ਜੁੜਵਾ ਭਰਾਵਾਂ ਦੀ ਇੱਕੋ ''ਸਹੇਲੀ'', ਇੱਕੋ ਬੈੱਡ ਸਾਂਝਾ ਕਰਦੇ ਨੇ ਤਿੰਨੋਂ, ਖ਼ਬਰ ਪੜ੍ਹ ਤੁਸੀਂ ਵੀ ਕਹੋਗੇ ''ਤੌਬਾ-ਤੌਬਾ''

Sunday, Jan 25, 2026 - 04:17 PM (IST)

ਜੁੜਵਾ ਭਰਾਵਾਂ ਦੀ ਇੱਕੋ ''ਸਹੇਲੀ'', ਇੱਕੋ ਬੈੱਡ ਸਾਂਝਾ ਕਰਦੇ ਨੇ ਤਿੰਨੋਂ, ਖ਼ਬਰ ਪੜ੍ਹ ਤੁਸੀਂ ਵੀ ਕਹੋਗੇ ''ਤੌਬਾ-ਤੌਬਾ''

ਬੈਂਕਾਕ - ਪਿਆਰ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ, ਪਰ ਥਾਈਲੈਂਡ ਦੀ ਇੱਕ 24 ਸਾਲਾ ਮੁਟਿਆਰ ਨੇ ਜੋ ਰਾਹ ਚੁਣਿਆ ਹੈ, ਉਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਫਾਹ (Fah) ਨਾਂ ਦੀ ਇਸ ਮੁਟਿਆਰ ਨੇ ਖੁਲਾਸਾ ਕੀਤਾ ਹੈ ਕਿ ਉਹ ਇਕੋ ਸਮੇਂ ਦੋ ਜੁੜਵਾ ਭਰਾਵਾਂ ਨਾਲ ਰਿਲੇਸ਼ਨਸ਼ਿਪ ਵਿੱਚ ਹੈ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵਾਂ ਭਰਾਵਾਂ ਦੇ ਪਰਿਵਾਰ ਇਸ ਗੱਲ ਤੋਂ ਬਿਲਕੁਲ ਸਹਿਮਤ ਹਨ।

ਇਹ ਵੀ ਪੜ੍ਹੋ: 'ਉਂਗਲ trigger 'ਤੇ ਹੈ'; ਟਰੰਪ ਨੇ ਭੇਜਿਆ ਜੰਗੀ ਬੇੜਾ ਤਾਂ ਈਰਾਨ ਨੇ ਵੀ ਖਿੱਚ ਲਈ ਜੰਗ ਦੀ ਤਿਆਰੀ

ਕਿਵੇਂ ਸ਼ੁਰੂ ਹੋਈ ਇਹ 'ਤ੍ਰਿਕੋਣੀ' ਪ੍ਰੇਮ ਕਹਾਣੀ?

ਥਾਈਲੈਂਡ ਦੇ ਨਖੋਨ ਫਾਨੋਮ ਦੀ ਰਹਿਣ ਵਾਲੀ ਫਾਹ ਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਸਿੰਗਲ ਸੀ। ਇਸੇ ਦੌਰਾਨ ਜੌੜੇ ਭਰਾਵਾਂ ਵਿੱਚੋਂ ਛੋਟੇ ਭਰਾ ਸੁਇਆ (Suea) ਨੇ ਉਸ ਨੂੰ ਮੈਸੇਜ ਕੀਤਾ ਅਤੇ ਬਾਅਦ ਵਿਚ ਉਸ ਨੇ ਆਪਣੇ ਵੱਡੇ ਭਰਾ 'ਸਿੰਗ' ਨੂੰ ਵੀ ਫਾਹ ਨਾਲ ਗੱਲ ਕਰਨ ਲਈ ਉਤਸ਼ਾਹਿਤ ਕੀਤਾ। ਹੌਲੀ-ਹੌਲੀ ਦੋਵਾਂ ਭਰਾਵਾਂ ਨਾਲ ਫਾਹ ਦੀ ਨੇੜਤਾ ਵਧ ਗਈ ਅਤੇ ਉਨ੍ਹਾਂ ਨੇ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ। ਫਾਹ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੀ ਹੈ, ਜਦੋਂ ਕਿ ਦੋਵੇਂ ਭਰਾ ਖੇਤੀਬਾੜੀ ਮਸ਼ੀਨਰੀ ਦੇ ਖੇਤਰ ਵਿੱਚ ਕੰਮ ਕਰਦੇ ਹਨ।

ਇਹ ਵੀ ਪੜ੍ਹੋ: ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਝਟਕੇ, 15 ਦਿਨਾਂ 'ਚ ਦੂਜੀ ਵਾਰ ਕੰਬੀ ਤਜ਼ਾਕਿਸਤਾਨ ਦੀ ਧਰਤੀ, ਲੋਕਾਂ 'ਚ ਮਚੀ ਹਾਹਾਕਾਰ

PunjabKesari

ਇੱਕੋ ਬੈੱਡ ਕਰਦੇ ਹਨ ਸਾਂਝਾ, ਨਹੀਂ ਹੈ ਕੋਈ ਈਰਖਾ

ਫਾਹ ਨੇ ਆਪਣੇ ਨਿੱਜੀ ਜੀਵਨ ਬਾਰੇ ਖੁੱਲ੍ਹ ਕੇ ਦੱਸਿਆ ਕਿ ਉਹ ਤਿੰਨੋਂ ਇੱਕੋ ਕਮਰੇ ਵਿੱਚ ਅਤੇ ਇੱਕੋ ਬੈੱਡ 'ਤੇ ਸੌਂਦੇ ਹਨ। ਫਾਹ ਅਕਸਰ ਦੋਵਾਂ ਭਰਾਵਾਂ ਦੇ ਵਿਚਕਾਰ ਸੌਂਦੀ ਹੈ। ਇੰਨਾ ਹੀ ਨਹੀਂ, ਦੋਵੇਂ ਭਰਾ ਆਪਣੀ ਸਾਰੀ ਕਮਾਈ ਫਾਹ ਨੂੰ ਫੜਾ ਦਿੰਦੇ ਹਨ ਅਤੇ ਘਰ ਦੇ ਖਰਚਿਆਂ ਤੋਂ ਲੈ ਕੇ ਵਿੱਤੀ ਪ੍ਰਬੰਧਨ ਤੱਕ ਦੀ ਸਾਰੀ ਜ਼ਿੰਮੇਵਾਰੀ ਫਾਹ ਹੀ ਸੰਭਾਲਦੀ ਹੈ। ਫਾਹ ਦਾ ਦਾਅਵਾ ਹੈ ਕਿ ਦੋਵਾਂ ਭਰਾਵਾਂ ਵਿੱਚ ਇੱਕ-ਦੂਜੇ ਪ੍ਰਤੀ ਕੋਈ ਜਲਨ ਜਾਂ ਮਨਮੁਟਾਵ ਨਹੀਂ ਹੈ।

ਇਹ ਵੀ ਪੜ੍ਹੋ: ਬਹਾਦਰੀ ਜਾਂ ਬੇਵਕੂਫ਼ੀ ! ਨੌਜਵਾਨ ਨੇ ਬਿਨਾਂ ਰੱਸੀ 508 ਮੀਟਰ ਉੱਚੀ ਇਮਾਰਤ 'ਤੇ ਚੜ੍ਹ ਕੇ ਰਚਿਆ ਇਤਿਹਾਸ

ਬੱਚੇ ਦੇ ਪਿਤਾ ਬਾਰੇ ਵੀ ਕੀਤੀ ਗੱਲ

ਭਵਿੱਖ ਬਾਰੇ ਗੱਲ ਕਰਦਿਆਂ ਫਾਹ ਨੇ ਕਿਹਾ ਕਿ ਜੇਕਰ ਉਹ ਗਰਭਵਤੀ ਹੁੰਦੀ ਹੈ, ਤਾਂ ਉਹ ਡੀਐਨਏ (DNA) ਟੈਸਟ ਕਰਵਾਏਗੀ ਤਾਂ ਜੋ ਸਰਕਾਰੀ ਰਿਕਾਰਡ ਸਪੱਸ਼ਟ ਰਹਿ ਸਕੇ।  ਹਾਲਾਂਕਿ, ਉਹ ਚਾਹੁੰਦੀ ਹੈ ਕਿ ਬੱਚਾ ਦੋਵਾਂ ਨੂੰ ਹੀ 'ਪਿਤਾ' ਕਹਿ ਕੇ ਬੁਲਾਵੇ ਕਿਉਂਕਿ ਦੋਵੇਂ ਉਸ ਦੀ ਜ਼ਿੰਦਗੀ ਵਿੱਚ ਬਰਾਬਰ ਦੀ ਭੂਮਿਕਾ ਨਿਭਾਉਂਦੇ ਹਨ।

ਇਹ ਵੀ ਪੜ੍ਹੋ: ਇਕ ਵਾਰ ਫ਼ਿਰ ਗੋਲ਼ੀਆਂ ਦੀ ਆਵਾਜ਼ ਨਾਲ ਕੰਬ ਗਿਆ ਕੈਨੇਡਾ ! ਬਦਮਾਸ਼ਾਂ ਨੇ ਭੁੰਨ੍ਹ'ਤਾ ਪੰਜਾਬੀ ਨੌਜਵਾਨ

ਕਾਨੂੰਨੀ ਪੱਖ 

ਦੱਸਣਯੋਗ ਹੈ ਕਿ ਥਾਈਲੈਂਡ ਲਦੇ ਮੌਜੂਦਾ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਪਹਿਲੇ ਜੀਵਨ ਸਾਥੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰ ਸਕਦਾ। ਫਿਲਹਾਲ ਇਹ ਤਿੰਨੋਂ ਲਿਵ-ਇਨ ਵਿੱਚ ਰਹਿ ਰਹੇ ਹਨ।

ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਨਹੀਂ ਰੁਕ ਰਿਹਾ ਹਿੰਦੂਆਂ ਦਾ ਕਤਲੇਆਮ ! ਹੁਣ ਸੁੱਤੇ ਪਏ ਨੌਜਵਾਨ ਨੂੰ ਲਗਾ'ਤੀ ਅੱਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News