PoK ਚੋਣਾਂ 'ਚ ਇਮਰਾਨ 'ਤੇ ਧੋਖਾਧੜੀ ਦੇ ਇਲਜ਼ਾਮ, ਚੌਧਰੀ ਮੁਹੰਮਦ ਨੇ ਕਹੀ ਭਾਰਤ ਤੋਂ ਮਦਦ ਲੈਣ ਦੀ ਗੱਲ

07/27/2021 2:51:38 PM

ਪੇਸ਼ਾਵਰ (ਬਿਊਰੋ): ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਮਰਾਨ ਦੀ ਇਸ ਜਿੱਤ ਨੂੰ ਵਿਰੋਧੀ ਧਿਰ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਪਾਕਿਸਤਾਨ ਦੇ ਵਿਰੋਧੀ ਨੇਤਾਵਾਂ ਪੀ.ਪੀ.ਪੀ. ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਪੀ.ਐੱਮ.ਐੱਲ-ਐੱਨ. ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਦੋਸ਼ ਲਗਾਇਆ ਕਿ ਪੀ.ਟੀ.ਆਈ. ਧੋਖਾਧੜੀ ਜ਼ਰੀਏ ਚੋਣ ਜਿੱਤੀ ਅਤੇ ਉਹਨਾਂ ਨੇ ਐਤਵਾਰ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਖਾਰਿਜ ਕਰ ਦਿੱਤਾ। ਜੀਓ ਨਿਊਜ਼ ਮੁਤਾਬਕ ਪੀ.ਐੱਮ.ਐੱਲ-ਐੱਨ ਦੇ ਉਮੀਦਵਾਰ ਚੌਧਰੀ ਮੁਹੰਮਦ ਇਸਮਾਈਲ ਗੁਰਜਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਥਾਨਕ ਪ੍ਰਸ਼ਾਸਨ ਉਹਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿਚ ਅਸਫਲ ਰਹਿੰਦਾ ਹੈ ਤਾਂ ਉਹ 'ਭਾਰਤ ਤੋਂ ਮਦਦ ਮੰਗਣਗੇ'। ਇਸ ਤੋਂ ਪਹਿਲਾਂ ਉਹਨਾਂ ਦੀ ਪਾਰਟੀ ਦੇ ਵੋਟਿੰਗ ਏਜੰਟਾਂ ਨੂੰ ਇਕ ਵੋਟਿੰਗ ਕੇਂਦਰ ਤੋਂ ਹਟਾ ਦਿੱਤਾ ਗਿਆ ਸੀ।

ਪੀ.ਓ.ਕੇ. ਵਿਧਾਨਸਭਾ ਦੀਆਂ ਪਿਛਲੀਆਂ ਆਮ ਚੋਣਾਂ ਜੁਲਾਈ 2016 ਵਿਚ ਹੋਈਆਂ ਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਇਸ ਵਿਚ ਜਿੱਤ ਹੋਈ ਸੀ। ਉੱਧਰ ਭੁੱਟੋ ਦੇ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਚੁਣਾਵੀਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਪੀ.ਟੀ.ਆਈ. ਖ਼ਿਲਾਫ਼ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ। ਉਹਨਾਂ ਨੇ ਕਿਹਾ,''ਪੀ.ਟੀ.ਆਈ. ਨੇ ਹਿੰਸਾ ਅਤੇ ਧੋਖਾਧੜੀ ਦਾ ਸਹਾਰਾ ਲਿਆ।'' ਇਸ ਦੇ ਬਾਵਜੂਦ ਪੀ.ਪੀ.ਪੀ. 11 ਸੀਟਾਂ ਦੇ ਨਾਲ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਰੂਪ ਵਿਚ ਉਭਰੀ ਹੈ, ਜਿਸ ਨੂੰ ਪਿਛਲੀ ਵਾਰੀ ਤਿੰਨ ਸੀਟਾਂ ਮਿਲੀਆਂ ਸਨ। ਉਹਨਾਂ ਨੇ ਪਾਰਟੀ ਦੇ ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ ਦੀ ਸਾਂਝੀ ਕੀਤੀ।

ਪੜ੍ਹੋ ਇਹ ਅਹਿਮ ਖਬਰ -PoK ਚੋਣਾਂ 'ਚ ਇਮਰਾਨ ਦੀ ਪਾਰਟੀ ਨੇ ਮਾਰੀ ਬਾਜ਼ੀ, ਪੀ.ਟੀ.ਆਈ. ਪਹਿਲੀ ਵਾਰ ਬਣਾਏਗੀ ਕਸ਼ਮੀਰ 'ਚ ਸਰਕਾਰ

ਇਸ ਤੋਂ ਪਹਿਲਾਂ ਉਹਨਾਂ ਦੀ ਪਾਰਟੀ ਦੇ ਵੋਟਿੰਗ ਏਜੰਟਾਂ ਨੂੰ ਇਕ ਵੋਟਿੰਗ ਕੇਂਦਰ ਤੋਂ ਹਟਾ ਦਿੱਤਾ ਗਿਆ ਸੀ। ਪੀ.ਐੱਮ.ਐੱਲ-ਐੱਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਕਿਹਾ ਕਿ ਉਹਨਾਂ ਨੇ ਨਤੀਜਿਆਂ ਨੂੰ ਸਵੀਕਾਰ ਨਹੀਂ ਕੀਤਾ ਹੈ ਅਤੇ ਨਾ ਹੀ ਕਦੇ ਸਵੀਕਾਰ ਕਰੇਗੀ। ਉਹਨਾਂ ਮੁਤਾਬਕ, ਮੈਂ 2018 ਦੇ ਨਤੀਜਿਆਂ ਨੂੰ ਨਾਂ ਤਾਂ ਸਵੀਕਾਰ ਕੀਤਾ ਹੈ ਅਤੇ ਨਾ ਹੀ ਇਸ ਨਕਲੀ ਸਰਕਾਰ ਨੂੰ ਮੰਨਿਆ ਹੈ। ਭਾਵੇਂਕਿ ਉਹਨਾਂ ਨੇ ਚੋਣਾਂ ਵਿਚ ਪੀ.ਟੀ.ਆਈ. ਵੱਲੋਂ ਹਿੰਸਾ ਅਤੇ ਧੋਖਾਧੜੀ ਦੇ ਬਾਵਜੂਦ ਚੰਗੀ ਲੜਾਈ ਲੜਨ ਲਈ ਪੀ.ਐੱਮ.ਐੱਲ-ਐੱਨ. ਦੇ ਕਾਰਕੁਨਾਂ ਦੀ ਤਾਰੀਫ਼ ਕੀਤੀ। ਪੀ.ਪੀ.ਪੀ. ਦੀ ਉਪ ਪ੍ਰਧਾਨ ਸੈਨੇਟਰ ਸ਼ੇਰੀ ਰਹਿਮਾਨ ਨੇ ਕਿਹਾ,''ਚੋਣਾਂ ਵਿਚ ਵਿਵਸਥਿਤ ਘਪਲੇਬਾਜ਼ੀ ਦਾ ਸਬੂਤ ਹੈ।'' ਉਹਨਾਂ ਨੇ ਕਿਹਾ ਕਿ ਪੀ.ਟੀ.ਆਈ. ਕਾਰਕੁਨਾਂ ਨੇ ਵੋਟਿੰਗ ਦੌਰਾਨ ਪੀ.ਪੀ.ਪੀ. ਕਾਰਕੁਨਾਂ 'ਤੇ ਹਮਲਾ ਕੀਤਾ। ਜਦਕਿ ਪੁਲਸ ਨੇ ਉਹਨਾ ਦੀ ਪਾਰਟੀ ਦੇ ਇਕ ਕੈਂਪ ਨੂੰ ਉਖਾੜ ਦਿੱਤਾ। 

ਰਹਿਮਾਨ ਨੇ ਕਿਹਾ ਕਿ ਕਈ ਵੋਟਿੰਗ ਕੇਂਦਰਾਂ ਦੀ ਵੋਟਰ ਸੂਚੀ ਵਿਚ ਫਰਕ ਸਾਫ ਹੈ। ਪੀ.ਐੱਮ.ਐੱਲ-ਐੱਨ. ਦੀ ਬੁਲਾਰਨ ਮਰੀਅਮ ਔਰੰਗਜ਼ੇਬ ਨੇ ਇਕ ਬਿਆਨ ਵਿਚ ਦਾਅਵਾ ਕੀਤਾ ਕਿ ਚੋਣਾਂ ਵਿਚ ਘਪਲੇਬਾਜ਼ੀ ਕਰਨ ਲਈ ਪੀ.ਟੀ.ਆਈ. ਦੇ ਗੁੰਡਿਆਂ ਨੇ ਗੁਜਰਾਂਵਾਲਾ ਦੇ ਅਲੀਪੁਰ ਛੱਤਾ ਇਲਾਕੇ ਵਿਚ ਉਸ ਦੀ ਪਾਰਟੀ ਦੇ ਕਾਰਕੁਨਾਂ 'ਤੇ ਹਮਲਾ ਕੀਤਾ। ਭਾਵੇਂਕਿ ਖੇਤਰ ਦੇ ਚੋਣ ਕਮਿਸ਼ਨ ਨੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਚੋਣਾਂ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਹੋਈਆਂ ਹਨ। ਮੁੱਖ ਚੋਣ ਕਮਿਸ਼ਨਰ ਅਬਦੁੱਲ ਰਾਸ਼ਿਦ ਸੁਲੇਹਰੀਆ ਨੇ ਮੀਡੀਆ ਨੂੰ ਦੱਸਿਆ ਕਿ ਉਹ ਚੋਣ ਪ੍ਰਕਿਰਿਆ ਤੋਂ ਸੰਤੁਸ਼ਟ ਹਨ। 

ਇੱਥੇ ਦੱਸ ਦਈਏ ਕਿ ਸਥਾਨਕ ਮੀਡੀਆ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨੀ ਤਹਿਰੀਕ-ਏ-ਇਨਸਾਫ ਪਾਰਟੀ ਨੇ ਪੀ.ਓ.ਕੇ. ਦੇ ਵਿਧਾਨਸਭਾ ਦੀਆਂ 45 ਸੀਟਾਂ ਲਈ ਚੋਣਾਂ ਵਿਚੋਂ 25 ਸੀਟਾਂ ਜਿੱਤੀਆਂ ਹਨ, ਜਿਸ ਨਾਲ ਪੀ.ਟੀ.ਆਈ. ਪਹਿਲੀ ਵਾਰ ਪੀ.ਓ.ਕੇ ਵਿਚ ਸਰਕਾਰ ਬਣਾਏਗੀ। ਸਰਕਾਰੀ ਰੇਡੀਓ ਪਾਕਿਸਤਾਨ ਨੇ ਚੋਣ ਕਮਿਸ਼ਨ ਵੱਲੋਂ ਘੋਸ਼ਿਤ ਗੈਰ ਰਮਮੀ ਨਤੀਜਿਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਕਿ ਪੀ.ਟੀ.ਆਈ. ਨੇ 25 ਸੀਟਾਂ ਜਿੱਤੀਆਂ ਹਨ ਜਦਕਿ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) 11 ਸੀਟਾਂ ਜਿੱਤ ਕੇ ਦੂਜੇ ਸਥਾਨ 'ਤੇ ਹੈ ਅਤੇ ਫਿਲਹਾਲ ਸੱਤਾ 'ਤੇ ਕਾਬਿਜ਼ ਪਾਕਿਸਤਾਨ ਮੁਸਿਲਮ ਲੀਗ ਨਵਾਜ਼ (ਪੀ.ਐੱਮ.ਐੱਲ-ਐੱਨ) ਨੂੰ ਸਿਰਫ 6 ਸੀਟਾਂ ਮਿਲੀਆਂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


Vandana

Content Editor

Related News