹਤ ਸਮੱਸਿਆਵਾਂ ਕਾਰਨ ਇਹ ਕਿਡਨੀ ਕਢਵਾਉਣੀ ਪਈ ਹੈ। ਸੂਰ ਦੀ ਕਿਡਨੀ ਨਾਲ ਇੰਨੇ ਦਿਨ ਜਿਊਂਦੇ ਰਹਿਣ ਵਾਲੀ ਉਹ ਪਹਿਲੀ ਇਨਸਾਨ ਹੈ।
ਅਮਰੀਕਾ ਦੇ ਅਲਾਬਾਮਾ ਪ੍ਰਾਂਤ ਦੀ ਰਹਿਣ ਵਾਲੀ ਟੋਵਾਨਾ ਨੂੰ ਸਾਲ 2016 ਤੋਂ ਕਿਡਨੀ ਸਬੰਧੀ ਸਮੱਸਿਆ ਹੋਣ ਲੱਗੀ ਸੀ, ਜਿਸ ਦੇ ਇਲਾਜ ਲਈ ਉਸ ਨੇ ਕਈ ਕੋਸ਼ਿਸ਼ਾਂ ਕੀਤੀਆਂ ਸਨ, ਪਰ ਉਸ ਦਾ ਸਰੀਰ ਇਨਸਾਨ ਦੀ ਕਿਡਨੀ ਨੂੰ ਸਵੀਕਾਰ ਨਹੀਂ ਕਰ ਰਹੀ ਸੀ, ਜਿਸ ਮਗਰੋਂ ਪਿਛਲੇ ਸਾਲ ਨਵੰਬਰ 'ਚ ਉਸ ਦੇ ਆਪਰੇਸ਼ਨ ਦੌਰਾਨ ਉਸ ਨੂੰ ਸੂਰ ਦੀ ਕਿਡਨੀ ਇੰਪਲਾਂਟ ਕੀਤੀ ਗਈ ਸੀ।
ਸ਼ੁਰੂਆਤੀ ਸਮੇਂ 'ਚ ਤਾਂ ਕਿਡਨੀ ਆਮ ਵਾਂਗ ਕੰਮ ਕਰਦੀ ਰਹੀ, ਪਰ ਕਰੀਬ 4 ਮਹੀਨੇ ਬਾਅਦ ਉਸ ਦੇ ਸਰੀਰ ਨੇ ਇਸ ਨੂੰ ਵੀ ਰਿਜੈਕਟ ਕਰਨਾ ਸ਼ੁਰੂ ਕਰ ਦਿੱਤਾ ਤੇ ਡਾਕਟਰਾਂ ਨੇ ਉਸ ਨੂੰ ਦਵਾਈਆਂ ਖਾ ਕੇ ਹੋਰ ਰਿਸਕ ਲੈਣ ਦੀ ਬਜਾਏ ਕਿਡਨੀ ਕੱਢਣ ਦਾ ਫੈਸਲਾ ਕਰ ਲਿਆ।
ਇਹ ਵੀ ਪੜ੍ਹੋ- ਪ੍ਰਵਾਸੀ ਮਜ਼ਦੂਰਾਂ 'ਤੇ ਸਖ਼ਤ ਐਕਸ਼ਨ ਦੀ ਤਿਆਰੀ 'ਚ ਸਰਕਾਰ, ਮੰਤਰੀ ਨੇ ਕਿਹਾ- 'ਦੂਜੇ ਸੂਬਿਆਂ ਤੋਂ ਆਉਣ ਵਾਲੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e