ਸੇਵਾਮੁਕਤ ਹੋਣ ਤੋਂ ਬਾਅਦ ਵੈਟੀਕਨ ਜਾਂ ਅਰਜਨਟੀਨਾ 'ਚ ਨਹੀਂ ਰਹਾਂਗਾ : ਪੋਪ ਫ੍ਰਾਂਸਿਸ
Tuesday, Jul 12, 2022 - 11:03 PM (IST)
 
            
            ਰੋਮ-ਪੋਪ ਫ੍ਰਾਂਸਿਸ ਨੇ ਕਿਹਾ ਕਿ ਉਹ ਜਦ ਵੀ ਸੇਵਾਮੁਕਤ ਹੋਣਗੇ ਤਾਂ ਵੈਟੀਕਨ 'ਚ ਨਹੀਂ ਰਹਿਣਗੇ ਜਾਂ ਆਪਣੇ ਮੂਲ ਦੇਸ਼ ਅਰਜਨਟੀਨਾ ਨਹੀਂ ਪਰਤਣਗੇ ਸਗੋਂ ਚਾਹੁਣਗੇ ਕਿ ਰੋਮ 'ਚ ਕੋਈ ਚਰਚ ਮਿਲੇ ਜਾਵੇ ਜਿਥੇ ਉਹ 'ਕਨਫੈਸ਼ਨ' ਸੁਣਵਾਈ ਕਰਦੇ ਰਹਿਣ। ਗਰਭਪਾਤ ਦੇ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਕੈਥੋਲਿਕ ਰਾਜਨੇਤਾਵਾਂ ਦੇ ਸੰਦਰਭ 'ਚ ਪੁੱਛੇ ਜਾਣ 'ਤੇ ਫ੍ਰਾਂਸਿਸ ਨੇ ਕਿਹਾ ਕਿ ਇਹ ਲੋਕ ਨੁਮਾਇੰਦਿਆਂ ਦੀ ਜ਼ਮੀਰ ਦਾ ਮਾਮਲਾ ਹੈ।
ਇਹ ਵੀ ਪੜ੍ਹੋ : ਅਮਰੀਕਾ ਨੇ ਸੀਰੀਆ 'ਚ ਡਰੋਨ ਹਮਲੇ 'ਚ ISIS ਨੇਤਾ ਨੂੰ ਮਾਰ ਦਿੱਤਾ : ਪੈਂਟਾਗਨ
ਉਨ੍ਹਾਂ ਕਿਹਾ ਕਿ ਕੈਥੋਲਿਕ ਚਰਚ ਗਰਭਪਾਤ ਦਾ ਵਿਰੋਧ ਕਰਦਾ ਹੈ ਅਤੇ ਪਾਦਰੀਆਂ ਅਤੇ ਬਿਸ਼ਪਾਂ ਨੂੰ ਧਰਮਗੁਰੂ ਦੀ ਭੂਮਿਕਾ ਹੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦ ਕੋਈ ਪਾਦਰੀ ਦਿਸ਼ਾ ਭਟਕ ਜਾਂਦਾ ਹੈ ਤਾਂ ਰਾਜਨੀਤਿਕ ਸਮੱਸਿਆ ਪੈਦਾ ਕਰਦਾ ਹੈ। ਉਨ੍ਹਾਂ ਦਾ ਇਸ਼ਾਰਾ ਅਮਰੀਕਾ 'ਚ ਇਸ ਵਿਸ਼ੇ 'ਤੇ ਚਲ ਰਹੀ ਬਹਿਸ ਨੂੰ ਲੈ ਕੇ ਸੀ ਜਿਥੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੋਵੇਂ ਕੈਥੋਲਿਕ ਹਨ ਅਤੇ ਗਰਭਪਾਤ ਦੇ ਅਧਿਕਾਰਾਂ ਦਾ ਸਮਰਥਨ ਕਰਦੇ ਹਨ।
ਇਹ ਵੀ ਪੜ੍ਹੋ : ਜੇਕਰ ਚੀਨ ਨੇ ਸਮੁੰਦਰੀ ਵਿਵਸਥਾ ਦੀ ਪਾਲਣਾ ਨਹੀਂ ਕੀਤੀ ਤਾਂ ਅਮਰੀਕਾ ਕਰੇਗਾ ਫਿਲੀਪੀਨ ਦੀ ਰੱਖਿਆ : ਬਲਿੰਕਨ
ਫ੍ਰਾਂਸਿਸ ਨੇ ਸਪੈਨਿਸ਼ ਭਾਸ਼ਾ ਦੇ ਟੈਲੀਵਿਜ਼ਨ ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਕਹੀ। ਫ੍ਰਾਂਸਿਸ (85) ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਨੇੜਲੇ ਭਵਿੱਖ 'ਚ ਸੇਵਾ ਮੁਕਤ ਹੋਣ ਦੀ ਯੋਜਨਾ ਬਣਾ ਰਹੇ ਹਨ ਪਰ ਦੁਹਰਾਇਆ ਕਿ ਪੋਪ ਬੇਨੇਡਿਕਟ 16ਵੇਂ ਦੇ 2013 'ਚ 600 ਸਾਲ ਬਾਅਦ ਅਹੁਦਾ ਛੱਡਣ ਵਾਲੇ ਪੋਪ ਬਣਨ ਤੋਂ ਬਾਅਦ ਉਨ੍ਹਾਂ ਲਈ ਵਿਕਲਪ ਖੁੱਲਿਆ ਹੈ। ਉਨ੍ਹਾਂ ਕਿਹਾ ਕਿ 2013 ਦੇ ਕਾਨਕਲੇਵ ਦੇ ਸਮੇਂ ਉਨ੍ਹਾਂ ਨੇ ਬਿਊਨਸ ਆਇਰਸ ਦੇ ਆਰਚਬਿਸ਼ਪ ਅਹੁਦੇ ਤੋਂ ਸੇਵਾਮੁਕਤ ਦੀ ਯੋਜਨਾ ਬਣਾਈ ਸੀ ਪਰ ਪੋਪ ਬਣ ਗਏ।
ਇਹ ਵੀ ਪੜ੍ਹੋ : ਪ੍ਰਦਰਸ਼ਨ ਤੋਂ ਬਾਅਦ ਚੀਨ ਦੇ ਬੈਂਕ ਗਾਹਾਕਾਂ ਨੂੰ ਵਾਪਸ ਮਿਲੇਗੀ ਜਮ੍ਹਾ ਰਾਸ਼ੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            