ਕੈਨੇਡਾ 'ਚ ਸੜਕ ਹਾਦਸੇ ਦੌਰਾਨ ਔਰਤ ਦੀ ਮੌਤ, ਦੋਸ਼ੀ ਡਰਾਈਵਰ ਦੀ ਭਾਲ ਜਾਰੀ

Wednesday, Sep 13, 2017 - 03:41 PM (IST)

ਕੈਨੇਡਾ 'ਚ ਸੜਕ ਹਾਦਸੇ ਦੌਰਾਨ ਔਰਤ ਦੀ ਮੌਤ, ਦੋਸ਼ੀ ਡਰਾਈਵਰ ਦੀ ਭਾਲ ਜਾਰੀ

ਹੋਪ— ਕੈਨੇਡਾ ਦੇ ਹਾਈਵੇਅ 3 'ਤੇ ਵਾਪਰੇ ਇਕ ਸੜਕ ਹਾਦਸੇ ਮਗਰੋਂ ਇਕ 30 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਇਸ ਮਗਰੋਂ ਟੱਕਰ ਮਾਰਨ ਵਾਲਾ ਡਰਾਈਵਰ ਫਰਾਰ ਗਿਆ। ਪੁਲਸ ਨੇ ਦੱਸਿਆ ਕਿ ਉਹ ਉਸ ਦੀ ਭਾਲ ਕਰ ਰਹੀ ਹੈ ਤਾਂ ਕਿ ਇਹ ਕੇਸ ਸੁਲਝ ਸਕੇ। ਉਨ੍ਹਾਂ ਕਿਹਾ ਕਿ ਇਕ ਕਾਰ ਅਤੇ ਟਰੱਕ ਦੀ ਟੱਕਰ ਕੱਲ ਦੁਪਹਿਰ 3 ਵਜੇ ਹੋਈ ਅਤੇ ਇਹ ਹੋਪ ਇਲਾਕੇ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸੀ।  ਬੁਰੀ ਤਰ੍ਹਾਂ ਨਾਲ ਜ਼ਖਮੀ ਹੋਈ ਔਰਤ ਦੀ ਮਦਦ ਲਈ ਜਦ ਕਰਮਚਾਰੀ ਗਏ ਤਾਂ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ। ਇਸੇ ਦੌਰਾਨ ਮੌਕਾ ਪਾ ਕੇ ਇਹ ਦੋਸ਼ੀ ਡਰਾਈਵਰ ਫਾਇਰ ਫਾਈਟਰਜ਼ ਦਾ ਵਾਹਨ ਚੋਰੀ ਕਰਕੇ ਭੱਜ ਗਿਆ।
ਜ਼ਖਮਾਂ ਦੀ ਤਾਬ ਨਾ ਝੱਲਦਿਆਂ ਔਰਤ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਸਫੇਦ ਰੰਗ ਦੇ ਫੋਰਡ ਐੱਫ 350 ਨੂੰ ਉਨ੍ਹਾਂ ਨੇ ਜ਼ਬਤ ਕਰ ਲਿਆ ਹੈ ਪਰ ਡਰਾਈਵਰ ਦੀ ਭਾਲ ਜਾਰੀ ਹੈ। ਦੇਖਣ 'ਚ ਇਹ ਡਰਾਈਵਰ ਕਾਕੀਸ਼ੀਅਨ ਮੂਲ ਦਾ ਵਿਅਕਤੀ ਹੈ ਜਿਸ ਦਾ ਰੰਗ ਕਾਲਾ ਅਤੇ ਛੋਟੇ-ਛੋਟੇ ਵਾਲ ਹਨ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਮਿਲੇ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਦੱਸੇ।


Related News