ਪਿਆਰ 'ਚ ਅੰਨ੍ਹੀ ਔਰਤ ਨਾਲ ਹੋ ਗਿਆ ਵੱਡਾ ਸਕੈਮ, ਦੇ ਦਿੱਤੇ 4.3 ਕਰੋੜ ਰੁਪਏ

Thursday, Dec 19, 2024 - 02:42 AM (IST)

ਇੰਟਰਨੈਸ਼ਨਲ ਡੈਸਕ - ਅਸੀਂ ਅਕਸਰ ਖ਼ਬਰਾਂ ਵਿੱਚ ਘੁਟਾਲਿਆਂ ਬਾਰੇ ਸੁਣਦੇ ਹਾਂ। ਕਈ ਵਾਰ ਕੋਈ ਸਾਨੂੰ ਪੁਲਸ ਅਤੇ ਕਸਟਮ ਦੱਸ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਹਾਲ ਹੀ 'ਚ ਮਲੇਸ਼ੀਆ ਦੀ ਇਕ ਔਰਤ ਨੂੰ ਪਿਆਰ ਦੇ ਮਾਮਲੇ 'ਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮਲੇਸ਼ੀਆ ਦੀ ਇਕ 67 ਸਾਲਾ ਔਰਤ ਲਵ ਸਕੈਮ ਦਾ ਸ਼ਿਕਾਰ ਹੋ ਗਈ ਅਤੇ ਪਿਛਲੇ 8 ਸਾਲਾਂ 'ਚ ਉਸ ਨੇ 2.2 ਮਿਲਿਅਨ RM ਯਾਨੀ 4.3 ਕਰੋੜ ਰੁਪਏ ਤੋਂ ਜ਼ਿਆਦਾ ਸਕੈਮਰ ਨੂੰ ਦੇ ਦਿੱਤਾ ਹੈ। ਸਭ ਤੋਂ ਅਜੀਬ ਗੱਲ ਇਹ ਹੈ ਕਿ ਔਰਤ ਇਸ ਵਿਅਕਤੀ ਨੂੰ ਇੱਕ ਵਾਰ ਵੀ ਨਹੀਂ ਮਿਲੀ ਹੈ। ਆਓ ਜਾਣਦੇ ਹਾਂ ਇਸ ਬਾਰੇ।

ਰਿਪੋਰਟ ਵਿੱਚ ਮਿਲੀ ਜਾਣਕਾਰੀ
ਦਿ ਸਟਾਰ ਰਿਪੋਰਟ ਦੀ ਜਾਣਕਾਰੀ ਅਨੁਸਾਰ ਸੀ.ਸੀ.ਆਈ.ਡੀ. ਦੇ ਸੰਚਾਰ ਦੇ ਨਿਰਦੇਸ਼ਕ ਦਾਤੁਕ ਸੇਰੀ ਰਾਮਲੀ ਮੁਹੰਮਦ ਯੂਸਫ ਨੇ ਮੰਗਲਵਾਰ, ਦਸੰਬਰ 17 ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਇਹ ਇੱਕ ਇੱਕਲੇ ਪੀੜਤ ਨੂੰ ਸ਼ਾਮਲ ਕਰਨ ਵਾਲਾ ਸਭ ਤੋਂ ਲੰਬਾ ਕੇਸ ਹੋ ਸਕਦਾ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਪੀੜਤ ਦੀ ਪਛਾਣ ਨਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਪਹਿਲੀ ਵਾਰ ਅਕਤੂਬਰ 2017 ਵਿੱਚ ਫੇਸਬੁੱਕ ਦੇ ਜ਼ਰੀਏ ਇਸ ਘੁਟਾਲੇ ਨਾਲ ਜੁੜੀ ਸੀ ਅਤੇ ਜਲਦੀ ਹੀ ਇੱਕ ਔਨਲਾਈਨ 'ਰਿਲੇਸ਼ਨਸ਼ਿਪ' ਵਿੱਚ ਪੈ ਗਈ ਸੀ।

ਉਨ੍ਹਾਂ ਦੱਸਿਆ ਕਿ ਘੁਟਾਲਾ ਕਰਨ ਵਾਲਾ ਆਪਣੇ ਆਪ ਨੂੰ ਇੱਕ ਅਮਰੀਕ ਕਾਰੋਬਾਰੀ ਦੱਸਦਾ ਹੈ, ਜੋ ਸਿੰਗਾਪੁਰ ਵਿੱਚ ਮੈਡੀਕਲ ਉਪਕਰਣਾਂ ਨਾਲ ਸਬੰਧਤ ਕੰਮ ਕਰਦਾ ਹੈ। ਉਹ ਇੱਕ-ਦੂਜੇ ਦੇ ਕਰੀਬ ਆਏ ਅਤੇ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਇੱਕ ਦੂਜੇ ਦੇ ਸੰਪਰਕ ਵਿੱਚ ਰਹਿਣ ਤੋਂ ਬਾਅਦ ਇੱਕ ਆਨਲਾਈਨ ਰਿਸ਼ਤਾ ਸ਼ੁਰੂ ਕਰ ਦਿੱਤਾ।

ਮਲੇਸ਼ੀਆ ਆਉਣ ਦਾ ਮੰਗਿਆ ਖਰਚਾ
ਧੋਖਾਧੜੀ ਕਰਨ ਵਾਲਿਆਂ ਨੇ ਪੀੜਤ ਨੂੰ ਦੱਸਿਆ ਕਿ ਉਹ ਮਲੇਸ਼ੀਆ ਆਉਣਾ ਚਾਹੁੰਦਾ ਹੈ, ਪਰ ਯਾਤਰਾ ਦਾ ਖਰਚਾ ਬਰਦਾਸ਼ਤ ਨਹੀਂ ਕਰ ਸਕੇਗਾ। ਇਹ ਸੁਣਨ ਤੋਂ ਬਾਅਦ, ਪੀੜਤਾ ਉਸਦੀ ਮਦਦ ਕਰਨ ਲਈ ਰਾਜ਼ੀ ਹੋ ਗਈ ਅਤੇ 5,000 RM ਦਾ ਪਹਿਲਾ ਬੈਂਕ ਟ੍ਰਾਂਸਫਰ ਕੀਤਾ। ਇਸ ਤੋਂ ਬਾਅਦ ਸਕੈਮਰ ਨੇ ਨਿੱਜੀ ਅਤੇ ਕਾਰੋਬਾਰੀ ਮੁੱਦਿਆਂ ਦਾ ਹਵਾਲਾ ਦੇ ਕੇ ਉਸ ਤੋਂ ਵਾਰ-ਵਾਰ ਪੈਸੇ ਮੰਗੇ।

ਰਾਮਲੀ ਨੇ ਕਿਹਾ ਕਿ ਔਰਤ ਨੂੰ 50 ਵੱਖ-ਵੱਖ ਬੈਂਕ ਖਾਤਿਆਂ ਵਿੱਚ 306 ਬੈਂਕ ਟ੍ਰਾਂਸਫਰ ਕਰਨ ਲਈ ਕਿਹਾ ਗਿਆ ਸੀ, ਜਿਸ ਨਾਲ ਕੁੱਲ 2,210,692.60 RM ਜਾਂ 4.3 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸਭ ਤੋਂ ਅਜੀਬ ਗੱਲ ਇਹ ਹੈ ਕਿ ਔਰਤ ਨੇ ਇਹ ਪੈਸੇ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਉਧਾਰ ਲਏ ਸਨ। ਇਸ ਤੋਂ ਇਲਾਵਾ ਉਹ ਉਸ ਵਿਅਕਤੀ ਨੂੰ ਕਦੇ ਨਹੀਂ ਮਿਲੀ ਅਤੇ ਨਾ ਹੀ ਉਸ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ। ਉਹ ਸਿਰਫ਼ ਵਾਇਸ ਕਾਲ 'ਤੇ ਹੀ ਗੱਲ ਕਰਦਾ ਸੀ।


Inder Prajapati

Content Editor

Related News