ਨਵਾਂ ਖਤਰਾ : ਕੋਰੋਨਾ ਦੇ ਦੋ ਵੈਰੀਐਂਟ ਨਾਲ ਪੀੜਤ ਹੋਈ ਔਰਤ, 5 ਦਿਨ 'ਚ ਮੌਤ
Sunday, Jul 11, 2021 - 10:35 AM (IST)
ਬ੍ਰਸੇਲਸ (ਬਿਊਰੋ): ਕੋਰੋਨਾ ਵਾਇਰਸ ਨੇ ਗਲੋਬਲ ਪੱਧਰ 'ਤੇ ਤਬਾਹੀ ਮਚਾਈ ਹੋਈ ਹੈ। ਕੋਰੋਨਾ ਦੇ ਬਦਲਦੇ ਰੂਪਾਂ ਵਿਚ ਸਾਹਮਣੇ ਆਏ ਇਸ ਦੇ ਕਈ ਵੈਰੀਐਂਟ ਜਾਨਲੇਵਾ ਬਣ ਚੁੱਕੇ ਹਨ। ਬੈਲਜੀਅਮ ਵਿਚ ਇਸ ਸੰਬੰਧੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ 90 ਸਾਲਾ ਇਕ ਬਜ਼ੁਰਗ ਔਰਤ ਕੋਰੋਨਾ ਦੇ ਇਕ ਨਹੀਂ ਸਗੋ ਦੋ ਵੱਖ-ਵੱਖ ਵੈਰੀਐਂਟਾਂ ਨਾਲ ਇਕੱਠਿਆਂ ਹੀ ਪੀੜਤ ਹੋ ਗਈ। ਇਸ ਕਾਰਨ ਔਰਤ ਦੀ ਮੌਤ ਹੋ ਗਈ। ਜਾਂਚ ਵਿਚ ਪਾਇਆ ਗਿਆ ਕਿ ਔਰਤ ਕੋਰੋਨਾ ਦੇ 'ਅਲਫਾ' ਅਤੇ 'ਬੀਟਾ' ਦੋਹਾਂ ਵੈਰੀਐਂਟ ਨਾਲ ਪੀੜਤ ਸੀ।
ਇਸ ਮਾਮਲੇ ਨੇ ਖੋਜੀਆਂ ਦੀ ਚਿੰਤਾ ਵਧਾ ਦਿੱਤੀ ਹੈ।
ਬਜ਼ੁਰਗ ਔਰਤ ਕਾਫੀ ਸਮੇਂ ਤੋਂ ਘਰ ਵਿਚ ਇਕੱਲ਼ੀ ਰਹਿ ਰਹੀ ਸੀ। ਔਰਤ ਨੇ ਹੁਣ ਤੱਕ ਐਂਟੀ ਕੋਰੋਨਾ ਵੈਕਸੀਨ ਨਹੀਂ ਲਗਵਾਈ ਸੀ।ਬੀਤੇ ਦਿਨ ਤਬੀਅਤ ਖਰਾਬ ਹੋਣ 'ਤੇ ਉਸ ਨੂੰ ਬੈਲਜੀਅਮ ਦੇ ਆਲਸਟ ਸ਼ਹਿਰ ਵਿਚ ਓ.ਐੱਲ.ਵੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਉਸੇ ਦਿਨ ਔਰਤ ਦੀ ਕੋਰੋਨਾ ਜਾਂਚ ਰਿਪੋਰਟ ਵੀ ਪਾਜ਼ੇਟਿਵ ਆਈ। ਸ਼ੁਰੂਆਤ ਵਿਚ ਔਰਤ ਦਾ ਆਕਸੀਜਨ ਪੱਧਰ ਚੰਗਾ ਰਿਹਾ ਪਰ ਉਸ ਦੀ ਤਬੀਅਤ ਤੇਜ਼ੀ ਨਾਲ ਖਰਾਬ ਹੁੰਦੀ ਗਈ ਅਤੇ ਸਿਰਫ ਪੰਜ ਦਿਨਾਂ ਦੇ ਅੰਦਰ ਔਰਤ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਭਾਰਤੀਆਂ ਲਈ ਖੁਸ਼ਖ਼ਬਰੀ, ਭਾਰਤ ਤੋਂ ਦੁਬਈ ਲਈ ਫਲਾਈਟਾਂ ਸ਼ੁਰੂ
ਔਰਤ ਦੀ ਕੋਰੋਨਾ ਰਿਪੋਰਟ 'ਤੇ ਮਾਹਰਾਂ ਨੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਔਰਤ ਵਿਚ ਕੋਰੋਨਾ ਦਾ ਐਲਫਾ ਸਟ੍ਰੇਨ ਵੀ ਸੀ ਜੋ ਬ੍ਰਿਟੇਨ ਵਿਚ ਸਭ ਤੋਂ ਪਹਿਲਾਂ ਮਿਲਿਆ ਸੀ ਅਤੇ ਬੀਟਾ ਵੈਰੀਐਂਟ ਵੀ ਸੀ ਜੋ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਚ ਪਾਇਆ ਗਿਆ ਸੀ। ਓ.ਐੱਲ.ਵੀ.ਹਸਪਤਾਲ ਵਿਚ ਮੌਲੀਕਿਊਲਰ ਬਾਇਓਲੌਜੀਸਟ ਅਤੇ ਰਿਸਰਚ ਟੀਮ ਦੀ ਹੈੱਡ ਏਨੀ ਵੇਂਕੀਰਬਰਗਨ ਮੁਤਾਬਕ ਉਸ ਸਮੇਂ ਬੈਲਜੀਅਮ ਵਿਚ ਇਹ ਦੋਵੇਂ ਵੈਰੀਐਂਟ ਫੈਲ ਰਹੇ ਸਨ ਅਜਿਹੇ ਵਿਚ ਸੰਭਵ ਹੈ ਕਿ ਔਰਤ ਨੂੰ ਦੋ ਵੱਖ-ਵੱਖ ਲੋਕਾਂ ਤੋ ਵੱਖ-ਵੱਖ ਵੈਰੀਐਂਟ ਮਿਲੇ ਹੋਣ। ਭਾਵੇਂਕਿ ਹਾਲੇ ਤੱਕ ਇਹ ਪਤਾ ਨਹੀਂ ਚੱਲ ਪਾਇਆ ਹੈ ਉਹ ਪੀੜਤ ਕਿਵੇਂ ਹੋਈ।
ਰਿਸਰਚ ਟੀਮ ਹੈੱਡ ਨੇ ਇਹ ਵੀ ਕਿਹਾ ਕਿ ਫਿਲਹਾਲ ਇਹ ਦੱਸਣਾ ਮੁਸ਼ਕਲ ਹੈ ਕਿ ਦੋ ਵੈਰੀਐਂਟ ਨਾਲ ਪੀੜਤ ਹੋਣ ਕਾਰਨ ਔਰਤ ਦੀ ਹਾਲਤ ਤੇਜ਼ੀ ਨਾਲ ਖਰਾਬ ਹੋਈ ਜਾਂ ਕਿਸੇ ਹੋਰ ਕਾਰਨ। ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਅਜਿਹਾ ਕੋਈ ਹੋਰ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸੇ ਸਾਲ ਜਨਵਰੀ ਵਿਚ ਬ੍ਰਾਜ਼ੀਲ ਦੇ ਵਿਗਿਆਨੀਆਂ ਨੇ ਵੀ ਦੱਸਿਆ ਸੀ ਕਿ ਦੇਸ਼ ਵਿਚ ਦੋ ਲੋਕ ਕੋਰੋਨਾ ਦੇ ਵੱਖ-ਵੱਖ ਦੋ ਵੈਰੀਐਂਟ ਨਾਲ ਪੀੜਤ ਹੋਏ ਹਨ।ਭਾਵੇਂਕਿ ਹੁਣ ਤੱਕ ਇਹਨਾਂ ਮਾਮਲਿਆਂ ਨੂੰ ਲੈਕੇ ਕੀਤੇ ਗਏ ਅਧਿਐਨ ਕਿਸੇ ਪੱਤਰਿਕਾ ਵਿਚ ਨਹੀਂ ਛਪੇ ਹਨ। ਮਾਹਰਾਂ ਨੇ ਅਜਿਹੇ ਮਾਮਲਿਆਂ ਦੀ ਸੱਚਾਈ ਪਤਾ ਲਗਾਉ ਣਲਈ ਹਾਲੇ ਹੋਰ ਅਧਿਐਨ ਕੀਤੇ ਜਾਣ ਦੀ ਲੋੜ ਜਾਹਰ ਕੀਤੀ ਹੈ।
ਨੋਟ- ਕੋਰੋਨਾ ਦੇ ਦੋ ਵੈਰੀਐਂਟ ਨਾਲ ਪੀੜਤ ਹੋਈ ਔਰਤ, 5 ਦਿਨ 'ਚ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।