ਕੈਂਸਰ ਦੀ ਮਰੀਜ਼ ਬਣ ਕੇ ਸਰਕਾਰ ਨੂੰ ਲਾਇਆ 25 ਲੱਖ ਦਾ ਚੂਨਾ, ਔਰਤ ਨੂੰ ਮਿਲੀ 2 ਸਾਲ ਦੀ ਸਜ਼ਾ (ਤਸਵੀਰਾਂ)

01/19/2017 5:17:27 PM

ਹੈਮਿਲਟਨ— ਹੈਮਿਲਟਨ ਦੀ ਇਕ 33 ਸਾਲਾ ਔਰਤ ਨੂੰ ਸਰਕਾਰੀ ਲਾਭ ਲੈਣ ਲਈ ਕੈਂਸਰ ਦੀ ਮਰੀਜ਼ ਹੋਣ ਦਾ ਡਰਾਮਾ ਰਚਣ ਕਰਕੇ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਔਰਤ ਸਾਰਾਹ ਲੁਕਾਸ ਦੇ ਵਕੀਲ ਕੋਲ ਰੈਫਟੈਰੀ ਨੇ ਕਿਹਾ ਕਿ ਲੁਕਾਸ ਨੂੰ ਬੁੱਧਵਾਰ ਨੂੰ ਸਰਕਾਰੀ ਸਹਾਇਤਾ ਪ੍ਰੋਗਰਾਮ ਵਿਚ 5000 ਡਾਲਰ ਯਾਨੀ ਕਿ ਤਕਰੀਬਨ 25 ਲੱਖ ਰੁਪਿਆਂ ਦੀ ਠੱਗੀ ਕਰਨ ਦਾ ਦੋਸ਼ੀ ਪਾਇਆ ਗਿਆ। ਇਸ ਦੇ ਨਾਲ ਹੀ ਉਸ ''ਤੇ ਪਛਾਣ ਚੋਰੀ ਕਰਨ ਅਤੇ ਦਸਤਾਵੇਜ਼ਾਂ ਨੂੰ ਬਦਲਣ ਦੇ ਦੋਸ਼ ਵੀ ਲਗਾਏ ਗਏ। 
ਹੈਮਿਲਟਨ ਪੁਲਸ ਨੇ ਓਨਟਾਰੀਓ ਡਿਸਏਬਲਿਟੀ ਸਪੋਰਟ ਪ੍ਰੋਗਰਾਮ ਵਿਚ ਠੱਗੀ ਦੀ ਜਾਂਚ ਕਰਨ ਤੋਂ ਬਾਅਦ ਨਵੰਬਰ, 2015 ਵਿਚ ਲੁਕਾਸ ਨੂੰ ਗ੍ਰਿਫਤਾਰ ਕੀਤਾ ਸੀ। ਲੁਕਾਸ ਨੇ ਕੈਂਸਰ ਦੀ ਬੀਮਾਰੀ ਨਾਲ ਪੀੜਤ ਹੋਣ ਦਾ ਡਰਾਮਾ ਰਚ ਕੇ ਇਸ ਦੇ ਇਲਾਜ਼ ਲਈ ਪੈਸੇ ਲੈਣ ਲਈ ਦਾਅਵਾ ਪੇਸ਼ ਕੀਤਾ ਸੀ। ਇਸ ਦੌਰਾਨ ਉਹ ਮੈਡੀਕਲ ਦੇਖ-ਰੇਖ ਲਈ ਉਹ ਇਕ ਹੋਟਲ ਵਿਚ ਰੁਕੀ, ਜਿਸ ਦਾ ਖਰਚਾ ਵੀ ਸਰਕਾਰ ਵੱਲੋਂ ਚੁੱਕਿਆ ਗਿਆ। ਲੁਕਾਸ ਦੇ ਵਕੀਲ ਨੇ ਕਿਹਾ ਕਿ ਉਸ ਦੀ ਮੁਅਕਿਲ ਆਪਣੇ ਕੀਤੇ ''ਤੇ ਸ਼ਰਮਿੰਦਾ ਹੈ।

Kulvinder Mahi

News Editor

Related News