ਖਿੜਕੀ ਦੀ ਗ੍ਰਿਲ ਵਿਚ ਫਸਿਆ ਬੱਚੀ ਦਾ ਸਿਰ, ਗੁਆਂਢੀ ਨੇ ਇਸ ਤਰ੍ਹਾਂ ਬਚਾਈ ਜਾਨ(ਤਸਵੀਰਾਂ)

09/03/2017 11:29:36 AM

ਬੀਜਿੰਗ— ਚੀਨ ਦੇ Xiaogan ਸ਼ਹਿਰ ਵਿਚ ਹਾਦਸਾ ਹੁੰਦੇ-ਹੁੰਦੇ ਟਲਿਆ। ਚੀਨ ਵਿਚ 3 ਸਾਲ ਦੀ ਇਕ ਬੱਚੀ ਦਾ ਸਿਰ ਖਿੜਕੀ ਦੀ ਗ੍ਰਿਲ ਵਿਚ ਫੱਸ ਗਿਆ। ਉਹ ਜ਼ੋਰ-ਜ਼ੋਰ ਨਾਲ ਚੀਕ ਰਹੀ ਸੀ ਪਰ ਉਸ ਸਮੇਂ ਘਰ ਵਿਚ ਉਹ ਇੱਕਲੀ ਸੀ। ਉਸ ਦੀ ਮਾਂ ਘਰ ਨੂੰ ਤਾਲਾ ਲਗਾ ਕੇ ਬਾਹਰ ਸਾਮਾਨ ਲੈਣ ਗਈ ਹੋਈ ਸੀ।
ਬੱਚੀ ਦੇ ਚੀਕਣ ਦੀ ਆਵਾਜ ਸੁਣਦੇ ਹੀ ਨੇੜੇ ਦੇ ਫਲੈਟ ਵਿਚ ਰਹਿਣ ਵਾਲੇ ਵਿਅਕਤੀ ਨੇ ਬਾਲਕਨੀ ਤੋਂ ਬਾਹਰ ਝਾਤੀ ਮਾਰੀ। ਉਹ ਬੱਚੇ ਨੂੰ ਇਸ ਤਰ੍ਹਾਂ ਲਟਕਦਾ ਦੇਖ ਹੈਰਾਨ ਰਹਿ ਗਿਆ। ਵਿਅਕਤੀ ਆਪਣੀ ਜਾਨ ਦੀ ਪਰਵਾਹ ਕਿਤੇ ਬਿਨਾਂ ਖਿੜਕੀਆਂ ਦੇ ਸਹਾਰੇ ਬੱਚੀ ਤੱਕ ਪਹੁੰਚਿਆ ਅਤੇ ਉਸ ਦੀ ਮਦਦ ਕੀਤੀ।
ਦੇਖਦੇ ਹੀ ਦੇਖਦੇ ਬਿਲਡਿੰਗ ਦੇ ਥੱਲ੍ਹੇ ਲੋਕ ਜਮਾਂ ਹੋ ਗਏ। ਚੌਥੀ ਮੰਜ਼ਿਲ 'ਤੇ ਦੋ-ਦੋ ਲੋਕਾਂ ਦੀ ਜਾਨ ਮੁਸ਼ੀਬਤ ਵਿਚ ਸੀ।  ਜਲਦੀ ਹੀ ਇਹ ਸੂਚਨਾ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦਿੱਤੀ ਗਈ। ਦੂਜੇ ਪਾਸੇ ਬਾਕੀ ਗੁਆਂਢੀ ਘਰ ਦਾ ਦਰਵਾਜਾ ਤੋੜ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੇ।
ਥੋੜ੍ਹੀ ਦੇਰ ਮਗਰੋਂ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਪਹੁੰਚ ਗਏ। ਉਹ ਜਲਦੀ ਨਾਲ ਫਲੈਟ ਅੰਦਰ ਗਏ ਅਤੇ ਗ੍ਰਿ੍ਰਲ ਕੱਟ ਕੇ ਬੱਚੀ ਅਤੇ ਉਸ ਦੇ ਗੁਆਂਢੀ ਦੀ ਜਾਨ ਬਚਾਈ।


Related News