40 ਸਾਲਾ ਭੈਣ ਨੂੰ ਭਰਾ ਨੇ ਦਿੱਤਾ ਅਜਿਹਾ ਤੋਹਫਾ ਕਿ ਉਸ ਦੀ ਖੁਸ਼ੀ ਦਾ ਨਾ ਰਿਹਾ ਟਿਕਾਣਾ
Tuesday, Aug 22, 2017 - 12:41 PM (IST)
ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ 'ਚ ਇਕ 40 ਸਾਲਾ ਡੀਅਰੀ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਨੂੰ ਇਕ ਅਜਿਹਾ ਸਰਪ੍ਰਾਈਜ਼ ਗਿਫਟ ਦਿੱਤਾ ਹੈ ਕਿ ਉਹ ਇਸ ਨੂੰ ਕਦੇ ਭੁਲਾ ਨਹੀਂ ਸਕੇਗੀ। ਉਸ ਦੇ ਭਰੇ ਨੇ ਉਸ ਨੂੰ ਉਸ ਦੇ ਬਚਪਨ ਦੀ ਲੱਕੜੀ ਦੀ ਰੇਹੜੀ ਦਿੱਤੀ ਹੈ, ਜਿਸ 'ਤੇ ਉਹ ਸਾਰਾ ਦਿਨ ਖੇਡਦੀ ਰਹਿੰਦੀ ਸੀ। ਉਸ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਉਸ ਨੂੰ ਇਸ 'ਤੇ ਬੈਠਾ ਕੇ ਝੂਟੇ ਦਿੰਦੇ ਰਹਿੰਦੇ ਸਨ।

ਇਸ 'ਤੇ ਉਸ ਦੇ ਪਿਤਾ ਨੇ ਉਸ ਦਾ ਘਰ ਦਾ ਨਾਂ ਡੀਅਰੀ ਲਿਖਿਆ ਹੋਇਆ ਸੀ। ਉਸ ਦੇ ਭਰਾ ਦੇ ਦੋਸਤ ਨੇ ਕੁੱਝ ਪੁਰਾਣਾ ਸਮਾਨ ਖਰੀਦਿਆ ਤਾਂ ਉਹ ਇਹ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਉਨ੍ਹਾਂ ਨੇ ਇਸ ਨੂੰ ਪਹਿਲਾਂ ਵੀ ਦੇਖਿਆ ਸੀ। ਜਦ ਉਸ ਨੇ ਇਸ 'ਤੇ ਲਿਖਿਆ ਨਾਂ ਪੜ੍ਹਿਆ ਤਾਂ ਉਹ ਬਹੁਤ ਖੁਸ਼ ਹੋਇਆ।

ਉਸ ਦੇ ਭਰਾ ਨੇ ਇਸ ਨੂੰ ਤੋਹਫੇ ਵਜੋਂ ਆਪਣੀ ਭੈਣ ਨੂੰ ਦੇ ਦਿੱਤਾ। ਉਸ ਨੇ ਕਿਹਾ ਕਿ ਇਹ ਤੋਹਫਾ ਉਸ ਦੇ ਪਿਤਾ ਦੇ ਪਿਆਰ ਦੀ ਖਾਸ ਨਿਸ਼ਾਨੀ ਹੈ, ਜਿਨ੍ਹਾਂ ਦੀ 5 ਸਾਲ ਪਹਿਲਾਂ ਹੀ ਮੌਤ ਹੋਈ ਹੈ। ਉਸ ਨੇ ਕਿਹਾ ਕਿ ਉਹ ਇਸ ਨੂੰ ਕਦੇ ਵੀ ਆਪਣੇ ਤੋਂ ਵੱਖ ਨਹੀਂ ਕਰੇਗੀ।
