ਯੂਕ੍ਰੇਨ ’ਚ ਮਲਬੇ ਹੇਠਾਂ ਦੱਬੀ ਫੌਜੀ ਦੀ ਪਤਨੀ ਨੂੰ 36 ਘੰਟਿਆਂ ਬਾਅਦ ਜ਼ਿੰਦਾ ਕੱਢਿਆ
Tuesday, Jan 17, 2023 - 01:41 PM (IST)
ਕੀਵ (ਬਿਊਰੋ)– ਰੂਸ ਦੇ ਮਿਜ਼ਾਈਲ ਹਮਲੇ ਕਾਰਨ ਯੂਕ੍ਰੇਨ ਦੇ ਨੀਪ੍ਰੋ ਸ਼ਹਿਰ ’ਚ 9 ਮੰਜ਼ਿਲਾ ਅਪਾਰਟਮੈਂਟ ਨੁਕਸਾਨਿਆ ਗਿਆ। ਇਸ ਤੋਂ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਲਗਭਗ 36 ਘੰਟਿਆਂ ਬਾਅਦ 5ਵੀਂ ਮੰਜ਼ਿਲ ’ਤੇ ਮਲਬੇ ’ਚ ਦੱਬੀ ਇਕ 23 ਸਾਲਾ ਮਹਿਲਾ ਅਨਸਤਾਸੀਆ ਸ਼ਵੇਤਸ ਨੂੰ ਐਤਵਾਰ ਦੇਰ ਰਾਤ ਬਚਾ ਲਿਆ ਗਿਆ।
ਖ਼ਾਸ ਗੱਲ ਇਹ ਹੈ ਕਿ ਅਨਸਤਾਸੀਆ ਦੇ ਪਤੀ ਵੀ ਫੌਜ ’ਚ ਸਨ ਤੇ ਕੁਝ ਹਫ਼ਤੇ ਪਹਿਲਾਂ ਹੀ ਯੁੱਧ ’ਚ ਉਸ ਦੀ ਮੌਤ ਹੋ ਗਈ ਸੀ। ਜਦੋਂ ਹਮਲਾ ਹੋਇਆ ਤਾਂ ਅਨਸਤਾਸੀਆ ਬਾਥਰੂਮ ’ਚ ਸੀ।
ਇਹ ਖ਼ਬਰ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਖ਼ੂਬਸੂਰਤ ਔਰਤ ਜੀਨਾ ਲੋਲੋਬ੍ਰਿਗਿਡਾ ਦਾ ਦਿਹਾਂਤ
ਮਲਬੇ ’ਚ ਇਕ ਦਿਨ ਤਕ ਦੱਬੇ ਰਹਿਣ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ। ਬਚਾਏ ਜਾਣ ਦੇ ਸਮੇਂ ਉਸ ਦੇ ਹੱਥਾਂ ’ਚ ਟੈੱਡੀ ਸੀ।
ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਹਮਲਿਆਂ ਵਿਚਾਲੇ ਰੂਸੀ ਨਾਗਰਿਕਾਂ ਨੂੰ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯੁੱਧ ’ਤੇ ਰੂਸੀ ਨਾਗਰਿਕਾਂ ਦੀ ਚੁੱਪੀ ਕਾਇਰਤਾ ਹੈ। ਜੇਕਰ ਉਹ ਖ਼ਾਮੋਸ਼ ਰਹੇ ਤਾਂ ਉਹ ਵੀ ਇਕ ਦਿਨ ਇਨ੍ਹਾਂ ਅੱਤਵਾਦੀਆਂ ਦਾ ਸ਼ਿਕਾਰ ਹੋਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।