ਸਪੇਨ ''ਚ ਵਾਈਨ ਦਾ ਹੜ੍ਹ, ਪਾਣੀ ਵਾਂਗ ਵਹਿ ਗਈ 50 ਹਜ਼ਾਰ ਲੀਟਰ ਰੈੱਡ ਵਾਈਨ (ਵੀਡੀਓ)

09/27/2020 7:59:26 PM

ਮੈਡ੍ਰਿਡ - ਸਪੇਨ ਦੀ ਵਾਈਨ ਫੈਕਟਰੀ ਦਾ ਕੰਟੇਨਰ ਫੱਟਣ ਨਾਲ 50,000 ਲੀਟਰ ਰੈੱਡ ਵਾਈਨ ਪਾਣੀ ਦੇ ਵਾਂਗ ਸੜਕ 'ਤੇ ਵਹਿ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਰੈੱਡ ਵਾਈਨ ਦਾ ਫੁਆਰਾ ਚੱਲਦਾ ਸਾਫ ਨਜ਼ਰ ਆ ਰਿਹਾ ਹੈ। ਇਹ ਫੁਟੇਜ਼ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਸੀ।

ਫੁਟੇਜ਼ ਵਿਚ ਸਪੇਨ ਦੇ ਬੇਡੋਗਾਸ ਵਿਟੀਵਿਨਾਸ ਵਾਇਨਰੀ ਵਿਚ ਕਈ ਵੱਡੇ ਵਾਈਨ ਦੇ ਕੰਟੇਨਰ ਨਜ਼ਰ ਆ ਰਹੇ ਹਨ। ਵੀਡੀਓ ਵਿਚ ਇਕ ਕੰਟੇਨਰ ਵਿਚੋਂ ਰੈੱਡ ਵਾਈਨ ਦਾ ਫੁਆਰਾ ਨਿਕਲਦਾ ਦਿਖਾਈ ਦੇ ਰਿਹਾ ਹੈ। ਇਸ ਦੇ ਚੱਲਦੇ ਪੂਰੇ ਏਰੀਏ ਵਿਚ ਲਾਲ ਰੰਗ ਦਾ ਸਮੁੰਦਰ ਫੈਲ ਜਾਂਦਾ ਹੈ। ਵਾਈਨਰੀ ਦੇ ਵਰਕਰ ਬੇਬੱਸ ਹੋ ਕੇ ਇਹ ਨਜ਼ਾਰਾ ਦੇਖ ਰਹੇ ਹਨ। ਉਥੇ ਹੀ ਹਜ਼ਾਰਾਂ ਲੀਟਰ ਸ਼ਰਾਬ ਹੌਲੀ-ਹੌਲੀ ਵਹਿੰਦੇ ਹੋਏ ਨੇੜੇ ਦੇ ਖੇਤਾਂ ਵਿਚ ਚੱਲੀ ਜਾਂਦੀ ਹੈ।

PunjabKesari

ਬੇਡੋਗਾਸ ਵਿਟੀਵਿਨਾਸ ਦੀ ਸਥਾਪਨਾ 1969 ਵਿਚ ਹੋਈ ਸੀ। ਇਸ ਵਿਚ 60 ਲੱਖ ਕਿਲੋ ਅੰਗੂਰ ਦਾ ਉਤਪਾਦਨ ਹੁੰਦਾ ਹੈ। ਫਿਲਹਾਲ, ਇਥੋਂ ਦਾ ਕੰਮ ਡਾ. ਜੋਸੇ ਗ੍ਰਾਸੀਆ ਸੰਭਾਲਦੇ ਹਨ। ਸੋਸ਼ਲ ਮੀਡੀਆ 'ਤੇ ਲੋਕ ਇਸ 'ਤੇ ਕਾਫੀ ਮੀਮਸ ਅਤੇ ਅਲੱਗ-ਅਲੱਗ ਟਿੱਪਣੀਆਂ ਸ਼ੇਅਰ ਕਰ ਰਹੇ ਹਨ।


Khushdeep Jassi

Content Editor

Related News