ਮੈਲਬੌਰਨ ''ਚ ਬੀਚ ''ਤੇ ਮਿਲੀ ਔਰਤ ਦੀ ਲਾਸ਼, ਪੁਲਸ ਨੇ ਜਾਰੀ ਕੀਤੀ ਤਸਵੀਰ

02/01/2017 12:55:08 PM

ਮੈਲਬੌਰਨ— ਮੈਲਬੌਰਨ ਦੇ ਬਲੈਕ ਰਾਕ ਬੀਚ ''ਤੇ ਬੀਤੇ ਸੋਮਵਾਰ ਦੀ ਸਵੇਰ ਨੂੰ ਔਰਤ ਦੀ ਲਾਸ਼ ਮਿਲੀ। ਪੁਲਸ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਪਤਾ ਲੱਗਾ ਲਾਇਆ ਗਿਆ ਕਿ ਲਾਸ਼ ਔਰਤ ਦੀ ਹੈ। ਮ੍ਰਿਤਕ ਔਰਤ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਪੁਲਸ ਨੇ ਕੰਪਿਊਟਰ ਜ਼ਰੀਏ ਤਿਆਰ ਕੀਤੀ ਗਈ ਔਰਤ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਸ ਦੇ ਕੱਪੜੇ ਅਤੇ ਹੈਂਡਬੈਗ ਦੀਆਂ ਤਸਵੀਰਾਂ ਨੂੰ ਵੀ ਜਾਰੀ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਔਰਤ ਦੀ ਮੌਤ ਸ਼ੱਕੀ ਨਹੀਂ ਹੈ। ਪੁਲਸ ਨੇ ਔਰਤ ਦੀ ਪਛਾਣ ਦੱਸਦੇ ਹੋਏ ਦੱਸਿਆ ਕਿ ਔਰਤ ਦਾ ਰੰਗ ਗੋਰਾ ਹੈ ਅਤੇ ਉਸ ਦੀਆਂ ਅੱਖਾਂ ਭੂਰੀਆਂ ਤੇ ਵਾਲ ਕਾਲੇ ਹਨ। ਪੁਲਸ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਕਰ ਰਹੀ ਹੈ।

Tanu

News Editor

Related News