ਬ੍ਰਾਊਨ ਦੇ ਘਰ ਦਾ ਕਿਰਾਇਆ ਨਹੀਂ ਦੇਵੇਗੀ ਪੀ. ਸੀ. ਪਾਰਟੀ

02/10/2018 4:58:21 AM

ਓਨਟਾਰੀਓ- ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਦੇ ਪੌਸ ਬੇਅ ਸਟਰੀਟ ਕੌਂਡੋ ਦਾ ਕਿਰਾਇਆ ਦੇਣਾ ਬੰਦ ਕਰ ਦਿੱਤਾ ਹੈ। ਇਹ ਸਭ ਸਾਬਕਾ ਆਗੂ ਵੱਲੋਂ ਜਿਨਸੀ ਸੋਸ਼ਣ ਦੇ ਲੱਗੇ ਦੋਸਾਂ ਤੋਂ ਬਾਅਦ ਅਸਤੀਫਾ ਦਿੱਤੇ ਜਾਣ ਮਗਰੋਂ ਕੀਤਾ ਗਿਆ।
ਇਕ ਈਮੇਲ 'ਚ ਵੀਰਵਾਰ ਨੂੰ ਬ੍ਰਾਊਨ ਦੇ ਸਿਮਕੋਏ ਨੌਰਥ ਕੌਂਸਟੀਚੁਐਂਸੀ ਆਫਿਸ ਦੀ ਸੀਨੀਅਰ ਸਹਾਇਕ ਹੈਦਰ ਮੈਕਾਰਥੀ ਨੇ ਆਖਿਆ ਕਿ ਪਾਰਟੀ ਹੁਣ ਇਸ ਘਰ ਲਈ ਅਦਾਇਗੀ ਨਹੀਂ ਕਰੇਗੀ। ਬ੍ਰਾਊਨ ਨੂੰ ਹੁਣ ਟੈਕਸਦਾਤਾਵਾਂ ਵੱਲੋਂ ਐੱਪ. ਪੀ. ਪੀ. ਲਈ ਮਿਲਣ ਵਾਲੇ ਮਹੀਨਾਵਾਰੀ ਭੱਤੇ, ਜੋ ਕਿ 1,876.50 ਡਾਲਰ ਬਣਦਾ ਹੈ, 'ਚ ਇਸ ਦਾ ਕਿਰਾਇਆ ਦੇਣਾ ਹੋਵੇਗਾ। ਇਸ ਇਲਾਕੇ 'ਚ ਸੂਈਟਸ ਦਾ ਕਿਰਾਇਆ 3000 ਡਾਲਰ ਪ੍ਰਤੀ ਮਹੀਨਾ ਵੀ ਹੋ ਸਕਦਾ ਹੈ।

PunjabKesari


ਇਹ ਫੈਸਲਾ ਪੀ. ਸੀ. ਪਾਰਟੀ ਦੇ ਅੰਤਰਿਮ ਆਗੂ ਵਿੱਕ ਫੈਡੇਲੀ ਵੱਲੋਂ ਪਾਰਟੀ 'ਚ ਹਰ ਗਲਤ ਸਖਸ ਨੂੰ ਬਾਹਰ ਕਰਨ ਦੇ ਪ੍ਰਗਟਾਏ ਤਹੱਈਏ ਤੋਂ ਬਾਅਦ ਹੀ ਲਿਆ ਗਿਆ। ਉਨ੍ਹਾਂ ਵੱਲੋਂ ਬ੍ਰਾਊਨ ਵੱਲੋਂ ਕੀਤੇ ਗਏ ਖਰਚਿਆਂ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਦੀ ਮੈਂਬਰਸਿਪ ਲਿਸਟ ਦਾ ਆਡਿਟ ਵੀ ਕਰਵਾਇਆ ਜਾ ਰਿਹਾ ਹੈ।ਹਾਂ ਵੱਲੋਂ ਬ੍ਰਾਊਨ ਵੱਲੋਂ ਕੀਤੇ ਗਏ ਖਰਚਿਆਂ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਦੀ ਮੈਂਬਰਸਿਪ ਲਿਸਟ ਦਾ ਆਡਿਟ ਵੀ ਕਰਵਾਇਆ ਜਾ ਰਿਹਾ ਹੈ।


Related News