ਫਰਾਂਸ ਦੇ ਫ੍ਰੈਂਚ ਰਿਵੇਰਾ ਦੇ ਨੇੜੇ ਜੰਗਲ ''ਚ ਲੱਗੀ ਅੱਗ, 1 ਦੀ ਮੌਤ ਤੇ 27 ਜ਼ਖਮੀ

Wednesday, Aug 18, 2021 - 10:19 PM (IST)

ਫਰਾਂਸ ਦੇ ਫ੍ਰੈਂਚ ਰਿਵੇਰਾ ਦੇ ਨੇੜੇ ਜੰਗਲ ''ਚ ਲੱਗੀ ਅੱਗ, 1 ਦੀ ਮੌਤ ਤੇ 27 ਜ਼ਖਮੀ

ਬੋਰਮੇਸ ਲੀ ਮਿਲੋਜਾ-ਫਰਾਂਸ ਦੇ ਫ੍ਰੈਂਚ ਰਿਵੇਵਾ ਦੇ ਨੇੜੇ ਜੰਗਲ 'ਚ ਲੱਗੀ ਅੱਗ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਘਟੋ-ਘੱਟ 27 ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਹੁਣ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਫ੍ਰਾਂਸੀਸੀ ਅਖਬਾਰ ਵਾਰ ਮਾਰਟਿਨ ਨੇ ਮ੍ਰਿਤਕ ਦੀ ਪਛਾਣ ਪੁਰਸ਼ ਦੇ ਤੌਰ 'ਤੇ ਕੀਤੀ ਹੈ ਜੋ ਗ੍ਰਾਇਮੁਡ ਕਸਬੇ 'ਚ ਆਪਣੇ ਘਰ 'ਚ ਮ੍ਰਿਤਕ ਮਿਲਿਆ ਹੈ।

ਇਹ ਵੀ ਪੜ੍ਹੋ :ਅਬੂਧਾਬੀ 'ਚ ਹੈ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ, UAE ਸਰਕਾਰ ਨੇ ਦਿੱਤੀ ਜਾਣਕਾਰੀ

ਅਧਿਕਾਰੀਆਂ ਨੇ ਦੱਸਿਆ ਕਿ ਪੰਜ ਫਾਇਰ ਬ੍ਰਿਗੇਡ ਕਰਮਚਾਰੀਆਂ ਸਮੇਤ ਘਟੋ-ਘੱਟ 27 ਲੋਕ ਪ੍ਰਭਾਵਿਤ ਹੋਏ ਹਨ ਅਤੇ ਧੂੰਏ ਕਾਰਨ ਸਾਹ ਘੁੱਟਣ ਜਾਂ ਮਾਮੂਲੀ ਸੱਟਾਂ ਦੀ ਸ਼ਿਕਾਇਤ ਹੈ। ਉਨ੍ਹਾਂ ਨੇ ਦੱਸਿਆ ਕਿ ਕਰੀਬ 7 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ ਅਤੇ ਰਾਤ ਉਨ੍ਹਾਂ ਨੂੰ ਅਸਥਾਈ ਕੈਂਪਾਂ 'ਚ ਬਿਤਾਈ।

ਇਹ ਵੀ ਪੜ੍ਹੋ : ਬ੍ਰਿਟੇਨ ਨਵੀਂ ਯੋਜਨਾ ਅਧੀਨ 5000 ਅਫਗਾਨ ਸ਼ਰਨਾਰਥੀਆਂ ਦਾ ਕਰੇਗਾ ਮੁੜ ਵਸੇਬਾ

ਉਨ੍ਹਾਂ ਨੇ ਦੱਸਿਆ ਕਿ ਸੈਂਟ ਟ੍ਰੋਪੇਜ ਰਿਜ਼ਾਰਟ ਤੱਟ ਤੋਂ ਕਰੀਬ 40 ਕਿਲੋਮੀਟਰ ਅੰਦਰ ਸੋਮਵਾਰ ਸ਼ਾਮ ਨੂੰ ਅੱਗ ਲੱਗੀ ਅਤੇ ਬੁੱਧਵਾਰ ਤੱਕ ਅੱਗ ਬੁਝਾਉਣ ਲਈ 1100 ਫਾਈਰ ਬ੍ਰਿਗੇਡ ਕਰਮਚਾਰੀ, ਪਾਣੀਆਂ ਦੀਆਂ ਵਾਛੜਾਂ ਕਰਨ ਵਾਲੇ ਜਹਾਜ਼ਾਂ ਅਤੇ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਭੂਮੱਧ ਸਾਗਰ ਵੱਲੋਂ ਵਗ ਰਹੀਆਂ ਤੇਜ਼ ਹਵਾਵਾਂ ਕਾਰਨ ਅੱਗ ਬੁਝਾਉਣ 'ਚ ਸਮੱਸਿਆ ਆ ਰਹੀ ਹੈ ਅਤੇ ਹੁਣ ਤੱਕ ਸੱਤ ਹਜ਼ਾਰ ਹੈਕਟੇਅਰ ਖੇਤਰ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

 


author

Karan Kumar

Content Editor

Related News