ਬਿਨਾਂ ਲੱਭਣ ਤੋਂ ਨਹੀਂ ਮਿਲੇਗਾ ਪ੍ਰਮਾਤਮਾ

11/16/2019 12:39:29 AM

ਮੈਡਰਿਡ- ਪ੍ਰਸਿੱਧ ਸਪੈਨਿਸ਼ ਵਿਚਾਰਕ ਜੇਵੀਅਰ ਜੁਬੀਰੀ ਇਕ ਵਾਰ ਵਾਲ ਕਟਵਾ ਰਹੀ ਸੀ। ਗੱਲਾਂ-ਗੱਲਾਂ ’ਚ ਜੇਵੀਅਰ ਅਤੇ ਨਾਈ ਦੇ ਵਿਚ ਇਸ ਗੱਲ ’ਤੇ ਬਹਿਸ ਛਿੜ ਗਈ ਕਿ ਪਰਮਾਤਮਾ ਹੈ ਜਾਂ ਨਹੀਂ। ਨਾਈ ਦਾ ਕਹਿਣਾ ਸੀ ਕਿ ‘‘ਜੇ ਪਰਮਾਤਮਾ ਹੁੰਦਾ ਤਾਂ ਦੁਨੀਆ ’ਚ ਸ਼ਾਂਤੀ ਅਤੇ ਖੁਸ਼ਹਾਲੀ ਹੁੰਦੀ ਨਾ ਕਿ ਹਿੰਸਾ ਅਤੇ ਬੀਮਾਰੀਆਂ। ਜੇ ਉਹ ਹੁੰਦਾ ਤਾਂ ਦਿਖਾਈ ਦਿੰਦਾ ਪਰ ਪ੍ਰਮਾਤਮਾ ਕਿਤੇ ਵੀ ਦਿਸਦਾ ਨਹੀਂ ਹੈ।’’ ਜੇਵੀਅਰ ਦਾ ਤਰਕ ਸੀ ਕਿ ਪ੍ਰਮਾਤਮਾ ਤਾਂ ਕਣ-ਕਣ ’ਚ ਵਸਿਆ ਹੋਇਆ ਹੈ। ਬਸ ਉਸ ਨੂੰ ਲੱਭਣ ਵਾਲੀ ਨਜ਼ਰ ਅਤੇ ਸਾਫ਼ ਨੀਅਤ ਚਾਹੀਦੀ ਹੈ। ਬਹਿਸ ਚਲਦੀ ਰਹੀ ਅਤੇ ਇਸ ’ਚ ਨਾਈ ਜੇਵੀਅਰ ਦੇ ਵਾਲ ਵੀ ਕਟਦਾ ਰਿਹਾ। ਲੋਕ ਵੀ ਇਸ ਬਹਿਸ ਦਾ ਮਜ਼ਾ ਲੈ ਰਹੇ ਸਨ ਪਰ ਬਹਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਵਾਲ ਕਟਵਾ ਕੇ ਜੇਵੀਅਰ ਨਾਈ ਦੀ ਦੁਕਾਨ ਤੋਂ ਬਾਹਰ ਆ ਗਏ ਅਤੇ ਸੜਕ ’ਤੇ ਇੱਧਰ-ਉੱਧਰ ਟਹਿਲਣ ਲੱਗੇ। ਤਦ ਉਨ੍ਹਾਂ ਨੂੰ ਵਧੇ ਹੋਏ ਵਾਲ ਅਤੇ ਅੱਧੀ ਸਫੈਦ-ਅੱਧੀ ਕਾਲੀ ਦਾੜ੍ਹੀ ਵਾਲਾ ਇਕ ਵਿਅਕਤੀ ਨਜ਼ਰ ਆਇਆ। ਉਹ ਉਸ ਵਿਅਕਤੀ ਨੂੰ ਫੜ ਕੇ ਫਿਰ ਉਸ ਨਾਈ ਦੀ ਦੁਕਾਨ ’ਤੇ ਗਏ। ਉਨ੍ਹਾਂ ਨੇ ਉਸ ਨਾਈ ਨੂੰ ਕਿਹਾ, ‘‘ਲੱਗਦਾ ਹੈ ਸ਼ਹਿਰ ’ਚ ਇਕ ਵੀ ਢੰਗ ਦਾ ਨਾਈ ਨਹੀਂ ਬਚਿਆ ’’ ਇਸ ਨਾਈ ਨੇ ਕਿਹਾ, ‘‘ਕੀ ਗੱਲ ਕਰਦੇ ਹੋ? ਮੈਂ ਇਸ ਸ਼ਹਿਰ ਦਾ ਸਭ ਤੋਂ ਵਧਿਆ ਨਾਈ ਹਾਂ। ਚਾਰੇ ਪਾਸੇ ਮੇਰੇ ਚਰਚੇ ਹਨ।’’ ਇਸ ’ਤੇ ਨਾਈ ਜ਼ੋਰ ਨਾਲ ਬੋਲਿਆ, ‘‘ਜਦ ਕੋਈ ਮੇਰੇ ਕੋਲ ਆਏਗਾ ਤਾਂ ਹੀ ਮੈਂ ਉਸ ਦੇ ਵਾਲ ਕੱਟ ਸਕਾਂਗਾ। ਜੇਕਰ ਕੋਈ ਮੇਰੇ ਕੋਲ ਆਵੇਗਾ ਹੀ ਨਹੀਂ ਤਾਂ ਮੈਂ ਕਿਵੇਂ ਸਮਝਾਂਗਾ ਕਿ ਕਿਸ ਦੇ ਵਾਲ ਵਧੇ ਹੋਏ ਹਨ।
ਇਸ ’ਤੇ ਜੇਵੀਅਰ ਹੱਸ ਕੇ ਬੋਲਿਆ ਕਿ ਠੀਕ ਕਹਿ ਰਹੇ ਹੋ, ਕੁਝ ਦੇਰ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਪ੍ਰਮਾਤਮਾ ਨਹੀਂ ਹੈ। ਕੋਈ ਉਸ ਨੂੰ ਲੱਭਣ ਜਾਏਗਾ, ਉਸ ਦਾ ਨਾਮ ਲਵੇਗਾ, ਉਸ ਨੂੰ ਪੁਕਾਰੇਗਾ, ਉਸ ਨੂੰ ਪਾਉਣ ਦੀ ਕੋਸ਼ਿਸ਼ ਕਰੇਗਾ, ਤਦ ਤਾਂ ਪ੍ਰਮਾਤਮਾ ਮਿਲੇਗਾ। ਬਿਨਾਂ ਕੋਈ ਕੰੰਮ ਕੀਤੇ ਪ੍ਰਮਾਤਮਾ ਨਹੀਂ ਮਿਲੇਗਾ। ’’ ਉਨ੍ਹਾਂ ਦੀ ਇਸ ਗੱਲ ’ਤੇ ਨਾਈ ਜਵਾਬ ਰਹਿਤ ਹੋ ਗਿਆ।


Sunny Mehra

Content Editor

Related News