ਸ਼ਖ਼ਸ ਨੇ ਜਿੱਤੀ 165 ਕਰੋੜ ਦੀ ਲਾਟਰੀ, ਫਿਰ 28 ਸਾਲ ਪਹਿਲਾਂ ਦੋਸਤ ਨਾਲ ਕੀਤਾ ਵਾਅਦਾ ਨਿਭਾਇਆ

07/26/2020 4:46:11 PM

ਵਾਸ਼ਿੰਗਟਨ : 2 ਦੋਸਤਾਂ ਦੀ ਦੋਸਤੀ ਦੀ ਅਨੋਖੀ ਮਿਸਾਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਦੋਸਤ ਹੁਣ ਬਹੁਤ ਬਜ਼ੁਰਗ ਹੋ ਚੁੱਕੇ ਹਨ। ਇਨ੍ਹਾਂ ਬਜ਼ੁਰਗ ਦੋਸਤਾਂ ਦੀ ਦੋਸਤੀ ਦੇ ਬਾਰੇ ਵਿਚ ਜਾਣਨ ਦੇ ਬਾਅਦ ਲੋਕ ਕਹਿਣ ਨੂੰ ਮਜਬੂਰ ਹੋ ਰਹੇ ਹਨ ਕਿ ਦੋਸਤੀ ਜਾਂ ਪੈਸਾ!  ਮਾਮਲਾ ਅਮਰੀਕਾ ਦੇ ਵਿਸਕਾਨਸਿਨ ਦਾ ਹੈ, ਜਿੱਥੇ 2 ਦੋਸਤਾਂ ਨੇ ਵਰ੍ਹਿਆਂ ਪਹਿਲਾਂ ਇਕ-ਦੂਜੇ ਨਾਲ ਅਨੋਖਾ ਵਾਆਦਾ ਕੀਤਾ ਸੀ।

ਇਹ ਵੀ ਪੜ੍ਹੋ : ਅਧਿਐਨ 'ਚ ਹੋਇਆ ਖ਼ੁਲਾਸਾ: ਇਹ ਫੇਸ ਮਾਸਕ ਕਰਦੇ ਹਨ ਕੋਰੋਨਾ ਵਾਇਰਸ ਤੋਂ ਬਚਾਅ

PunjabKesari

ਰਿਪੋਰਟ ਮੁਤਾਬਕ ਟਾਮ ਕੁਕ ਅਤੇ ਜੋਸੇਫ ਫੇਨੀ ਨੇ ਸਾਲ 1992 ਵਿਚ ਹੈਂਡਸ਼ੇਕ ਕਰਕੇ ਇਕ-ਦੂਜੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਦੋਵਾਂ ਵਿਚੋਂ ਕੋਈ ਵੀ, ਕਦੇ ਵੀ ਲਾਟਰੀ ਜਿੱਤਦਾ ਹੈ ਤਾਂ ਦੋਵੇਂ ਉਹ ਪੈਸਾ ਆਪਸ ਵਿਚ ਬਰਾਬਰ ਵੰਡ ਲੈਣਗੇ। ਦੋਵਾਂ ਦਾ ਇਹ ਵਾਅਦਾ ਕਰੀਬ 28 ਸਾਲ ਬਾਅਦ ਪੂਰਾ ਹੋਇਆ। ਦਰਅਸਲ ਬੀਤੇ ਮਹੀਨੇ ਕੁਕ ਦੀ 22 ਮਿਲੀਅਨ ਡਾਲਰ (ਭਾਰਤੀ ਕਰੰਸੀ ਵਿਚ ਕਰੀਬ 165 ਕਰੋੜ ਰੁਪਏ) ਦੀ ਲਾਟਰੀ ਨਿਕਲੀ, ਜਿਸ ਦੇ ਤੁਰੰਤ ਬਾਅਦ ਉਨ੍ਹਾਂ ਨੇ ਦੋਸਤ ਫੇਨੀ ਨੂੰ ਫੋਨ ਕੀਤਾ ਅਤੇ ਵਾਅਦੇ ਮੁਤਾਬਕ ਉਸ ਨੂੰ ਲਾਟਰੀ ਦੀ ਅੱਧੀ ਰਕਮ ਦੇਣ ਦੀ ਗੱਲ ਕਹੀ।

ਇਹ ਵੀ ਪੜ੍ਹੋ : ਸਰਹੱਦ 'ਤੇ ਤਾਇਨਾਤ ਜਵਾਨਾਂ ਦੀ ਕਲਾਈ 'ਤੇ ਇਸ ਵਾਰ ਸਜੇਗੀ 'ਮੋਦੀ ਰੱਖੜੀ', ਸੌਂਪੀਆਂ ਗਈਆਂ 10 ਹਜ਼ਾਰ ਰੱਖੜੀਆਂ

PunjabKesari

ਟਾਮ ਦੀ ਗੱਲ ਸੁਣ ਕੇ ਸ਼ੁਰੂਆਤ ਵਿਚ ਫੇਨੀ ਨੂੰ ਭਰੋਸਾ ਨਹੀਂ ਹੋਇਆ। ਉਹ ਹੈਰਾਨੀ ਵਿਚ ਬੋਲੇ 'ਮਜ਼ਾਕ ਕਰ ਰਹੇ ਨਾ ਬਰੋ?', 'ਜਿਸ 'ਤੇ ਟਾਮ ਨੇ ਕਿਹਾ ਵਾਅਦਾ ਤਾਂ ਵਾਅਦਾ ਹੁੰਦਾ ਹੈ ਯਾਰ, ਇਸ ਗੱਲ ਨੇ ਫੇਨੀ ਨੂੰ ਭਾਵੁਕ ਕਰ ਦਿੱਤਾ।' ਟਾਮ ਨੇ ਰਿਟਾਇਰਮੈਂਟ ਲੈ ਲਈ ਹੈ। ਜਦੋਂ ਕਿ ਫੇਨੀ ਪਹਿਲਾਂ ਤੋਂ ਰਿਟਾਇਰਡ ਸਨ।  ਟਾਮ ਨੇ ਕਿਹਾ ਹੁਣ ਅਸੀਂ ਮਨ ਦੀ ਕਰ ਸਕਾਂਗੇ। ਰਿਟਾਇਰਮੈਂਟ ਦਾ ਇਸ ਤੋਂ ਚੰਗਾ ਸਮਾਂ ਨਹੀਂ ਹੋ ਸਕਦਾ। ਅਸੀਂ ਜ਼ਿਆਦਾ ਸਮਾਂ ਪਰਿਵਾਰ ਨਾਲ ਬਿਤਾਵਾਂਗੇ ਅਤੇ ਟਰੈਵਲ ਕਰਾਂਗੇ।

ਇਹ ਵੀ ਪੜ੍ਹੋ : ਤਾਲਾਬ 'ਚ ਡੁੱਬੀ ਮਿਲੀ ਕਾਰ, ਜਨਾਨੀ ਅਤੇ ਉਸ ਦੇ ਜੁੜਵਾ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ


cherry

Content Editor

Related News