ਮਹਿਲਾ ਨੇ ਪਤੀ ਦੇ ਗਲੇ 'ਚ ਪਟਾ ਪਾ ਕੇ ਸ਼ਹਿਰ 'ਚ ਘੁਮਾਇਆ, ਦਿੱਤਾ ਹੈਰਾਨੀਜਨਕ ਤਰਕ (ਤਸਵੀਰਾਂ)

11/08/2021 1:07:23 PM

ਬ੍ਰਾਸੀਲੀਆ (ਬਿਊਰੋ): ਬ੍ਰਾਜ਼ੀਲ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਆਪਣੇ ਪਤੀ ਨੂੰ ਪਾਲਤੂ ਕੁੱਤੇ ਵਾਂਗ ਸੜਕਾਂ 'ਤੇ ਘੁਮਾਉਂਦੇ ਹੋਏ ਨਜ਼ਰ ਆਈ। ਮਹਿਲਾ ਨੇ ਆਪਣੇ ਪਤੀ ਦੇ ਗਲੇ ਵਿਚ ਇਕ ਚੇਨ ਪਾਈ ਹੋਈ ਸੀ। ਅਜਿਹਾ ਕਰਨ ਦੇ ਪਿੱਛੇ ਮਹਿਲਾ ਨੇ ਜਿਹੜੀ ਦਲੀਲ ਦਿੱਤੀ ਉਹ ਵੀ ਕਾਫੀ ਦਿਲਚਸਪ ਹੈ। 

PunjabKesari

'ਡੇਲੀ ਸਟਾਰ' ਦੀ ਰਿਪੋਰਟ ਮੁਤਾਬਕ ਮਹਿਲਾ ਦਾ ਨਾਮ ਲੁਆਨਾ ਕਜ਼ਾਕਿ (Luana Kazaki) ਅਤੇ ਉਸ ਦੇ ਪਤੀ ਦਾ ਨਾਮ ਆਰਥਰ ਓ ਉਰਸੋ (Arthur O Urso) ਹੈ। ਇਹ ਦੋਵੇਂ ਬ੍ਰਾਜ਼ੀਲ ਦੇ ਇਕ ਭੀੜ ਵਾਲੇ ਰੇਲਵੇ ਸਟੇਸ਼ਨ ਅਤੇ ਸੜਕਾਂ 'ਤੇ ਤਸਵੀਰਾਂ ਖਿੱਚਵਾਉਂਦੇ ਦਿਸੇ।

PunjabKesari

ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੁਆਨਾ ਆਪਣੇ ਪਤੀ ਆਰਥਰ ਨੂੰ ਕਿਸੇ ਕੁੱਤੇ ਵਾਂਗ ਟ੍ਰੀਟ ਕਰ ਰਹੀ ਹੈ। ਆਰਥਰ ਦੇ ਗਲੇ ਵਿਚ ਇਕ ਲੋਹੇ ਦੀ ਚੇਨ ਸੀ, ਜਿਸ ਨੂੰ ਲੁਆਨਾ ਨੇ ਫੜਿਆ ਹੋਇਆ ਸੀ। ਉਹ ਉਸ ਨੂੰ ਚੇਨ ਦੇ ਸਹਾਰੇ ਹੀ ਘੁੰਮਾ ਰਹੀ ਸੀ।ਆਰਥਰ ਦੇ ਚਿਹਰੇ 'ਤੇ ਇਕ ਮਾਸਕ ਸੀ।ਲੁਆਨਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਵਿਚਕਾਰ 'ਪਿਆਰ ਅਤੇ ਰੋਮਾਂਸ' ਵਧਾਉਣ ਲਈ ਅਜਿਹਾ ਕੀਤਾ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ - ਵੈਂਗ ਯਿਪਿੰਗ ਨੇ ਰਚਿਆ ਇਤਿਹਾਸ, ਪੁਲਾੜ 'ਚ ਚੱਲਣ ਵਾਲੀ ਬਣੀ ਪਹਿਲੀ ਔਰਤ

ਇਕ ਇੰਟਰਵਿਊ ਵਿਚ ਲੁਆਨਾ ਨੇ ਕਿਹਾ,''ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਸੋਚਦੇ ਹਨ। ਮੈਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੀ। ਅਸੀਂ ਕਿਸੇ ਨੂੰ ਬਿਨਾਂ ਨੁਕਸਾਨ ਪਹੁੰਚਾਏ ਅਜਿਹਾ ਕੰਮ ਕੀਤਾ ਹੈ। ਸਾਡਾ ਮੰਨਣਾ ਹੈ ਕਿ ਇਸ ਨਾਲ ਸਾਡੇ ਦੋਹਾਂ ਵਿਚ ਪਿਆਰ ਵਧੇਗਾ।'' ਲੁਆਨਾ ਆਪਣੇ ਪਤੀ ਆਰਥਰ ਨੂੰ ਕੁੱਤੇ ਦੇ ਪਟੇ ਨਾਲ ਬੰਨ੍ਹ ਕੇ ਘੁਮਾਉਂਦੀ ਨਜ਼ਰ ਆਈ। ਇਸ ਜੋੜੇ ਨੇ ਬਕਾਇਦਾ ਫੋਟੋਸ਼ੂਟ ਵੀ ਕਰਾਇਆ। ਇਸ ਦੌਰਾਨ ਲੁਆਨ ਦਾ ਪਤੀ ਕੁੱਤੇ ਦੀ ਤਰ੍ਹਾਂ ਹੀ ਜ਼ਮੀਨ 'ਤੇ ਬੈਠਾ ਨਜ਼ਰ ਆਇਆ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਨੋਟ-  ਇਸ ਮਹਿਲਾ ਦੇ ਕਾਰੇ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News