ਯੂਕ੍ਰੇਨ ਦੇ ਕਬਜ਼ੇ ਵਾਲੇ ਖੇਤਰ ਰੂਸ ’ਚ ਸ਼ਾਮਲ ਕਰਨ ਲਈ ਪੁਤਿਨ ਨੂੰ ਪੁੱਛਾਂਗੇ : ਰੂਸੀ ਅਧਿਕਾਰੀ
Thursday, Sep 29, 2022 - 10:17 AM (IST)
ਕੀਵ (ਭਾਸ਼ਾ)- ਯੂਕ੍ਰੇਨ ਦੇ ਕਬਜ਼ੇ ਵਾਲੇ ਖੇਤਰ ਵਿਚ ਤਾਇਨਾਤ ਰੂਸੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਹਿਣਗੇ ਅਤੇ ਉਨ੍ਹਾਂ ਨੂੰ ਰੂਸ ਵਿਚ ਸ਼ਾਮਲ ਕਰ ਲਿਆ ਜਾਵੇ। ਇਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਹਾਲ ਵਿਚ ਹੋਏ ਰੈਫਰੈਂਡਮ ਵਿਚ ਇਥੋਂ ਤੇ ਨਿਵਾਸੀਆਂ ਨੇ ਅਜਿਹੇ ਕਦਮ ਲਈ ਪੁਰਜ਼ੋਰ ਸਮਰਥਨ ਕੀਤਾ ਸੀ। ਇਹ ਪਹਿਲਾਂ ਤੋਂ ਨਿਰਧਾਰਿਤ ਨਤੀਜੇ ਰੂਸ ਦੀ 7 ਮਹੀਨੇ ਤੋਂ ਚੱਲ ਰਹੀ ਜੰਗ ਵਿਚ ਇਕ ਖਤਰਨਾਕ ਨਵੇਂ ਪੜਾਅ ਲਈ ਮੰਚ ਤਿਆਰ ਕਰ ਰਿਹਾ ਹੈ।
ਕ੍ਰੇਮਲਿਨ ਨੇ ਜੰਗ ’ਚ ਅਤੇ ਜ਼ਿਆਦਾ ਫੌਜੀਆਂ ਨੂੰ ਭੇਜਣ ਅਤੇ ਸੰਭਾਵਿਤ ਰੂਪ ਨਾਲ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ ਹੈ। ਰੈਫਰੈਂਡਮ ਨੇ ਨਿਵਾਸੀਆਂ ਨੂੰ ਪੁੱਛਿਆ ਸੀ ਕਿ ਕੀ ਉਹ ਦੱਖਣੀ ਅਤੇ ਪੂਰਬੀ ਯੂਕ੍ਰੇਨ ਦੇ ਚਾਰ ਕਬਜ਼ੇ ਵਾਲੇ ਖੇਤਰਾਂ ਨੂੰ ਰੂਸ ਵਿਚ ਸ਼ਾਮਲ ਕਰਵਾਉਣਾ ਚਾਹੁੰਦੇ ਹਨ। ਰੂਸ ਵਲੋਂ ਸਥਾਪਤ ਚੋਣ ਅਧਿਕਾਰੀਆਂ ਮੁਤਾਬਕ ਜਾਪੋਰਿਜਿਆ ਖੇਤਰ ਵਿਚ ਪਾਏ ਗਏ ਬੈਲੇਟ ਪੇਪਰਾਂ ਵਿਚੋਂ 93 ਫੀਸਦੀ ਨੇ ਰਲੇਵੇਂ ਦਾ ਸਮਰਥਨ ਕੀਤਾ , ਜਦਕਿ ਖੇਰਸਾਨ ਖੇਤਰ ਵਿਚ 87 ਫੀਸਦੀ, ਲੁਹਾਂਸਕ ਖੇਤਰ ਵਿਚ 98 ਫੀਸਦੀ ਅਤੇ ਦੋਨੇਤਸਕ ਵਿਚ 99 ਫੀਸਦੀ ਵੋਟਾਂ ਰਲੇਵੇਂ ਦੇ ਪੱਖ ਵਿਚ ਪਈਆਂ।